'ਸ਼ੂਟਰ ਦਾਦੀ' ਦੇ ਨਾਂਅ 'ਤੇ ਹੋਵੇਗਾ ਨੋਇਡਾ ਸ਼ੂਟਿੰਗ ਰੇਂਜ, ਸੀਐਮ ਯੋਗੀ ਨੇ ਕੀਤਾ ਐਲਾਨ
Published : Jun 22, 2021, 5:58 pm IST
Updated : Jun 22, 2021, 6:00 pm IST
SHARE ARTICLE
Noida Shooting Range To Be Named After Shooter Dadi
Noida Shooting Range To Be Named After Shooter Dadi

ਉੱਤਰ ਪ੍ਰਦੇਸ਼ ਸਰਕਾਰ ਨੇ ਨੋਇਡਾ ਦੀ ਸ਼ੂਟਿੰਗ ਰੇਂਜ ਦਾ ਨਾਂਅ Shooter Dadi Chandro Tomar ਦੇ ਨਾਂਅ ’ਤੇ ਰੱਖਣ ਦਾ ਫੈਸਲਾ ਕੀਤਾ ਹੈ।

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਸਰਕਾਰ ਨੇ ਨੋਇਡਾ ਦੀ ਸ਼ੂਟਿੰਗ ਰੇਂਜ (Noida Shooting Range) ਦਾ ਨਾਂਅ ਸ਼ੂਟਰ ਦਾਦੀ (Shooter Dadi Chandro Tomar) ਦੇ ਨਾਂਅ ਤੋਂ ਮਸ਼ਹੂਰ ਚੰਦਰੋ ਤੋਮਰ ਦੇ ਨਾਂਅ ’ਤੇ ਰੱਖਣ ਦਾ ਫੈਸਲਾ ਕੀਤਾ ਹੈ। ਨੋਇਡਾ ਦੇ ਸੈਕਟਰ 21-ਏ ਦੀ ਨਿਸ਼ਾਨੇਬਾਜ਼ੀ ਰੇਂਜ ਨੂੰ ਹੁਣ ਮਸ਼ਹੂਰ ਸ਼ੂਟਰ ਤੇ ਮਹਿਲਾ ਸਸ਼ਕਤੀਕਰਨ ਦੀ ਪ੍ਰਤੀਕ ਚੰਦਰੋ ਤੋਮਰ ਦੇ ਨਾਂਅ ਤੋਂ ਜਾਣਿਆ ਜਾਵੇਗਾ।

Chandro TomarChandro Tomar

ਹੋਰ ਪੜ੍ਹੋ: ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਕੇ ਸਰਕਾਰ ਨੇ ਨੌਜਵਾਨਾਂ ਨਾਲ ਕੀਤਾ ਧੋਖਾ- ਹੇਅਰ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯਾਨਾਥ (Uttar Pradesh CM Yogi Adityanath) ਨੇ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਲਿਖਿਆ, ‘ਚੰਦਰੋ ਤੋਮਰ ਦੇ ਨਾਮ 'ਤੇ ਸ਼ੂਟਿੰਗ ਰੇਂਜ ਕੰਪਲੈਕਸ ਦਾ ਨਾਮਕਰਨ ਯੂਪੀ ਸਰਕਾਰ ਦੇ ਮਿਸ਼ਨ ਸ਼ਕਤੀ ਅਭਿਆਨ ਦੀਆਂ ਭਾਵਨਾਵਾਂ ਅਨੁਸਾਰ ਮਾਂ ਸ਼ਕਤੀ ਨੂੰ ਨਮਨ ਕਰਨ ਨਾਲ ਜੁੜਿਆ ਹੈ’। ਇਸ ਮਾਮਲੇ ਵਿਚ ਗੌਤਮਬੁੱਧ ਨਗਰ ਦੇ ਜੇਵਰ ਤੋਂ ਵਿਧਾਇਕ ਨੇ ਮੁੱਖ ਮੰਤਰੀ ਸਾਹਮਣੇ ਪ੍ਰਸਤਾਵ ਰੱਖਿਆ ਸੀ।

Yogi GovernmentYogi Adityanath

ਹੋਰ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ’ਤੇ ਬੀਬੀ ਜਗੀਰ ਕੌਰ ਦਾ ਬਿਆਨ, ‘ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ’

ਉਹਨਾਂ ਨੇ ਨੋਇਡਾ ਸਟੇਡੀਅਮ ਵਿਚ ਬਣੀ ਸ਼ੂਟਿੰਗ ਰੇਂਜ ਦਾ ਨਾਮ ‘ਸ਼ੂਟਰ ਦਾਦੀ’(Shooter Dadi)  ਚੰਦਰੋ ਤੋਮਰ ਦੇ ਨਾਂਅ ’ਤੇ ਰੱਖਣ ਦੀ ਅਪੀਲ ਕੀਤੀ ਸੀ। ਵਿਧਾਇਕ ਧਰਿੰਦਰ ਸਿੰਘ ਨੇ ਕਿਹਾ ਹੈ ਕਿ ਪੇਂਡੂ ਪਿਛੋਕੜ ਵਿਚ ਰਹਿਣ ਵਾਲੀ ਮਹਿਲਾ ਚੰਦਰੋ ਦੇਵੀ ਨੇ ਰੂੜੀਵਾਦੀ ਮਾਨਸਿਕਤਾ ਨਾਲ ਲੜਦਿਆਂ ਆਪਣਾ ਨਾਮ ਦੇਸ਼ ਅਤੇ ਵਿਸ਼ਵ ਵਿਚ ਰੌਸ਼ਨ ਕੀਤਾ ਸੀ। ਚੰਦਰੋ ਤੋਮਰ ਹੋਰ ਔਰਤਾਂ ਲਈ ਇਕ ਮਿਸਾਲ ਦੀ ਤਰ੍ਹਾਂ ਹੈ।

Noida Shooting Range To Be Named After Shooter DadiNoida Shooting Range To Be Named After Shooter Dadi

ਹੋਰ ਪੜ੍ਹੋ: ਜਲੰਧਰ ਦਾ ਮਨਪ੍ਰੀਤ ਸਿੰਘ ਸੰਭਾਲੇਗਾ ਉਲੰਪਿਕ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਮਾਨ 

ਉਹਨਾਂ ਅਨੁਸਾਰ ਦੇਸ਼ ਦੀਆਂ ਹੋਰ ਔਰਤਾਂ ਵੀ ਅੱਗੇ ਵਧ ਕੇ ਆਪਣੀ ਵੱਖਰੀ ਪਛਾਣ ਬਣਾ ਸਕਦੀਆਂ ਹਨ। ਦੱਸ ਦਈਏ ਕਿ ਚੰਦਰੋ ਤੋਮਰ ਦੀ ਕੁਝ ਸਮਾਂ ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਚੰਦਰੋ ਤੋਮਰ ਨੇ ਸਾਂਡ ਕੀ ਆਖ ਫਿਲਮ ਵਿਚ ਅਪਣੀ ਨਿਸ਼ਾਨੇਬਾਜ਼ੀ ਤੇ ਅਦਾਕਾਰੀ ਦਾ ਜਲਵਾ ਦਿਖਾਇਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement