
ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇ 7000 ਤੋਂ ਵੀ ਜ਼ਿਆਦਾ ਲੋਕਾਂ
ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇ 7000 ਤੋਂ ਵੀ ਜ਼ਿਆਦਾ ਲੋਕਾਂ ਨੇ ਪਿਛਲੇ ਸਾਲ ਅਮਰੀਕਾ ਵਿਚ ਸ਼ਰਨ ਲਈ ਅਰਜ਼ੀਆਂ ਦਾਖਲ ਕੀਤੀਆਂ ਸਨ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਅਨੁਸਾਰ 2017 ਵਿਚ ਸ਼ਰਨ ਲੈਣ ਦੀਆਂ ਨਵੀਆਂ ਅਰਜ਼ੀਆਂ ਸਭ ਤੋਂ ਜ਼ਿਆਦਾ ਅਮਰੀਕਾ ਵਿਚ ਹੀ ਦਾਖ਼ਲ ਕੀਤੀਆਂ ਗਈਆਂ ਸਨ।
United Statesਏਜੰਸੀ ਨੇ ਅਪਣੀ ਸਲਾਨਾ ਗਲੋਬਲ ਟਰੇਂਡਸ ਰਿਪੋਰਟ ਵਿਚ ਕਿਹਾ ਕਿ 2017 ਦੇ ਅੰਤ ਤੱਕ ਸਾਰੀ ਦੁਨੀਆ ਵਿਚ 6.85 ਕਰੋੜ ਲੋਕ ਵਿਸਥਾਪਿਤ ਹੋਏ ਸਨ। ਯੁੱਧਾਂ, ਹੋਰ ਤਰ੍ਹਾਂ ਦੀ ਹਿੰਸਾ ਅਤੇ ਪਰੇਸ਼ਾਨੀ ਦੀ ਵਜ੍ਹਾ ਨਾਲ ਸੰਸਾਰ ਭਰ ਵਿਚ ਡਿਸਪਲੇਸਮੈਂਟ ਦੀ ਦਰ ਨਵੀਂ ਉਚਾਈ ਤਕ ਪਹੁੰਚ ਗਈ ਹੈ ਅਤੇ ਲਗਾਤਾਰ ਪੰਜਵੇਂ ਸਾਲ 2017 ਵਿਚ ਇਹ ਬਹੁਤ ਜ਼ਿਆਦਾ ਦਰਜ ਕੀਤਾ ਗਿਆ।
United Statesਇਸ ਵਿਚ ਕਾਂਗੋ ਲੋਕੰਤਰਿਕ ਲੋਕ-ਰਾਜ ਦਾ ਸੰਕਟ, ਦੱਖਣ ਸੂਡਾਨ ਦੀ ਲੜਾਈ ਅਤੇ ਮਿਆਮਾਂ ਤੋਂ ਹਜ਼ਾਰਾਂ ਰੋਹਿੰਗਿਆ ਸ਼ਰਣਾਰਥੀਆਂ ਦੇ ਬਾਂਗਲਾਦੇਸ਼ ਆਉਣ ਵਰਗੇ ਕਾਰਨ ਸ਼ਾਮਿਲ ਹਨ। ਰਿਪੋਰਟ ਦੇ ਅਨੁਸਾਰ ਵਿਸਥਾਪਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਵਿਕਾਸਸ਼ੀਲ ਦੇਸ਼ ਹਨ। ਰਿਪੋਰਟ ਦੇ ਅਨੁਸਾਰ 2017 ਦੇ ਅਖੀਰ ਵਿਚ ਭਾਰਤ ਵਿਚ 1,97,146 ਸ਼ਰਨਾਰਥੀ ਸਨ ਅਤੇ 10,519 ਲੋਕਾਂ ਦੇ ਸ਼ਰਨ ਦੇ ਮਾਮਲੇ ਹਾਲੇ ਬਾਕੀ ਸਨ।
United Statesਪਿਛਲੇ ਸਾਲ ਦੇ ਅਖੀਰ ਤੱਕ ਭਾਰਤ ਤੋਂ ਸ਼ਰਨ ਮੰਗਣ ਵਾਲਿਆਂ ਦੇ ਕਰੀਬ 40,391 ਮਾਮਲੇ ਸਨ। ਇਸ ਵਿੱਚ ਕਿਹਾ ਗਿਆ ਹੈ ਕਿ ਸ਼ਰਨ ਮੰਗਣ ਵਾਲਿਆਂ ਦੀ ਸਬ ਤੋਂ ਜ਼ਿਆਦਾ ਗਿਣਤੀ ਅਫ਼ਗ਼ਾਨ ਨਾਗਰਿਕਾਂ ਦੀ ਸੀ ਜਿਨ੍ਹਾਂ ਨੇ 80 ਵੱਖਰੇ-ਵੱਖਰੇ ਦੇਸ਼ਾਂ ਵਿਚ 1,24,900 ਅਰਜ਼ੀਆਂ ਦਾਖ਼ਲ ਕੀਤੀਆਂ ਸਨ।