ਅਪਣੀ ਹੀ ਸਰਕਾਰ ‘ਤੇ ਭੜਕੇ ਭਾਜਪਾ ਵਿਧਾਇਕ, ਕਿਹਾ- ‘ਇੰਨਾ ਭ੍ਰਿਸ਼ਟਾਚਾਰ ਕਦੇ ਨਹੀਂ ਦੇਖਿਆ’
Published : Jul 22, 2020, 8:44 am IST
Updated : Jul 22, 2020, 8:44 am IST
SHARE ARTICLE
BJP MLA in UP targets own govt
BJP MLA in UP targets own govt

ਉੱਤਰ ਪ੍ਰਦੇਸ਼ ਦੇ ਗੋਪਾਮਊ ਵਿਧਾਨ ਸਭਾ ਖੇਤਰ ਤੋਂ ਭਾਜਪਾ ਵਿਧਾਇਕ ਸ਼ਿਆਮ ਪ੍ਰਕਾਸ਼ ਨੇ ਇਕ ਵਾਰ ਫਿਰ ਭ੍ਰਿਸ਼ਟਾਚਾਰ ਖਿਲਾਫ ਹਮਲਾ ਬੋਲਿਆ ਹੈ।

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਗੋਪਾਮਊ ਵਿਧਾਨ ਸਭਾ ਖੇਤਰ ਤੋਂ ਭਾਜਪਾ ਵਿਧਾਇਕ ਸ਼ਿਆਮ ਪ੍ਰਕਾਸ਼ ਨੇ ਇਕ ਵਾਰ ਫਿਰ ਭ੍ਰਿਸ਼ਟਾਚਾਰ ਖਿਲਾਫ ਹਮਲਾ ਬੋਲਿਆ ਹੈ। ਇਸ ਵਾਰ ਉਹਨਾਂ ਨੇ ਫੇਸਬੁੱਕ ਪੋਸਟ ਦੇ ਜ਼ਰੀਏ ਅਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕੀਤਾ ਹੈ। 

BJP MLA Shyam PrakashBJP MLA Shyam Prakash

ਵਿਧਾਇਕ ਨੇ ਮੰਗਲਵਾਰ ਨੂੰ ਅਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ, ‘ਮੈਂ ਅਪਣੇ ਸਿਆਸੀ ਜੀਵਨ ਵਿਚ ਇੰਨਾ ਭ੍ਰਿਸ਼ਟਾਚਾਰ ਕਦੀ ਨਹੀਂ ਦੇਖਿਆ ਹੈ, ਜਿਨ੍ਹਾਂ ਇਸ ਸਮੇਂ ਦੇਖ ਅਤੇ ਸੁਣ ਰਿਹਾ ਹਾਂ। ਜਿਸ ਨੂੰ ਸ਼ਿਕਾਇਤ ਕਰੋ ਉਹ ਖੁਦ ਵਸੂਲੀ ਕਰ ਲੈਂਦਾ ਹੈ’।

PostPost

ਭਾਜਪਾ ਵਿਧਾਇਕ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੱਡੀ ਗਿਣਤੀ ਵਿਚ ਲੋਕ ਭਾਜਪਾ ਵਿਧਾਇਕ ਦੇ ਸਮਰਥਨ ਵਿਚ ਉਤਰ ਆਏ ਹਨ।  ਹਾਲਾਂਕਿ ਉਹਨਾਂ ਨੇ ਬਾਅਦ ਵਿਚ ਇਹ ਪੋਸਟ ਡਿਲੀਟ ਕਰ ਦਿੱਤੀ ਪਰ ਇਸ ਦੇ ਬਾਵਜੂਦ ਵੀ ਸੋਸ਼ਲ ਮੀਡੀਆ ‘ਤੇ ਕਈ ਲੋਕ ਉਹਨਾਂ ਦੇ ਹੱਕ ਵਿਚ ਨਿੱਤਰ ਰਹੇ ਹਨ।

BJP MLA Shyam PrakashBJP MLA Shyam Prakash

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਵਿਧਾਇਕ ਸ਼ਿਆਮ ਪ੍ਰਕਾਸ਼ ਨੇ ਅਧਿਕਾਰੀਆਂ ਖਿਲਾਫ ਸੋਸ਼ਲ ਮੀਡੀਆ ‘ਤੇ ਕੁੱਝ ਬੋਲਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਭ੍ਰਿਸ਼ਟਾਚਾਰ ਖਿਲਾਫ ਅਪਣੀ ਅਵਾਜ਼ ਉਠਾ ਚੁੱਕੇ ਹਨ। ਉਹਨਾਂ ਨੇ ਫੇਸਬੁੱਕ ਨੂੰ ਅਪਣੀ ਗੱਲ਼ ਰੱਖਣ ਦਾ ਜ਼ਰੀਆ ਬਣਾਇਆ ਹੈ।

ਦੱਸ ਦਈਏ ਕਿ ਵਿਧਾਇਕ ਸ਼ਿਆਮ ਪ੍ਰਖਾਸ਼ ਸਪਾ ਨੂੰ ਛੱਡ ਕੇ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਸੀ। ਸਪਾ ਵਿਚ ਰਹਿੰਦੇ ਹੋਏ ਵੀ ਉਹਨਾਂ ਨੇ ਕਈ ਵਾਰ ਸਰਕਾਰੀ ਸਿਸਟਮ ਖਿਲਾਫ ਅਵਾਜ਼ ਬੁਲੰਦ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement