
ਖੰਨਾ-ਸਮਰਾਲਾ ਸੜਕ ‘ਤੇ ਪਏ ਟੋਇਆਂ ਦੇ ਚਲਦੇ ਇੱਕ ਫੌਜ ਦੀ ਗੱਡੀ ਦਾ ਸੰਤੁਲਨ ਵਿਗੜਨ ਦੇ ਚਲਦੇ ਗੱਡੀ ਟਰਾਲੇ...
ਖੰਨਾ: ਖੰਨਾ-ਸਮਰਾਲਾ ਸੜਕ ‘ਤੇ ਪਏ ਟੋਇਆਂ ਦੇ ਚਲਦੇ ਇੱਕ ਫੌਜ ਦੀ ਗੱਡੀ ਦਾ ਸੰਤੁਲਨ ਵਿਗੜਨ ਦੇ ਚਲਦੇ ਗੱਡੀ ਟਰਾਲੇ ਨਾਲ ਜਾ ਟਕਰਾਈ। ਹਾਦਸੇ ‘ਚ ਫੌਜੀ ਗੱਡੀ ਦੇ ਡਰਾਇਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ਦੇ ਗਵਾਹਾਂ ਅਨੁਸਾਰ ਸੜਕ ਤੇ ਪਏ ਟੋਇਆਂ ਦੇ ਚਲਦੇ ਫੌਜ ਦਾ ਟਰੱਕ ਬੇਕਾਬੂ ਹੋ ਗਿਆ ਅਤੇ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਜਾ ਟਕਰਾਇਆ। ਸੂਚਨਾ ਮਿਲਦੇ ਹੀ ਥਾਣਾ ਸਮਰਾਲਾ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
Road Accident
ਫੌਜ ਦੇ ਉੱਚ ਅਧਿਕਾਰੀਆਂ ਅਨੁਸਾਰ ਹਾਦਸੇ ‘ਚ ਮਰਨ ਵਾਲੇ ਫੌਜੀ ਨੌਜਵਾਨ ਦੀ ਪਹਿਚਾਣ 268 ਰੈਜੀਮੈਂਟ ਇੰਜੀਨੀਅਰ ਦੇ ਸੈਨਾ ਮੈਡਲ ਲਾਂਸ ਨਾਇਕ ਹਵਲਦਾਰ ਰਾਮਦਾਸ (35) ਦੇ ਰੂਪ ਵਿੱਚ ਹੋਈ ਹੈ। ਫੌਜ ਦੀਆਂ ਗੱਡੀਆਂ ਦਾ ਕਾਫਿਲਾ ਰਾਹੋਂ ਨਜਦੀਕ ਸਤਲੁਜ ਪੁੱਲ ਤੋਂ ਅੰਬਾਲਾ ਜਾਣ ਲਈ ਰਵਾਨਾ ਹੋਇਆ ਸੀ। ਦੂਜੇ ਪਾਸੇ ਟਿੱਪਰ ਚਲਾ ਰਹੇ ਡਰਾਇਵਰ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ। ਉਸਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ। ਸਮਰਾਲਾ ਡੀ. ਐਸ.ਪੀ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।