ਪੁਲਿਸ ਲਈ ਗਲੇ ਦੀ ਹੱਡੀ ਬਣਦੀਆਂ ਜਾ ਰਹੀਆਂ ਹਨ ਇਰਾਦਾ ਕਤਲ ਦੀਆਂ ਐਫ਼ਆਈਆਰਾਂ
Published : Jun 19, 2019, 2:39 am IST
Updated : Jun 19, 2019, 2:39 am IST
SHARE ARTICLE
Behbal Kalan Goli Kand
Behbal Kalan Goli Kand

ਐਫ਼.ਆਈ.ਆਰ. ਵਿਚ ਮਨਘੜਤ ਤੱਥ ਸ਼ਾਮਲ ਕੀਤੇ ਜਾਣ ਦੇ ਲੱਗੇ ਦੋਸ਼

ਕੋਟਕਪੂਰਾ : ਬੇਅਦਬੀ ਮਾਮਲੇ ਨਾਲ ਜੁੜੇ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਅਦਾਲਤ 'ਚ ਪੇਸ਼ ਕੀਤੀ ਗਈ ਚਲਾਨ ਰੀਪੋਰਟ ਮੁਤਾਬਕ ਪੁਲਿਸ ਅਪਣੀ ਹੀ ਬਣਾਈ ਕਹਾਣੀ ਦੇ ਜਾਲ 'ਚ ਫਸਦੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਬਿਆਨ ਆਪਸ 'ਚ ਮੇਲ ਨਹੀਂ ਖਾਂਦੇ ਅਤੇ ਪੁਲਿਸ ਵਲੋਂ ਅਪਣੇ ਬਚਾਅ ਲਈ ਜੋ ਝੂਠੀ ਕਹਾਣੀ ਤਿਆਰ ਕੀਤੀ ਸੀ, ਉਹੀ ਪੁਲਿਸ ਅਧਿਕਾਰੀਆਂ ਲਈ ਸਿਰਦਰਦੀ ਬਣ ਰਹੀ ਹੈ। ਜ਼ਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ 14 ਅਕਤੂਬਰ 2015 ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਢਾਹੇ ਗਏ ਪੁਲਿਸੀਆ ਅਤਿਆਚਾਰ ਦੀਆਂ ਖ਼ਬਰਾਂ ਪਿਛਲੇ ਲੰਮੇ ਸਮੇਂ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ।

Behbal Kalan Goli KandBehbal Kalan Goli Kand

ਬਹਿਬਲ ਕਲਾਂ ਗੋਲੀਕਾਂਡ ਦੇ ਸਬੰਧ 'ਚ ਥਾਣਾ ਬਾਜਾਖਾਨਾ ਵਿਖੇ ਅਤੇ ਕੋਟਕਪੂਰੇ 'ਚ ਵਾਪਰੇ ਘਟਨਾਕ੍ਰਮ ਸਬੰਧੀ ਸਥਾਨਕ ਸਿਟੀ ਥਾਣੇ ਵਿਖੇ ਇਰਾਦਾ ਕਤਲ ਸਮੇਤ ਹੋਰ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਸਿੱਖ ਆਗੂਆਂ ਅਤੇ ਅਣਪਛਾਤੀ ਸੰਗਤ ਵਿਰੁਧ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ, ਜੋ ਐਸਆਈਟੀ ਦੀ ਪੜਤਾਲ ਰੀਪੋਰਟ 'ਚ ਝੂਠੇ ਹੀ ਸਾਬਤ ਨਹੀਂ ਹੋਏ ਬਲਕਿ ਪੁਲਿਸ ਲਈ ਹੀ ਗਲੇ ਦੀ ਹੱਡੀ ਬਣਦੇ ਪ੍ਰਤੀਤ ਹੋ ਰਹੇ ਹਨ ਕਿਉਂਕਿ ਉਕਤ ਐਫ਼ਆਈਆਰਾਂ 'ਚ ਪੁਲਿਸ ਵਲੋਂ ਬਣਾਈਆਂ ਝੂਠੀਆਂ ਕਹਾਣੀਆਂ 'ਚ ਜਿਹੜੇ ਜਿਹੜੇ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਗਿਆ ਹੈ, ਹੁਣ ਇਕ- ਇਕ ਕਰ ਕੇ ਉਨ੍ਹਾਂ ਦੀ ਸ਼ਾਮਤ ਆਉਂਦੀ ਜਾ ਰਹੀ ਹੈ।

