
ਦੱਖਣ ਦੀਆਂ ਪਹਾੜੀਆਂ ਦੀ ਰਾਣੀ ਦੇ ਨਾਮ ਨਾਲ ਪ੍ਰਸਿੱਧ ਊਟੀ ਅਤੇ ਉਸ ਦੇ ਲਾਗੇ ਸਥਿਤ ਕੁੰਨੂਰ ਦੀ ਯਾਤਰਾ ਇਕ ਦਿਲਚਸਪ ਯਾਤਰਾ ਹੈ। ਇਸ ਸਫਰ ਦੀ...
ਦੱਖਣ ਦੀਆਂ ਪਹਾੜੀਆਂ ਦੀ ਰਾਣੀ ਦੇ ਨਾਮ ਨਾਲ ਪ੍ਰਸਿੱਧ ਊਟੀ ਅਤੇ ਉਸ ਦੇ ਲਾਗੇ ਸਥਿਤ ਕੁੰਨੂਰ ਦੀ ਯਾਤਰਾ ਇਕ ਦਿਲਚਸਪ ਯਾਤਰਾ ਹੈ। ਇਸ ਸਫਰ ਦੀ ਸੱਭ ਤੋਂ ਦਿਲਚਸਪ ਨੀਲਗਿਰੀ ਮਾਊਂਟੇਨ ਰੇਲਵੇ (ਨੀਲਗਿਰੀ ਟਵਾਏ ਟ੍ਰੇਨ) ਦੀ ਸਵਾਰੀ ਵੀ ਹੈ, ਜੋ ਕੁੰਨੂਰ ਤੋਂ ਊਟੀ ਦੇ ਵਿਚ ਚਲਦੀ ਹੈ। ਊਟੀ ਅਤੇ ਕੰਨੂਰ ਅਪਣੇ ਚਾਹ ਦੇ ਬਾਗ਼ਾ ਲਈ ਵੀ ਮਸ਼ਹੂਰ ਹੈ। ਨੀਲਗਿਰੀ ਪਹਾੜੀਆਂ ਦੇ ਦੋ ਸੁੰਦਰ ਹਿੱਲ ਸਟੇਸ਼ਨਾਂ ਦੀ ਕੁਦਰਤੀ ਸੁੰਦਰਤਾ ਵੇਖਦੇ ਹੀ ਬਣਦੀ ਹੈ। ਕੁੰਨੂਰ ਦੇ ਘੁਮਾਅਦਾਰ ਚਾਹ ਦੇ ਬਾਗ਼ ਅਤੇ ਹਰ ਪਾਸੇ ਬਿਖਰੀ ਹਰਿਆਲੀ ਬੇਹੱਦ ਖ਼ੂਬਸੂਰਤ ਹੈ।
tea garden
ਚਾਹ ਦੇ ਬਾਗ਼ ਬਣਨ ਤੋਂ ਪਹਿਲਾਂ ਇਸ ਜਗ੍ਹਾ ਨਾਲ ਇਕ ਦਿਲਚਸਪ ਕਹਾਣੀ ਜੁੜੀ ਹੋਈ ਸੀ। 819 ਵਿਚ ਜਦੋਂ ਕੋਇੰਬਟੂਰ ਦੇ ਸਕਾਟਿਸ਼ ਕਲੈਕਟਰ ਨੇ ਇਸ ਹਿੱਲ ਸਟੇਸ਼ਨ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੇ ਪਾਇਆ ਕਿ ਪੀਣ ਲਈ ਇਥੇ ਚਾਹ ਹੀ ਨਹੀਂ ਹੈ ਤਾਂ ਉਨ੍ਹਾਂ ਨੇ ਇਥੇ ਚਾਹ ਉਗਾਉਣ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਅਜੋਕੇ ਸਮੇਂ ਵਿਚ ਚਾਹ ਦੇ ਬਾਗ਼ ਇਥੇ ਕਈ ਏਕੜ ਤੱਕ ਫੈਲੇ ਹੋਏ ਹਨ। ਇੱਥੇ ਦੇ ਚਾਹ ਕਾਰਖ਼ਾਨਿਆਂ ਦੀ ਯਾਤਰਾ ਵੀ ਜ਼ਰੂਰ ਕਰੋ। ਇੱਥੇ ਤੁਸੀਂ ਚਾਹ ਦੀਆਂ ਪੱਤੀਆਂ ਨੂੰ ਤੋੜਨ ਤੋਂ ਲੈ ਕੇ ਚਾਹ ਬਨਣ ਤੱਕ ਦੀ ਪੂਰੀ ਪ੍ਰਕਿਰਿਆ ਦੇਖ ਸਕਦੇ ਹੋ।
