
ਦੇਸ਼ ਦੀ ਰਾਜਧਾਨੀ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੇੈ। ਜਿੱਥੇ ਇਕ ਸ਼ਖਸ ਨੇ ਆਪਣੇ 3 ਬੱਚਿਆਂ ਅਤੇ ਪਤਨੀ ਤੇ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ।
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੇੈ। ਜਿੱਥੇ ਇਕ ਸ਼ਖਸ ਨੇ ਆਪਣੇ 3 ਬੱਚਿਆਂ ਅਤੇ ਪਤਨੀ ਤੇ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਤਲ ਕਰਨ ਵਾਲੇ ਸ਼ਖਸ ਨੇ ਇਕ ਨੋਟ ਵੀ ਲਿਖਿਆ ਹੈ, ਜਿਸ 'ਚ ਉਸ ਨੇ ਕਬੂਲਿਆ ਹੈ ਕਿ ਉਸ ਨੇ ਚਾਰਾਂ ਦਾ ਕਤਲ ਕੀਤਾ ਹੈ।
Man stabs wife, three children to death in Mehrauli home
ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਇੰਨਾ ਭਿਆਨਕ ਕਦਮ ਕਿਉਂ ਚੁੱਕਿਆ। ਸ਼ਖਸ ਦੀਆਂ 2 ਬੇਟੀਆਂ ਅਤੇ ਇਕ ਬੇਟਾ ਹੈ। ਵੱਡੀ ਲੜਕੀ ਦੀ ਉਮਰ 7 ਸਾਲ, ਲੜਕੀ ਦੀ ਉਮਰ 5 ਸਾਲ ਅਤੇ ਸਭ ਤੋਂ ਛੋਟੀ ਬੇਟੀ ਦੀ ਉਮਰ 2 ਮਹੀਨੇ ਹੈ। ਦੋਸ਼ੀ ਦਾ ਨਾਂ ਉਪੇਂਦਰ ਸ਼ੁਕਲਾ ਹੈ। ਉਹ ਪੇਸ਼ੇ ਤੋਂ ਟੀਚਰ ਹੈ। ਉਸ ਨੇ ਸ਼ੁੱਕਰਵਾਰ ਦੇਰ ਰਾਤ 1 ਤੋਂ 1.30 ਵਜੇ ਦਰਮਿਆਨ ਸਾਰਿਆਂ ਦਾ ਕਤਲ ਕਰ ਦਿੱਤਾ।
Man stabs wife, three children to death in Mehrauli home
ਪੁਲਿਸ ਦੀ ਪੁੱਛ-ਗਿੱਛ ਦਰਮਿਆਨ ਦੋਸ਼ੀ ਉਪੇਂਦਰ ਨੇ ਖੁਦ ਨੂੰ ਪਰੇਸ਼ਾਨੀ 'ਚ ਦੱਸਿਆ। ਜਿਸ ਘਰ 'ਚ ਚਾਰਾਂ ਦਾ ਕਤਲ ਹੋਇਆ। ਉਸੇ ਘਰ 'ਚ ਦੋਸ਼ੀ ਦੀ ਮਾਂ ਵੀ ਰਹਿੰਦੀ ਹੈ। ਉਸ ਨੇ ਦੇਖਿਆ ਕਿ ਉਪੇਂਦਰ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਤਾਂ ਉਸ ਨੇ ਸਵੇਰੇ ਗੁਆਂਢੀਆਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਗੁਆਂਢੀਆਂ ਨੇ 100 ਨੰਬਰ 'ਤੇ ਫੋਨ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।