
ਵਾਰ-ਵਾਰ ਜ਼ਮੀਨ ਤੇ ਸੁੱਟਣ ਕਾਰਨ ਬੱਚੀ ਦੀ ਮੌਤ
ਕੋਲਕਾਤਾ- ਕੋਲਕਾਤਾ ਵਿਚ ਇਕ ਪਿਤਾ ਨੇ ਆਪਣੀ ਹੀ ਬੱਚੀ ਦਾ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਇਹ ਬੱਚੀ 3 ਮਹੀਨਿਆਂ ਦੀ ਸੀ। ਪੁਲਿਸ ਮੁਤਾਬਕ ਸ਼ੁੱਕਰਵਾਰ ਨੂੰ ਬੱਚੀ ਦੇ ਪਿਤਾ ਨੇ ਬੱਚੀ ਨੂੰ ਵਾਰ-ਵਾਰ ਜਮੀਨ ਤੇ ਸੁੱਟਿਆ ਅਤੇ ਉਸ ਦੀਆਂ ਬਾਹਾਂ ਮਰੋੜ ਦਿੱਤੀਆਂ ਨਾਲ ਹੀ ਉਸ ਦਾ ਚਿਹਰਾ ਵੀ ਖਰਾਬ ਕਰ ਦਿੱਤਾ। ਸਾਊਥ ਪੋਰਟ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ 25 ਸਾਲਾਂ ਦੋਸ਼ੀ ਕੋਲਾ ਬਿਰਥ ਰੋਡ ਤੇ ਰਹਿੰਦਾ ਹੈ ਜਿਸ ਦੀ ਪਛਾਣ ਸ਼ੇਖ ਰਾਜੂ ਵਜੋਂ ਹੋਈ।
A father killed his own 3-year-old girl
ਪੁਲਿਸ ਨੇ ਦੱਸਿਆ ਕਿ ਸ਼ੇਖ ਰਾਜੂ ਦੀ ਪਤਨੀ ਵੱਲੋਂ ਇਸ ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬੱਚੀ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ। ਪੁਲਿਸ ਨੇ ਦੱਸਿਆ ਕਿ ਸ਼ੇਖ ਰਾਜੂ ਦੀ ਪਤਨੀ ਦੁਆਰਾ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਹ ਪਰੇਸ਼ਾਨ ਰਹਿਣ ਲੱਗਾ ਅਤੇ ਹਰ ਰੋਜ਼ ਆਪਣੀ ਪਤਨੀ ਨਾਲ ਝਗੜਾ ਕਰਦਾ ਸੀ।
ਸ਼ਿਕਾਇਤ ਦੇ ਮੁਤਾਬਕ ਰਾਜੂ ਨੇ ਬੱਚੀ ਨੂੰ ਕਈ ਵਾਰ ਜਮੀਨ ਤੇ ਸੁੱਟਿਆ ਅਤੇ ਉਸ ਦੀਆਂ ਬਾਹਾਂ ਮਰੋੜ ਕੇ ਬੱਚੀ ਦਾ ਚਿਹਰਾ ਵੀ ਖਰਾਬ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਆਖ਼ਰੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਆਖਰੀ ਚਾਰਜ ਸ਼ੀਟ ਦਰਜ ਕੀਤੀ ਜਾਵੇਗੀ।