ਘਰ ਦੇ ਮੁਖੀ ਨੇ ਹੀ ਕੀਤੇ ਸਾਰੇ ਕਤਲ, ਚਾਰ ਲਾਸ਼ਾਂ ਬਰਾਮਦ
Published : Jun 22, 2019, 11:22 am IST
Updated : Apr 10, 2020, 8:25 am IST
SHARE ARTICLE
Murder
Murder

ਰਾਤੋ ਰਾਤ ਗ਼ਾਇਬ ਹੋਏ ਪਰਵਾਰ ਦਾ ਮਾਮਲਾ

ਅਜਨਾਲਾ (ਸੁਖਦੇਵ ਸਿੰਘ ਤੇੜਾ) : ਸਰਹੱਦੀ ਹਲਕਾ ਅਜਨਾਲਾ ਦੇ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਤੇੜਾ ਖ਼ੁਰਦ ਵਿਖੇ ਬੀਤੀ 16 ਜੂਨ ਦੀ ਰਾਤ ਨੂੰ ਇਕੋ ਹੀ ਪਰਵਾਰ ਦੇ ਚਾਰ ਜੀਆਂ ਦੇ ਸ਼ੱਕੀ ਹਾਲਤ ਵਿਚ ਗੁੰਮ ਹੋਣ 'ਤੇ ਉਸ ਸਬੰਧੀ ਪੁਲਿਸ ਨੇ ਵੱਡਾ ਖ਼ੁਲਾਸਾ ਕਰਦਿਆਂ ਕਿਹਾ ਕਿ ਇਹ ਕਾਰਾ ਘਰ ਦੇ ਹੀ ਮੁਖੀ ਹਰਵੰਤ ਸਿੰਘ ਉਰਫ ਕਾਲਾ ਨੇ ਅਪਣੇ ਭਣੇਵੇ ਕੁਲਦੀਪ ਸਿੰਘ ਵਾਸੀ ਕਾਮਲਪੁਰਾ ਤੇ ਹੋਰ ਸਾਥੀਆਂ ਨਾਲ ਮਿਲ ਕੇ ਕੀਤਾ ਹੈ।

ਇਸ ਮਾਮਲੇ ਸਬੰਧੀ ਅੱਜ ਐਸ.ਪੀ.ਡੀ. ਹਰਭਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਰਵੰਤ ਸਿੰਘ ਮਾੜੇ ਚਾਲ ਚੱਲਣ ਵਾਲਾ ਵਿਅਕਤੀ ਸੀ ਤੇ ਉਸ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਸਨ ਜਦਕਿ ਉਸ ਦਾ ਪਰਵਾਰ ਪੜ੍ਹਿਆ ਲਿਖਿਆ ਹੋਣ ਕਰ ਕੇ ਉਸ ਨੂੰ ਇਨ੍ਹਾਂ ਕੰਮਾਂ ਤੋਂ ਵਰਜਦਾ ਸੀ ਜਿਸ 'ਤੇ ਹਰਵੰਤ ਸਿੰਘ ਨੇ ਉਨ੍ਹਾਂ ਨੂੰ ਅਪਣੇ ਰਾਹ 'ਚ ਰੋੜਾ ਬਣਦਿਆਂ ਵੇਖ ਉਨ੍ਹਾਂ ਦਾ ਕਤਲ ਕਰ ਦਿਤਾ ਤੇ ਲਾਸ਼ਾਂ ਨੂੰ ਖ਼ੁਰਦ ਬੁਰਦ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੂੰ ਬੋਰੀਆਂ ਵਿਚ ਬੰਨ੍ਹ ਕੇ ਲਾਹੌਰ ਬ੍ਰਾਂਚ ਨਹਿਰ ਜਗਦੇਵ ਕਲਾਂ ਵਿਖੇ ਸੁੱਟ ਦਿਤਾ।

 ਜਿਥੇ ਬੀਤੇ ਕਲ ਉਸ ਦੀ ਪਤਨੀ ਦਵਿੰਦਰ ਕੌਰ ਦੀ ਲਾਸ਼ ਮਿਲੀ ਸੀ ਅਤੇ ਅੱਜ ਪੁਲਿਸ ਵਲੋ ਨਹਿਰ ਵਿਚੋਂ ਬੀ.ਐਸ.ਐਫ਼ ਅਤੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੇ ਲੜਕੇ ਲਵਰੂਪ ਸਿੰਘ ਦੀ ਲਾਸ਼ ਸੈਸਰਾ ਕਲਾਂ ਨੇੜਿਉਂ ਤੇ ਧੀ ਸ਼ਰਨਜੀਤ ਕੌਰ ਤੇ ਲੜਕੇ ਉਂਕਾਰ ਸਿੰਘ ਦੀਆਂ ਲਾਸ਼ਾਂ ਰਾਣੇਵਾਲੀ ਨੇੜਿਉਂ ਬੋਰੀਆਂ ਵਿਚ ਬੰਨੀਆਂ ਹੋਈਆਂ ਬਰਾਮਦ ਕੀਤੀਆਂ। ਜਿਨਾਂ ਨੂੰ ਡਿਊਟੀ ਮੈਜਿਸਟ੍ਰੇਟ ਹਰਫੂਲ ਸਿੰਘ ਦੀ ਹਾਜ਼ਰੀ ਵਿਚ ਬਾਹਰ ਕਢਵਾ ਕੇ ਉਨਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਭੇਜ ਦਿਤਾ ਗਿਆ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement