
ਏਮਜ਼ ਦੇ ਡਾਕਟਰ ਇਕ ਅਧਿਐਨ ਕਰਨ 'ਤੇ ਵਿਚਾਰ ਕਰ ਰਹੇ ਹਨ।
ਨਵੀਂ ਦਿੱਲੀ: ਏਮਜ਼ ਦੇ ਡਾਕਟਰ ਇਕ ਅਧਿਐਨ ਕਰਨ 'ਤੇ ਵਿਚਾਰ ਕਰ ਰਹੇ ਹਨ। ਇਸ ਦੇ ਤਹਿਤ ਕੋਵਿਡ 19 ਨਾਲ ਮਰਨ ਵਾਲੇ ਵਿਅਕਤੀ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਇਸ ਤੋਂ ਪਤਾ ਲਗਾਇਆ ਜਾਵੇਗਾ ਕਿ ਕੋਰੋਨਾ ਵਾਇਰਸ ਸੰਕਰਮਣ ਕਿੰਨੇ ਸਮੇਂ ਤੱਕ ਕਿਸੇ ਲਾਸ਼ ਵਿਚ ਜਿਉਂਦਾ ਰਹਿ ਸਕਦਾ ਹੈ ਅਤੇ ਕੀ ਇਸ ਨਾਲ ਸੰਕਰਮਣ ਵਿਚ ਫੈਲਾਅ ਹੋ ਸਕਦਾ ਹੈ।
Photo
ਦਿੱਲੀ ਦੇ ਹਸਪਤਾਲ ਦੇ ਫਾਰੇਂਸਿਕ ਮੁਖੀ ਡਾਕਟਰ ਸੁਧੀਰ ਗੁਪਤਾ ਨੇ ਕਿਹਾ ਕਿ ਇਸ ਅਧਿਐਨ ਨਾਲ ਇਹ ਪਤਾ ਲਗਾਉਣ ਵਿਚ ਵੀ ਮਦਦ ਮਿਲੇਗੀ ਕਿ ਵਾਇਰਸ ਦਾ ਮਨੁੱਖੀ ਅੰਗਾਂ 'ਤੇ ਕੀ ਅਸਰ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਇਸ ਦੇ ਲਈ ਮ੍ਰਿਤਕ ਦੇ ਕਾਨੂੰਨੀ ਵਾਰਿਸ ਦੀ ਸਹਿਮਤੀ ਲਈ ਜਾਵੇਗੀ। ਇਸ ਅਧਿਐਨ ਵਿਚ Pathology and Molecular Sciences ਵਰਗੇ ਕਈ ਹੋਰ ਵਿਭਾਗ ਸ਼ਾਮਲ ਹੋਣਗੇ।
Photo
ਡਾਕਟਰ ਗੁਪਤਾ ਨੇ ਕਿਹਾ, 'ਇਹ ਅਪਣੇ ਆਪ ਵਿਚ ਪਹਿਲਾ ਅਧਿਐਨ ਹੋਣ ਜਾ ਰਿਹਾ ਹੈ ਅਤੇ ਇਸ ਦੇ ਲਈ ਸਾਵਧਾਨੀ ਪੂਰਵਕ ਯੋਜਨਾ ਬਣਾਉਣੀ ਹੋਵੇਗੀ। ਇਸ ਨਾਲ ਇਹ ਸਮਝਣ ਵਿਚ ਮਦਦ ਮਿਲੇਗੀ ਕਿ ਵਾਇਰਸ ਸਰੀਰ 'ਤੇ ਕੀ ਅਸਰ ਕਰਦਾ ਹੈ।
Photo
ਇਸ ਦੇ ਨਾਲ ਹੀ ਇਹ ਜਾਣਨ ਵਿਚ ਵੀ ਮਦਦ ਮਿਲੇਗੀ ਕਿ ਇਹ ਵਾਇਰਸ ਮ੍ਰਿਤਕ ਸਰੀਰ ਵਿਚ ਕਿੰਨੇ ਸਮੇਂ ਤੱਕ ਜੀਵਤ ਰਹਿ ਸਕਦਾ ਹੈ'। ਹੁਣ ਤੱਕ ਮੌਜੂਦ ਵਿਗਿਆਨਕ ਸਾਹਿਤ ਅਨੁਸਾਰ ਵਾਇਰਸ ਕਿਸੇ ਲਾਸ਼ ਵਿਚ ਹੌਲੀ-ਹੌਲੀ ਖਤਮ ਹੁੰਦਾ ਹੈ ਪਰ ਹਾਲੇ ਵੀ ਮ੍ਰਿਤਕ ਸਰੀਰ ਨੂੰ ਸੰਕਰਮਣ ਮੁਕਤ ਐਲਾਨ ਕਰਨ ਲਈ ਕੋਈ ਤੈਅ ਸਮਾਂ ਸੀਮਾਂ ਨਹੀਂ ਹੈ।
Photo
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਸੀ ਕਿ ਕੋਵਿਡ -19 ਨਾਲ ਮਰਨ ਵਾਲੇ ਲੋਕਾਂ ਵਿਚ ਫੋਰੈਂਸਿਕ ਪੋਸਟਮਾਰਟਮ ਲਈ ਚੀਰ-ਫਾੜ ਕਰਨ ਵਾਲੀ ਤਕਨੀਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਮੁਰਦਾਘਰ ਦੇ ਸਟਾਫ ਵੱਲੋਂ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣ ਦੇ ਬਾਵਜੂਦ ਵੀ ਲਾਸ਼ ਵਿਚ ਮੌਜੂਦ ਤਰਲ ਦੇ ਸੰਪਰਕ ਵਿਚ ਆਉਣ ਨਾਲ ਇਸ ਜਾਨਲੇਵਾ ਰੋਗ ਦੀ ਚਪੇਟ ਵਿਚ ਆਉਣ ਦਾ ਖਤਰਾ ਹੋ ਸਕਦਾ ਹੈ।