Behbal Kalan Behbal Kalan

ਘਟਨਾ ਵਾਲੇ ਦਿਨ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਜੋ ਇਰਾਦਾ ਕਤਲ ਸਮੇਤ ਹੋਰ ਧਰਾਵਾਂ ਤਹਿਤ ਐਫ਼ਆਈਆਰ ਨੰਬਰ 192 ਦਰਜ ਕੀਤੀ ਸੀ, ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਦੀ ਪੜਤਾਲ 'ਚ ਇਹ ਐਫ਼ਆਈਆਰ ਝੂਠੀ ਤੇ ਬੇਬੁਨਿਆਦ ਸਾਬਤ ਹੋਈ ਹੈ। ਇਸ ਦੀ ਜ਼ਿਕਰ ਐਸਆਈਟੀ ਨੇ ਅਦਾਲਤ 'ਚ ਦਾਖ਼ਲ ਚਾਰਜਸ਼ੀਟ 'ਚ ਕੀਤਾ ਹੈ। ਐਫ਼ਆਈਆਰ ਦੀ ਪੜਤਾਲ ਦੌਰਾਨ ਐਸਆਈਟੀ ਨੇ ਪਾਇਆ ਕਿ ਪੁਲਿਸ ਨੇ ਉਕਤ ਐਫ਼ਆਈਆਰ ਅਪਣਾ ਬਚਾਅ ਕਰਨ ਲਈ ਦਰਜ ਕੀਤੀ ਸੀ।

Behbal Kalan Goli KandBehbal Kalan Goli Kand

ਇਸ ਵਿਚ ਨਾ ਸਿਰਫ਼ ਝੂਠੇ ਤੱਥ ਸ਼ਾਮਲ ਕੀਤੇ ਗਏ, ਬਲਕਿ ਪੁਲਿਸ ਵਿਰੁਧ ਗਵਾਹੀ ਭਰਨ ਵਾਲੇ ਅਹਿਮ ਸਬੂਤਾਂ ਨੂੰ ਵੀ ਨਸ਼ਟ ਕਰ ਦਿਤਾ ਗਿਆ। ਇਸ ਤੋਂ ਇਲਾਵਾ ਪੁਲਿਸ ਦੀ ਫ਼ਾਇਰਿੰਗ ਅਤੇ ਲਾਠੀਚਾਰਜ ਨਾਲ ਜ਼ਖ਼ਮੀ ਹੋਏ ਲੋਕਾਂ ਦੀ ਐਮਐਲਆਰ ਜਾਰੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਬਿਆਨ ਦਰਜ ਕਰਨੇ ਜ਼ਰੂਰੀ ਨਾ ਸਮਝੇ ਗਏ। ਇਸੇ ਕਾਰਨ ਐਸਆਈਟੀ ਨੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਇਥੋਂ ਦੇ ਤਤਕਾਲੀ ਡੀਐਸਪੀ ਬਲਜੀਤ ਸਿੰਘ ਸਿੱਧੂ ਤੇ ਥਾਣਾ ਮੁਖੀ ਗੁਰਦੀਪ ਸਿੰਘ ਪੰਧੇਰ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਹੈ। ਤਤਕਾਲੀ ਡੀਐਸਪੀ ਅਤੇ ਮੌਜੂਦਾ ਐਸ.ਪੀ. ਫ਼ਿਰੋਜ਼ਪੁਰ ਬਲਜੀਤ ਸਿੰਘ ਸਿੱਧੂ ਅਤੇ ਥਾਣਾ ਮੁਖੀ ਗੁਰਦੀਪ ਸਿੰਘ ਨੇ ਐਫ਼ਆਈਆਰ ਨੰਬਰ 192 'ਚ ਅਪਣੇ ਬਚਾਅ ਲਈ ਝੂਠੀ ਕਹਾਣੀ ਤਿਆਰ ਕੀਤੀ ਸੀ।