ooty
ਨੀਲਗਿਰੀ ਦੀ ਚਾਹ ਦੁਨੀਆ ਦੀ ਸੱਭ ਤੋਂ ਵਧੀਆ ਚਾਹ ਵਿੱਚੋਂ ਇਕ ਮੰਨੀ ਜਾਂਦੀ ਹੈ, ਹਾਲਾਂਕਿ ਕੁੰਨੂਰ ਜ਼ਿਆਦਾ ਚਹਿਲ-ਪਹਿਲ ਵਾਲਾ ਹਿੱਲ ਸਟੇਸ਼ਨ ਨਹੀਂ ਹੈ, ਜਿਨ੍ਹਾਂ ਕਿ ਊਟੀ ਪਰ ਫਿਰ ਵੀ ਇਸ ਦੀ ਇਕ ਅਲੱਗ ਹੀ ਖਿੱਚ ਹੈ। ਕੁੰਨੂਰ ਦਾ ਸਭ ਤੋਂ ਵੱਡਾ ਆਕਰਸ਼ਣ ਸਿਮ ਪਾਰਕ ਹੈ। ਇੱਥੇ ਹਰ ਤਰ੍ਹਾਂ ਦੇ ਰੰਗ-ਬਿਰੰਗੇ ਫੁੱਲ ਵੇਖ ਸਕਦੇ ਹਾਂ। ਇੱਥੋਂ ਊਟੀ ਤੱਕ ਦਾ ਸਫ਼ਰ ਵੀ ਬੇਹੱਦ ਖ਼ਾਸ ਹੋ ਜਾਂਦਾ ਹੈ ਜੇਕਰ ਤੁਸੀਂ ਨੀਲਗਿਰੀ ਮਾਊਂਟੇਨ ਦਾ ਪੂਰਾ ਸਫਰ ਟ੍ਰੇਨ ਵਿਚ ਕਰੋ। ਇਸ ਟਵਾਏ ਟ੍ਰੇਨ ਨੂੰ ਵਿਸ਼ਵ ਵਿਰਾਸਤ ਵਿਚ ਸ਼ਾਮਿਲ ਕੀਤਾ ਗਿਆ ਹੈ।
ooty
ਇਸ ਟ੍ਰੇਨ ਦੀ ਨੀਲੀ ਰੰਗ ਦੀਆਂ ਬੋਗੀਆਂ ਸੁੰਦਰ ਚਾਹ ਦੇ ਬਾਗ਼ਾ, ਉਚੀ-ਨੀਵੀਂ ਪਹਾੜੀਆਂ, 250 ਪੁਲਾਂ ਅਤੇ 16 ਸੁਰੰਗਾਂ ਵਾਲੇ ਇਕ ਬੇਹੱਦ ਨੈਸਰਗਿਕ ਇਲਾਕੇ ਤੋਂ ਗੁਜਰਦੀ ਹੈ। ਇਸ ਟ੍ਰੇਨ ਦਾ ਸਫਰ ਇਕ ਜਾਦੁਈ ਅਹਿਸਾਸ ਹੈ, ਜੋ ਚੋਟੀ ਢਲਾਨਾਂ ਦੇ ਚਾਰੇ ਪਾਸੇ ਘੁੰਮਦੀ ਹੋਈ ਅੱਗੇ ਵਧਦੀ ਹੈ।ਹਰ ਮੋੜ ਉਤੇ ਤੁਹਾਡੇ ਸਾਹਮਣੇ ਇਕ ਵਖਰਾ ਹੀ ਸ਼ਾਨਦਾਰ ਨਜ਼ਾਰਾ ਹੁੰਦਾ ਹੈ। ਕਿਤੇ ਤੁਹਾਨੂੰ ਧੁੰਧ ਵਿਚ ਘਿਰੀ ਕੋਈ ਪਹਾੜੀ ਨਜ਼ਰ ਆਉਂਦੀ ਹੈ ਤਾਂ ਅਗਲੇ ਹੀ ਮੋੜ ਉਤੇ ਘਾਹ ਦੇ ਮੈਦਾਨ ਜਾਂ ਘਰਾਂ ਨਾਲ ਘਿਰੀਆਂ ਢਲਾਨਾਂ ਤੁਹਾਡਾ ਧਿਆਨ ਆਪਣੀ ਵਲ ਖਿੱਚ ਲੈਂਦੀਆਂ ਹਨ।
ooty
ਕਈ ਸੈਲਾਨੀ ਮੇੱਟਪਲਇਮ ਤੋਂ ਕੁੰਨੂਰ ਤੱਕ ਇਸ ਟ੍ਰੇਨ ਵਿਚ ਸਫ਼ਰ ਕਰਣਾ ਪਸੰਦ ਕਰਦੇ ਹਨ,ਕਿਉਂਕਿ ਇਹੀ ਉਹ ਹਿੱਸਾ ਹੈ ਜਿੱਥੇ ਸਭ ਤੋਂ ਸ਼ਾਨਦਾਰ ਕੁਦਰਤੀ ਦ੍ਰਿਸ਼ਾਂ ਨਾਲ ਮੁਸਾਫਰਾਂ ਦਾ ਸਾਹਮਣਾ ਹੁੰਦਾ ਹੈ। ਇਹ ਮਹਾਂਦੀਪ ਵਿਚ ਸਭ ਤੋਂ ਜ਼ਿਆਦਾ ਖੜੀ ਢਲਾਨ ਵਾਲੀ ਰੇਲ ਲਾਈਨ ਹੈ। 46 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਟ੍ਰੇਨ ਲਗਭਗ ਪੰਜ ਘੰਟੇ ਵਿਚ ਅਪਣੇ ਊਟੀ ਤੱਕ ਪੁੱਜਦੀ ਹੈ। ਊਟੀ ਦੀ ਸਥਾਪਨਾ 19ਵੀਂ ਸ਼ਤਾਬਦੀ ਦੀ ਸ਼ੁਰੂਆਤ ਵਿਚ ਅੰਗਰੇਜ਼ਾਂ ਨੇ ਦੱਖਣ ਦੀ ਤੇਜ ਗਰਮੀ ਤੋਂ ਬਚਣ ਲਈ ਹਿੱਲ ਸਟੇਸ਼ਨ ਦੇ ਰੂਪ ਵਿਚ ਕੀਤੀ ਸੀ।
coonoor
ਅੱਜ ਵੀ ਇਹ ਦੱਖਣ ਭਾਰਤੀ ਪਹਾੜੀਆਂ ਦੀ ਰਾਣੀ ਦੇ ਨਾਮ ਨਾਲ ਮਸ਼ਹੂਰ ਹੈ। ਹਾਲਾਂਕਿ, ਹੁਣ ਇਸ ਪਹਾੜੀ ਸ਼ਹਿਰ ਵਿਚ ਜ਼ਿਆਦਾ ਭੀੜ ਅਤੇ ਟਰੈਫਿਕ ਕਿਸੇ ਵੱਡੇ ਸ਼ਹਿਰ ਤੋਂ ਘੱਟ ਨਹੀਂ ਹੈ। ਫਿਰ ਵੀ ਊਟੀ ਦੀ ਖ਼ੂਬਸੂਰਤੀ ਤੁਹਾਨੂੰ ਇਥੇ ਵਾਰ-ਵਾਰ ਆਉਣ ਲਈ ਮਜ਼ਬੂਰ ਕਰਦੀ ਹੈ। ਸੁੰਦਰ ਘਰਾਂ, ਗਿਰਜਾਘਰਾਂ ਅਤੇ ਉੱਦਾਨਾਂ ਤੋਂ ਇਲਾਵਾ ਇਹ ਹਿੱਲ ਸਟੇਸ਼ਨ ਘਰਾਂ ਵਿਚ ਬਨਣ ਵਾਲੇ ਸਵਾਦਿਸ਼ਟ ਪਨੀਰ ਅਤੇ ਚਾਕਲੇਟ ਲਈ ਵੀ ਮਸ਼ਹੂਰ ਹੈ, ਜੋ ਅੰਗਰੇਜ਼ਾਂ ਦੁਆਰਾ ਅਪਣੇ ਪਿੱਛੇ ਛੱਡੀ ਗਈ ਕੁੱਝ ਵਿਰਾਸਤਾਂ ਵਿਚ ਸ਼ਾਮਿਲ ਹੈ।
ooty
ਨੀਲਗਿਰੀ ਦੀ ਖੂਬਸੂਰਤ ਚੋਟੀਆਂ ਨੂੰ ਦੇਖਣ ਲਈ ਡੋੱਡੋਬੇਟਾ ਸਿਖਰ ਤਕ ਜਾਣਾ ਹੋਵੇਗਾ। ਨੀਲਗਿਰੀ ਪਰਬਤਾਂ ਦੇ ਇਸ ਸਭ ਤੋਂ ਉੱਚੇ ਬਿੰਦੂ ਤੋਂ ਪੂਰੀ ਦੱਖਣੀ ਪਰਬਤਮਾਲਾ ਨਜ਼ਰ ਆਉਂਦੀ ਹੈ।ਇਹ ਇਕ ਅਜਿਹਾ ਨਜ਼ਾਰਾ ਹੈ ਜਿਸ ਦੀਆਂ ਯਾਦਾਂ ਜ਼ਿੰਦਗੀ ਭਰ ਲਈ ਤੁਹਾਡੇ ਦਿਲ ਵਿਚ ਵਸ ਜਾਣਗੀਆਂ।