
ਕੈਮਰਿਆਂ ਅਤੇ ਦੂਰਬੀਨ ਰਾਹੀਂ ਰੱਖੀ ਜਾ ਰਹੀ ਹੈ ਈਵੀਐਮ ਦੀ ਨਿਗਰਾਨੀ
ਮੇਰਠ: ਵੋਟਾਂ ਖਤਮ ਹੋਣ ਤੋਂ ਬਾਅਦ ਈਵੀਐਮ ਨੂੰ ਗਿਣਤੀ ਵਾਲੇ ਸਥਾਨਾਂ ’ਤੇ ਪਹੁੰਚਾਉਣ ਵਿਚ ਹੋਈ ਗੜਬੜੀ ਅਤੇ ਉਹਨਾਂ ਦਾ ਦੁਰਉਪਯੋਗ ਤੇ ਵਿਭਿੰਨ ਇਲਾਕਿਆਂ ਤੋਂ ਮਿਲੀਆਂ ਸ਼ਿਕਾਇਤਾਂ ਕਾਰਨ ਉਤਰ ਪ੍ਰਦੇਸ਼ ਦੇ ਮੇਰਠ ਵਿਚ ਸਪਾ-ਬਸਪਾ ਵਰਕਰਾਂ ਨੇ ਸਟਰੋਂਗ ਰੂਮ ਦੇ ਬਾਹਰ ਤੰਬੂ ਲਗਾ ਦਿੱਤਾ ਹੈ। ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਵਰਕਰਾਂ ਵੱਲੋਂ ਕੈਮਰਿਆਂ ਅਤੇ ਦੂਰਬੀਨ ਰਾਹੀਂ ਈਵੀਐਮ ਦੀ ਨਿਗਰਾਨੀ ਰੱਖੀ ਜਾ ਰਹੀ ਹੈ।
SP-BSP
ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੀ ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਗਲਤ ਦਸਦੇ ਹੋਏ ਕਿਹਾ ਕਿ ਵੋਟਾਂ ਵਿਚ ਵਰਤੀਆਂ ਗਈਆਂ ਮਸ਼ੀਨਾਂ ਸਟਰੋਂਗ ਰੂਮ ਵਿਚ ਬਿਲਕੁਲ ਸੁਰੱਖਿਅਤ ਹਨ। ਇਸ ਦੇ ਚਲਦੇ ਕਮਿਸ਼ਨ ਦੇ ਦਿੱਲੀ ਸਥਿਤ ਮੁੱਖ ਦਫਤਰ ਵਿਚ ਈਵੀਐਮ ਸਬੰਧੀ ਸ਼ਿਕਾਇਤਾਂ ਦੇ ਤੁਰੰਤ ਹਲ ਕਰਨ ਲਈ ਨਿਯੰਤਰਣ ਰੂਮ ਨੇ ਵੀ ਮੰਗਲਵਾਰ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
EVM
ਕਮਿਸ਼ਨ ਦੁਆਰਾ ਜਾਰੀ ਬਿਆਨ ਮੁਤਾਬਕ ਚੋਣ ਸਦਨ ਵਿਚ ਸੰਚਾਲਿਤ ਕੰਟਰੋਲ ਰੂਮ ਚੋਣਾਂ ਦੇ ਨਤੀਜੇ ਆਉਣ ਤਕ 24 ਘੰਟੇ ਕੰਮ ਕਰੇਗਾ। ਇਸ ਨਾਲ ਈਵੀਐਮ ਮਸ਼ੀਨਾਂ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕਮਿਸ਼ਨ ਨੇ ਵੋਟਿੰਗ ਵਿਚ ਇਸਤੇਮਾਲ ਕੀਤੀਆਂ ਗਈਆਂ ਮਸ਼ੀਨਾਂ 23 ਮਈ ਨੂੰ ਹੋ ਰਹੀ ਗਿਣਤੀ ਤੋਂ ਪਹਿਲਾਂ ਨਵੀਆਂ ਮਸ਼ੀਨਾਂ ਦੇ ਬਦਲਣ ਦੇ ਆਰੋਪਾਂ ਅਤੇ ਸ਼ਿਕਾਇਤਾਂ ਨੂੰ ਕਥਿਤ ਤੌਰ ’ਤੇ ਗ਼ਲਤ ਦਸ ਕੇ ਖਾਰਜ ਕਰ ਦਿੱਤਾ ਸੀ।
BJP
ਵਿਭਿੰਨ ਇਲਾਕਿਆਂ ਤੋਂ ਅਜਿਹੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਕਮਿਸ਼ਨ ਨੇ ਕੰਟਰੋਲ ਰੂਮ ਸਥਾਪਿਤ ਕੀਤਾ। ਇਸ ਦੇ ਜ਼ਰੀਏ ਸਾਰੇ ਲੋਕ ਸਭਾ ਖੇਤਰਾਂ ਵਿਚ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੂੰ ਸੁਰੱਖਿਆ ਰੱਖਣ ਲਈ ਬਣਾਏ ਗਏ ਸਟਰੋਂਗ ਰੂਮ ਦੀ ਸੁਰੱਖਿਆ ਅਤੇ ਮਸ਼ੀਨਾਂ ਦੇ ਰਾਖਵੇਂਕਰਨ ਸਬੰਧੀ ਸ਼ਿਕਾਇਤਾਂ ’ਤੇ ਸਿੱਧੇ ਕੰਟਰੋਲ ਰੂਮ ਤੋਂ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਕੰਟਰੋਲ ਰੂਮ ਤੋਂ ਹੀ ਦੇਸ਼ ਵਿਚ ਬਣਾਏ ਗਏ ਸਟਰੋਂਗ ਰੂਮ ਦੀ ਸੁਰੱਖਿਆ ਦੀ ਨਿਗਰਾਨੀ ਕੀਤੀ ਜਾਵੇਗੀ।
ਸਾਰੇ ਸਟਰੋਂਗ ਰੂਮ ਨੂੰ ਸੀਸੀਟੀਵੀ ਕੈਮਰਿਆਂ ਨਾਲ ਲੈਸ ਕੀਤਾ ਜਾਵੇਗਾ। ਚੋਣ ਸਦਨ ਵੱਲੋਂ ਬਣਵਾਏ ਗਏ ਕੰਟਰੋਲ ਰੂਮਾਂ ਵਿਚ ਲੱਗੇ ਕੈਮਰਿਆਂ ਦੀ ਮਦਦ ਨਾਲ ਸਟਰੋਂਗ ਰੂਮ ਵਿਚ ਰੱਖੀਆਂ ਮਸ਼ੀਨਾਂ ਦੇ ਰਖ-ਰਖਾਵ ਲਈ ਇਹਨਾਂ ਨੂੰ ਲੈ ਜਾਣ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਗਿਣਤੀ ਦੌਰਾਨ ਵੀ ਉਮੀਦਵਾਰਾਂ ਦੀ ਈਵੀਐਮ ਸਬੰਧੀ ਸ਼ਿਕਾਇਤਾਂ ਤੇ ਕੰਟਰੋਲ ਰੂਮ ਤੋਂ ਹੀ ਕਾਰਵਾਈ ਕੀਤੀ ਜਾਵੇਗੀ।