Behbal kalan Goli KandBehbal kalan Goli Kand

ਪੁਲਿਸ ਨੇ ਦਾਅਵਾ ਕੀਤਾ ਸੀ ਕਿ ਘਟਨਾ ਵਾਲੇ ਦਿਨ ਬੱਤੀਆਂ ਵਾਲਾ ਚੌਕ ਕੋਟਕਪੂਰਾ 'ਚ ਥਾਣਾ ਮੁਖੀ ਗੁਰਦੀਪ ਸਿੰਘ ਪੰਧੇਰ, ਏਐਸਆਈ ਬਲਵੰਤ ਸਿੰਘ, ਏਐਸਆਈ ਜਗਦੀਸ਼ ਸਿੰਘ ਬਰਾੜ ਨੇ ਅਪਣੇ ਅਪਣੇ 9 ਐਮਐਮ ਪਿਸਤੌਲਾਂ ਨਾਲ ਦੋ-ਦੋ ਫ਼ਾਇਰ ਕੀਤੇ ਸਨ। ਇਸ ਤੋਂ ਇਲਾਵਾ ਹੌਲਦਾਰ ਗੁਰਬਿੰਦਰ ਸਿੰਘ ਅਤੇ ਜੰਗ ਸਿੰਘ ਵਲੋਂ ਅਪਣੀ ਅਪਣੀ ਐਸਐਲਆਰ ਰਾਈਫ਼ਲ ਤੋਂ ਕ੍ਰਮਵਾਰ ਦੋ ਅਤੇ ਇਕ ਫ਼ਾਇਰ ਕੀਤੇ ਗਏ ਪਰ ਐਸਆਈਟੀ ਦੀ ਪੜਤਾਲ ਦੌਰਾਨ ਏਐਸਆਈ ਬਲਵੰਤ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਕੋਲ ਤਾਂ ਉਸ ਦਿਨ ਕੋਈ ਹਥਿਆਰ ਹੀ ਨਹੀਂ ਸੀ, ਉਥੇ ਹੀ ਏਐਸਆਈ ਜਗਦੀਸ਼ ਸਿੰਘ ਸਮੇਤ ਬਾਕੀਆਂ ਨੇ ਵੀ ਬਿਆਨ ਦਿਤਾ ਹੈ ਕਿ ਉਨ੍ਹਾਂ ਨੇ ਘਟਨਾ ਵਾਲੇ ਦਿਨ ਕੋਈ ਫ਼ਾਇਰ ਕੀਤਾ ਹੀ ਨਹੀਂ। 

Behbal Kalan Goli Kand Behbal Kalan Goli Kand

ਜਮਾਨਤ ਲਈ ਹਾਈਕੋਰਟ ਪੁੱਜੇ ਐਸ.ਪੀ. ਬਲਜੀਤ ਸਿੰਘ ਸਿੱਧੂ : ਕੋਟਕਪੂਰਾ ਗੋਲੀਕਾਂਡ 'ਚ ਨਾਮਜ਼ਦ ਮੌਜੂਦਾ ਸਮੇਂ ਐਸ.ਪੀ. ਫ਼ਿਰੋਜ਼ਪੁਰ ਜਦਕਿ ਤਤਕਾਲੀ ਡੀਐਸਪੀ ਕੋਟਕਪੂਰਾ ਬਲਜੀਤ ਸਿੰਘ ਸਿੱਧੂ ਨੇ ਅਗਾਊਂ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਕੇਸ 'ਚ ਨਾਮਜ਼ਦ ਹੋਣ ਤੋਂ ਬਾਅਦ ਉਸ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਰੀਦਕੋਟ 'ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਇਸ ਅਪੀਲ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਐਚਐਚ ਲੇਖੀ ਦੀ ਸੁਣਵਾਈ ਦੌਰਾਨ 13 ਜੂਨ 2019 ਨੂੰ ਖਾਰਜ ਕਰ ਦਿਤਾ ਗਿਆ ਸੀ, ਇਸ ਤੋਂ ਇਲਾਵਾ ਪੁਲਿਸ 'ਤੇ ਮੁੱਖ ਸ਼ਿਕਾਇਤ ਕਰਤਾ ਅਜੀਤ ਸਿੰਘ ਨੂੰ ਗੋਲੀ ਲੱਗਣ ਦੇ ਬਾਵਜੂਦ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਹਨ ਜਿਸ ਦੀ ਐਸਆਈਟੀ ਕੋਲ ਵੀਡੀਉ ਵੀ ਮੌਜੂਦ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement