
ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਬੱਚਾ ਕਿਸੇ ਵੀ ਮੁਸੀਬਤ ਵਿਚ ਹੋਵੇ ਤਾਂ ਉਸ ਨੂੰ ਬਚਾਉਣ ਲਈ ਮਾਂ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ
ਲਖਨਊ: ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਬੱਚਾ ਕਿਸੇ ਵੀ ਮੁਸੀਬਤ ਵਿਚ ਹੋਵੇ ਤਾਂ ਉਸ ਨੂੰ ਬਚਾਉਣ ਲਈ ਮਾਂ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਇਸ ਦੇ ਲਈ ਚਾਹੇ ਉਸ ਨੂੰ ਅਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਸਾਹਮਣੇ ਆਇਆ ਹੈ, ਜਿੱਥੇ ਚੱਲਦੀ ਟਰੇਨ (Daughter fell down from moving train) ਵਿਚੋਂ ਦੋ ਸਾਲ ਦੀ ਬੱਚੀ ਹੇਠਾਂ ਡਿੱਗ ਗਈ ਤੇ ਉਸ ਨੂੰ ਬਣਾਉਣ ਲਈ ਮਾਂ ਨੰਗੇ ਪੈਰੀਂ ਪਟੜੀ ਉੱਤੇ ਦੌੜ ਪਈ।
Daughter fell down from moving train, mother ran on track to save her
ਹੋਰ ਪੜ੍ਹੋ: ਕੋਟਕਪੂਰਾ ਗੋਲੀ ਕਾਂਡ ਦੀ ਸਹੀ ਜਾਂਚ ਲਈ ਪ੍ਰਕਾਸ਼ ਸਿੰਘ ਬਾਦਲ ਦਾ ਨਾਰਕੋ ਟੈਸਟ ਜ਼ਰੂਰੀ: ਸੰਧਵਾਂ
ਦਰਅਸਲ ਮਾਨਿਕਪੁਰ ਦੇ ਇੰਦਰਾ ਨਗਰ ਦੀ ਰਹਿਣ ਵਾਲੀ ਮਾਇਆ ਦੇਵੀ ਨੂੰ ਉਸ ਦੇ ਪਤੀ ਨੇ ਕੁੱਟਮਾਰ ਤੋਂ ਬਾਅਦ ਘਰੋਂ ਕੱਢ ਦਿੱਤਾ ਸੀ। ਹੁਣ ਉਹ ਟਰੇਨਾਂ ਵਿਚ ਝਾੜੂ ਲਗਾ ਕੇ ਲੋਕਾਂ ਕੋਲੋਂ ਪੈਸੇ ਮੰਗ ਕੇ ਗੁਜ਼ਾਰਾ ਕਰਦੀ ਹੈ। ਉਸ ਦੀ ਦੋ ਸਾਲ ਦੀ ਧੀ ਮਿਨਾਕਸ਼ੀ ਵੀ ਉਸ ਦੇ ਨਾਲ ਰਹਿੰਦੀ ਹੈ।
Train
ਹੋਰ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਹੋਈ ਮੁਕੰਮਲ
ਬੀਤੇ ਦਿਨ ਜਦੋਂ ਉਹ ਝਾੜੂ ਲਗਾਉਣ ਲਈ ਟਰੇਨ ਵਿਚ ਚੜ੍ਹੀ ਤਾਂ ਬੱਚੀ ਅਪਣੀ ਮਾਂ ਦੀ ਸਾੜੀ ਫੜ੍ਹ ਕੇ ਟਰੇਨ ਦੇ ਦਰਵਾਜ਼ੇ ਕੋਲ ਖੜ੍ਹੀ ਸੀ। ਪਰ ਟਰੇਨ ਦੇ ਝਟਕੇ ਨਾਲ ਉਹ ਹੇਠਾਂ ਡਿੱਗ ਗਈ। ਇਸ ਦੌਰਾਨ ਮਾਇਆ ਨੇ ਕਾਫੀ ਰੌਲਾ ਪਾਇਆ ਤੇ ਟਰੇਨ ਰੋਕਣ ਲਈ ਕਿਹਾ। ਟਰੇਨ ਰੁਕਣ ਤੋਂ ਬਾਅਦ ਉਹ ਅਪਣੀ ਬੱਚੀ ਨੂੰ ਚੁੱਕਣ ਲਈ ਨੰਗੇ ਪੈਰੀਂ ਕਰੀਬ ਤਿੰਨ ਕਿਲੋਮੀਟਰ ਤੱਕ ਦੌੜੀ।
Daughter fell down from moving train, mother ran on track to save her
ਹੋਰ ਪੜ੍ਹੋ: ਭਾਜਪਾ ਨੇਤਾ ਨੇ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮੇਅਰ ਨੂੰ ਦੱਸਿਆ LKG Student, ਮੇਅਰ ਦਾ ਜਵਾਬ ਵਾਇਰਲ
ਜਦੋਂ ਤੱਕ ਮਾਂ ਅਪਣੀ ਬੱਚੀ ਕੋਲ ਪਹੁੰਚੀ ਉਸ ਤੋਂ ਪਹਿਲਾਂ ਹੀ ਕਿਸੇ ਔਰਤ ਨੇ ਉਸ ਦੀ ਜਾਨ ਬਚਾ ਲਈ ਸੀ ਤੇ ਉਹ ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲੈ ਗਈ। ਇਸ ਦੌਰਾਨ ਬੱਚੀ ਦੀ ਮਾਂ ਦੇ ਪੈਰਾਂ ਉੱਤੇ ਵੀ ਕਾਫੀ ਸੱਟਾਂ ਲੱਗੀਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚੀ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਤੇ ਉਹਨਾਂ ਨੇ ਮਾਇਆ ਤੇ ਉਸ ਦੀ ਬੱਚੀ ਦਾ ਇਲਾਜ ਕਰਵਾਇਆ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਮਾਂ-ਧੀ ਦੀ ਆਰਥਿਕ ਮਦਦ ਵੀ ਕੀਤੀ।