
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕਰ ਕੋਵਿਡ ਮਿਸਮੈਨੇਜਮੈਂਟ 'ਤੇ ਵ੍ਹਾਈਟ ਪੇਪਰ ਕਰਨਗੇ ਜਾਰੀ।
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ (Congress Leader Rahul Gandhi) ਦੇਸ਼ ਦੀ ਕੋਰੋਨਾ(Coronavirus) ਦੀ ਸਥਿਤੀ ਨੂੰ ਲੈ ਕੇ ਮੋਦੀ ਸਰਕਾਰ (Modi Government) 'ਤੇ ਹਮਲਾ ਕਰਦੇ ਅਕਸਰ ਨਜ਼ਰ ਆਉਂਦੇ ਹਨ। ਇਸ ਦੇ ਮੱਦੇਨਜ਼ਰ ਉਹ ਅੱਜ ਸਵੇਰੇ 11 ਵਜੇ ਪ੍ਰੈਸ ਕਾਨਫਰੰਸ (Rahul Gandhi to hold Press Conference today) ਕਰਨ ਜਾ ਰਹੇ ਹਨ। ਇਹ ਕਾਨਫਰੰਸ ਵਰਚੁਅਲ ਮਾਧਿਅਮ ਦੁਆਰਾ ਆਯੋਜਿਤ ਕੀਤੀ ਜਾਏਗੀ।ਇਸ ਦੌਰਾਨ ਉਹ ਕੋਵਿਡ ਮਿਸਮੈਨੇਜਮੈਂਟ (Covid Mismanagement) 'ਤੇ ਵ੍ਹਾਈਟ ਪੇਪਰ (White Paper) ਵੀ ਜਾਰੀ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਟੀਕਾਕਰਨ 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅੱਜ ਹੋਵੇਗਾ ਜੈਪਾਲ ਭੁੱਲਰ ਦਾ ਦੁਬਾਰਾ ਪੋਸਟ-ਮਾਰਟਮ
Covid Vaccine
ਕਾਂਗਰਸ ਨੇਤਾ ਰਾਹੁਲ ਗਾਂਧੀ ਲਗਾਤਾਰ ਵੱਧ ਰਹੇ ਕੋਰੋਨਾ ਇਨਫੈਕਸ਼ਨ ਬਾਰੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਹਮਲਾਵਰ ਰਹੇ ਹਨ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਵੀ ਉਹਨਾਂ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਸੇ ਦਾ ਨਾਮ ਲਏ ਬਿਨਾਂ ਸਰਕਾਰ ’ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਟਵਿੱਟਰ 'ਤੇ ਹੈਸ਼ਟੈਗ ਦੇ ਨਾਲ ਲਿਖਿਆ, "ਇਹ ਯੋਗਾ ਦਿਵਸ ਹੈ, ਨਾ ਕਿ ਯੋਗਾ ਦਿਵਸ ਦੀ ਆੜ ਵਿੱਚ ਛੁਪਣ ਦਾ ਦਿਨ।"
ਇਹ ਵੀ ਪੜ੍ਹੋ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਦਿੱਤਾ ਅਜੀਬ ਬਿਆਨ, ਹੋ ਰਹੀ ਆਲੋਚਨਾ
Rahul gandhi on modi government
ਪਿਛਲੇ ਦਿਨੀਂ, ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੀ ਕੋਰੋਨਾ ਮਹਾਂਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਵਿੱਚ ਅਸਮਰੱਥਾ ਜ਼ਾਹਰ ਕਰਨ ਲਈ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਰਾਹੁਲ ਗਾਂਧੀ ਨੇ ਟਵੀਟ ਕੀਤਾ, "ਜ਼ਿੰਦਗੀ ਦੀ ਕੀਮਤ ਲਗਾਉਣਾ ਸੰਭਵ ਨਹੀਂ ਹੈ, ਸਰਕਾਰੀ ਮੁਆਵਜ਼ਾ ਸਿਰਫ ਥੋੜੀ ਜਿਹੀ ਮਦਦ ਹੈ, ਪਰ ਮੋਦੀ ਸਰਕਾਰ ਅਜਿਹਾ ਕਰਨ ਲਈ ਵੀ ਤਿਆਰ ਨਹੀਂ ਹੈ।" ਰਾਹੁਲ ਨੇ ਟਵੀਟ ਵਿੱਚ ਅੱਗੇ ਲਿਖਿਆ, ‘ਕੋਵਿਡ ਮਹਾਮਾਰੀ ਵਿੱਚ ਪਹਿਲਾਂ ਇਲਾਜ ਦੀ ਘਾਟ, ਫਿਰ ਝੂਠੇ ਅੰਕੜੇ ਅਤੇ ਉਪਰੋਂ ਸਰਕਾਰ ਦੀ ਇਹ ਬੇਰਹਿਮੀ।’