
ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਵਲੋਂ ਅਤਿਵਾਦ ਦੇ ਸਫ਼ਾਏ ਦੀ ਮੁਹਿੰਮ ਲਗਾਤਾਰ ਜਾਰੀ ਹੈ। ਸੁਰੱਖਿਆ ਬਲਾਂ ਵਲੋਂ ਇਸ ਮੁਹਿੰਮ ਤਹਿਤ ਨਿਤ ਦਿਨ ਕਿਸੇ ਨਾ ਕਿਸੇ ...
ਸ਼੍ਰੀਨਗਰ : ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਵਲੋਂ ਅਤਿਵਾਦ ਦੇ ਸਫ਼ਾਏ ਦੀ ਮੁਹਿੰਮ ਲਗਾਤਾਰ ਜਾਰੀ ਹੈ। ਸੁਰੱਖਿਆ ਬਲਾਂ ਵਲੋਂ ਇਸ ਮੁਹਿੰਮ ਤਹਿਤ ਨਿਤ ਦਿਨ ਕਿਸੇ ਨਾ ਕਿਸੇ ਅਤਿਵਾਦੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਵੀਰਵਾਰ ਨੂੰ ਦੇ ਕੁਪਵਾੜਾ ਵਿਚ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਫੋਰਸ ਨੇ ਇਕ ਅਤਿਵਾਦੀ ਨੂੰ ਢੇਰ ਕੀਤਾ ਹੈ। ਇਸ ਦੌਰਾਨ ਫ਼ੌਜ ਦੇ ਇਕ ਅਧਿਕਾਰੀ ਨੇ ਦਸਿਆ, ''ਕੁਪਵਾੜਾ ਜ਼ਿਲ੍ਹੇ ਦੇ ਜੰਗਲੀ ਖੇਤਰ ਵਿਚ ਜਾਰੀ ਮੁੱਠਭੇੜ ਵਿਚ ਇਕ ਅਤਿਵਾਦੀ ਮਾਰਿਆ ਗਿਆ ਹੈ।''
Indian Army Jammu Kashmirਅਧਿਕਾਰੀ ਨੇ ਦਸਿਆ, ਫ਼ੌਜੀ ਜਵਾਨਾਂ ਦੀ ਇਕ ਗ਼ਸ਼ਤ ਕਰਨ ਵਾਲੀ ਟੀਮ 'ਤੇ ਗੋਲੀਬਾਰੀ ਤੋਂ ਬਾਅਦ ਬੁੱਧਵਾਰ ਨੂੰ ਕੁਪਵਾੜਾ ਦੇ ਕਾਂਦੀ ਜੰਗਲੀ ਇਲਾਕੇ ਵਿਚ ਸੁਰੱਖਿਆ ਫੋਰਸ ਨੇ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ।ਦੂਜੇ ਪਾਸੇ ਬੁੱਧਵਾਰ ਨੂੰ ਕੁਪਵਾੜਾ ਜ਼ਿਲ੍ਹੇ ਵਿਚ ਪ੍ਰਦਰਸ਼ਨਕਾਰੀਆਂ ਅਤੇ ਫ਼ੌਜ ਦੇ ਇਕ ਗਸ਼ਤੀ ਦਲ ਵਿਚਕਾਰ ਹੋਈ ਮੁਠਭੇੜ ਦੌਰਾਨ ਇਕ ਆਮ ਨਾਗਰਿਕ ਦੀ ਮੌਤ ਹੋ ਗਈ। ਮ੍ਰਿਤਕ ਨਾਗਰਿਕ ਦੀ ਪਛਾਣ ਖਾਲਿਦ ਗੱਫਾਰ ਦੇ ਰੂਪ ਵਿਚ ਹੋਈ ਹੈ, ਜੋ ਕੁਪਵਾੜਾ ਦੇ ਤਰੇਗਹਾਮ ਕਸਬੇ ਵਿਚ ਸੰਘਰਸ਼ ਦੌਰਾਨ ਮਾਰਿਆ ਗਿਆ।
Indian Army Jammu Kashmirਦਸ ਦਈਏ ਕਿ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚ ਹੋਈ ਮੁਠਭੇੜ ਵਿਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆਸੀ ਜਦਕਿ ਫ਼ੌਜੀਆਂ ਨੇ ਦੋ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ। ਸੁਰੱਖਿਆ ਬਲਾਂ ਨੇ ਖੇਤਰ ਵਿਚ ਅਤਿਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਤੋਂ ਬਾਅਦ ਕਮੁਡਲਾਨ ਪਿੰਡ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਸੀ।
Indian Army Jammu Kashmirਪੁਲਿਸ ਨੇ ਦਸਿਆ ਕਿ ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ, ਜਿਸ ਵਿਚ ਇਕ ਫ਼ੌਜੀ ਜਵਾਨ ਜ਼ਖ਼ਮੀ ਹੋ ਗਿਆ ਸੀ। ਦਸ ਦਈਏ ਕਿ ਜ਼ਖ਼ਮੀ ਹੋਇਆ ਫ਼ੌਜੀ ਜਵਾਨ 44 ਰਾਸ਼ਟਰੀ ਰਾਈਫ਼ਲ ਦਾ ਹੈ, ਜਿਸ ਨੂੰ ਇਲਾਜ ਲਈ ਸ੍ਰੀਨਗਰ ਦੇ ਫ਼ੌਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਸ਼ੋਪੀਆਂ ਦੇ ਕੁੰਡਲਾਨ ਪਿੰਡ ਵਿਚ ਅਤਿਵਾਦੀਆਂ ਦੇ ਛੁਪੇ ਹੋਣ ਦੀ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ 34 ਰਾਸ਼ਟਰੀ ਰਾਈਫ਼ਲਜ਼, ਰਾਜ ਪੁਲਿਸ ਦੇ ਵਿਸ਼ੇਸ਼ ਮੁਹਿੰਮ ਦਸਤੇ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਦੇ ਨੇ ਇਕ ਸਾਂਝਾ ਖੋਜੀ ਅਭਿਆਨ ਸ਼ੁਰੂ ਕੀਤਾ ਸੀ।
Indian Army Jammu Kashmirਬੀਤੇ ਦਿਨੀਂ ਅਤਿਵਾਦੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ ਸੀ। ਇਸ ਖੇਤਰ ਵਿਚ ਤਿੰਨ ਤੋਂ ਚਾਰ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਫ਼ੌਜੀ ਜਵਾਨ ਲੁਕੇ ਹੋਏ ਹੋਰ ਅਤਿਵਾਦੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਇਸ ਖੇਤਰ ਵਿਚ ਲੁਕੇ ਹੋਏ ਸਨ। ਮੁਠਭੇੜ ਸਥਾਨ 'ਤੇ ਪਥਰਾਅ ਦੀ ਘਟਨਾ ਨੂੰ ਰੋਕਣ ਲਈ ਵਾਧੂ ਪੁਲਿਸ ਬਲ ਦੇ ਜਵਾਨਾਂ ਨੂੰ ਭੇਜ ਦਿਤਾ ਗਿਆ ਸੀ।