
ਸੀਬੀਐਸਈ ਤੋਂ ਬਾਅਦ ਹੁਣ ਸੀਆਈਐਸਸੀਈ ਬੋਰਡ ਨੇ ਵੀ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
ਨਵੀਂ ਦਿੱਲੀ: ਸੀਬੀਐਸਈ ਤੋਂ ਬਾਅਦ ਹੁਣ ਸੀਆਈਐਸਸੀਈ ਬੋਰਡ ਨੇ ਵੀ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਬੋਰਡ ਨੇ ਕਿਹਾ ਹੈ ਕਿ 10ਵੀਂ ਕਲਾਸ ਦੀਆਂ ਬਾਕੀ ਬੋਰਡ ਪ੍ਰੀਖਿਆਵਾਂ 1 ਜੁਲਾਈ ਤੋਂ ਲੈ ਕੇ 12 ਜੁਲਾਈ ਵਿਚਕਾਰ ਕਰਵਾਈਆਂ ਜਾਣਗੀਆਂ।
Photo
ਉੱਥੇ ਹੀ 12ਵੀਂ ਦੀਆਂ ਬਾਕੀ ਪ੍ਰੀਖਿਆਵਾਂ ਨੂੰ 1 ਜੁਲਾਈ ਤੋਂ 14 ਜੁਲਾਈ ਦੌਰਾਨ ਕਰਵਾਇਆ ਜਾਵੇਗਾ। ਸੀਆਈਐਸਸੀਈ ਬੋਰਡ ਨੇ ਇਸ ਐਲਾਨ ਦੇ ਨਾਲ ਪ੍ਰੀਖਿਆਵਾਂ ਦਾ ਟਾਈਮ ਟੇਬਲ ਵੀ ਜਾਰੀ ਕੀਤਾ ਹੈ।
Photo
ਸੀਆਈਐਸਸੀਈ ਵੱਲੋਂ ਵਿਦਿਆਰਥੀਆਂ ਲਈ ਕੁਝ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿਚ ਪ੍ਰੀਖਿਆ ਦੌਰਾਨ ਅਪਣੇ ਨਾਲ ਹੈਂਡ ਸੈਨੀਟਾਈਜ਼ਰ ਲਿਆਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਗਲਵਜ਼ ਪਾਉਣਾ ਜ਼ਰੂਰੀ ਨਹੀਂ ਹੈ।
Photo
ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੀਆਈਐਸਸੀਈ ਬੋਰਡ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ।
Photo
ਇਸ ਤੋਂ ਪਹਿਲਾਂ ਕੇਂਦਰੀ ਮਾਧਿਅਮ ਸਿੱਖਿਆ ਬੋਰਡ ਨੇ ਵੀ ਬਾਕੀ ਪ੍ਰੀਖਿਆਵਾਂ ਲਈ ਤਰੀਕਾਂ ਦਾ ਐਲਾਨ ਕੀਤਾ ਸੀ। ਸੀਬੀਐਸਈ ਨੇ ਕਿਹਾ ਸੀ ਕਿ 1 ਜੁਲਾਈ ਅਤੇ 15 ਜੁਲਾਈ ਵਿਚਕਾਰ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਅਯੋਜਿਤ ਕਰਵਾਈਆਂ ਜਾਣਗੀਆਂ, ਇਸ ਦੇ ਲਈ ਟਾਇਮ ਟੇਬਲ ਵੀ ਜਾਰੀ ਕਰ ਦਿੱਤਾ ਗਿਆ ਹੈ।