
ਕੋਲਕਾਤਾ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਕੋਲਕਾਤਾ: ਕੋਲਕਾਤਾ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕੋਲਕਾਤਾ ਦੇ ਇਕ ਨਾਮੀ ਸਕੂਲ ਦੇ ਟਾਇਲਟ ਵਿਚ ਸ਼ੁੱਕਰਵਾਰ ਨੂੰ ਇਕ ਲੜਕੀ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿਚ ਮਿਲੀ। ਇਸ ਦੇ ਨਾਲ ਹੀ ਉਸ ਲੜਕੀ ਦਾ ਗੁੱਟ ਕੱਟਿਆ ਹੋਇਆ ਸੀ ਅਤੇ ਚੇਹਰੇ ‘ਤੇ ਪਲਾਸਟਿਕ ਬੰਨੀ ਹੋਈ ਸੀ। ਜਾਣਕਾਰੀ ਮੁਤਾਬਕ ਲੜਕੀ ਸਕੂਲ ਵਿਚ 10ਵੀਂ ਜਮਾਤ ਦੀ ਵਿਦਿਆਰਥਣ ਸੀ।
Crime
ਇਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਨੁਸਾਰ ਮੌਕੇ ‘ਤੇ ਇਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਗਿਆ। ਪੁਸਿਲ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਵਿਦਿਆਰਥਣ ਕਰੀਬ 1.40 ਵਜੇ ਟਾਇਲਟ ਗਈ ਸੀ।
Suicide
ਜਦੋਂ 20 ਮਿੰਟ ਬਾਅਦ ਵੀ ਉਹ ਵਾਪਸ ਨਹੀਂ ਆਈ ਤਾਂ ਜਾਂਚ ਸ਼ੁਰੂ ਹੋਈ। ਥੋੜੀ ਦੇ ਬਾਅਦ ਉਹ ਸਕੂਲ ਦੇ ਟਾਇਲਟ ਵਿਚ ਲਹੂ-ਲੁਹਾਣ ਹਾਲਤ ਵਿਚ ਮਿਲੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਦਿਆਰਥਣ ਨੇ ਅਪਣਾ ਹੀ ਗੁੱਟ ਕੱਟ ਕੇ ਅਪਣੇ ਚੇਹਰੇ ‘ਤੇ ਪਲਾਸਟਿਕ ਬੰਨੀ ਹੋਵੇਗੀ ਤਾਂ ਜੋ ਉਸ ਦੀ ਅਵਾਜ਼ ਬਾਹਰ ਤੱਕ ਨਾ ਜਾ ਸਕੇ।