
4 ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਆਗਰਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ
ਮਥੁਰਾ : ਐਤਵਾਰ ਸਵੇਰੇ ਯਮੁਨਾ ਐਕਸਪ੍ਰੈਸ ਵੇਅ 'ਤੇ ਇਕ ਭਿਆਨਕ ਸੜਕ ਹਾਦਸੇ 'ਚ ਇਕੋ ਪਰਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਰਵਾਰ ਨੋਇਡਾ ਤੋਂ ਆਗਰਾ ਜਾ ਰਿਹਾ ਸੀ ਪਰ ਯਮੁਨਾ ਐਕਸਪ੍ਰੈਸ ਵੇਅ 'ਤੇ ਮਥੁਰਾ ਨੇੜੇ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸੇ 'ਚ 3 ਔਰਤਾਂ ਅਤੇ ਇਕ ਬੱਚੇ ਸਮੇਤ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਛੇਵੇਂ ਮੈਂਬਰ ਨੇ ਹਸਪਤਾਲ ਜਾਂਦਿਆਂ ਰਸਤੇ 'ਚ ਦਮ ਤੋੜ ਦਿੱਤਾ। 4 ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਆਗਰਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
Yamuna Expressway
ਹਾਦਸਾ ਮਥੁਰਾ 'ਚ ਯਮੁਨਾ ਐਕਸਪ੍ਰੈਸ ਵੇਅ ਦੇ ਮਾਈਲਸਟੋਨ 140 ਥਾਣਾ ਬਲਦੇਵ ਖੇਤਰ 'ਚ ਵਾਪਰਿਆ। ਤੇਜ਼ ਰਫ਼ਤਾਰ ਵੈਗਨ ਆਰ ਕਾਰ ਖੜੇ ਟਰੱਕ ਨਾਲ ਭਿੜ ਗਈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਗੌਤਮਬੁੱਧ ਨਗਰ ਵਾਸੀ ਪ੍ਰੇਮਚੰਦ ਸ਼ਰਮਾ ਦਾ ਪਰਵਾਰ ਬੁਲੰਦਸ਼ਹਿਰ ਤੋਂ ਆਗਰਾ ਘੁੰਮਣ ਜਾ ਰਿਹਾ ਸੀ। ਗੱਡੀ ਵਿਸ਼ਣੂ ਨਾਂ ਦਾ ਵਿਅਕਤੀ ਚਲਾ ਰਿਹਾ ਸੀ।
6 of family killed as car rams into truck on Yamuna Expressway
ਮ੍ਰਿਤਕਾਂ 'ਚ ਪ੍ਰੇਮਚੰਦ ਸ਼ਰਮਾ ਦੀ ਪਤਨੀ ਨੀਰਜ (25), ਭਰਾ ਸ਼ਿਵ ਕੁਮਾਰ ਦੀ ਪਤਨੀ ਅਨੀਤਾ (30) ਤੇ ਪੁਤਰੀ ਅੰਜਲੀ (13), ਭਾਣਜਾ ਵਿਸ਼ਣੂ (25) ਅਤੇ ਭਾਣਜੀ ਕਰੁਣਾ (22) ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ ਹੋਰ ਮੈਂਬਰ ਨੇ ਇਲਾਜ ਲਈ ਜਾਣ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।