
ਦੋਸ਼ਾਂ ਕਾਰਨ ਉਦਾਸ ਹਾਂ, ਹੈਰਾਨ ਨਹੀਂ : ਪਾਇਲਟ
ਜੈਪੁਰ, 20 ਜੁਲਾਈ : ਸੂਬੇ ਦੇ ਕਾਂਗਰਸੀ ਵਿਧਾਇਕ ਗਿਰਾਜ ਸਿੰਘ ਮÇਲੰਗਾ ਨੇ ਦੋਸ਼ ਲਾਇਆ ਕਿ ਵੇਲੇ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਉਸ ਨੂੰ ਪਾਰਟੀ ਛੱਡ ਕੇ ਭਾਜਪਾ ਵਿਚ ਜਾਣ ਲਈ ਕਿਹਾ ਸੀ। ਮÇਲੰਗਾ ਨੇ ਮੀਡੀਆ ਸਾਹਮਣੇ ਇਹ ਦੋਸ਼ ਵੀ ਲਾਇਆ ਕਿ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ ਸੀ।
ਸੂਬੇ ਦੇ ਬਾੜੀ ਤੋਂ ਵਿਧਾਇਕ ਮÇਲੰਗਾ ਨੇ ਕਿਹਾ ਕਿ ਅਪਣੇ ਕੁੱਝ ਕੰਮਾਂ ਸਬੰਧੀ ਦੋ ਵਾਰ ਸਚਿਨ ਪਾਇਲਟ ਨੂੰ ਮਿਲਿਆ ਸੀ। ਮÇਲੰਗਾ ਮੁਤਾਬਕ ਪਾਇਲਟ ਨੇ ਉਸ ਨੂੰ ਕਿਹਾ, ‘ਭਾਜਪਾ ਵਿਚ ਚਲਣਾ ਹੈ, ਪਾਰਟੀ ਛਡਣੀ ਹੈ।’
File Photo
ਮÇਲੰਗਾ ਦਾ ਕਹਿਣਾ ਹੈ ਕਿ ਪਾਇਲਟ ਨੇ ਪੈਸਿਆਂ ਦੀ ਵੀ ਗੱਲ ਕੀਤੀ ਸੀ ਅਤੇ ਕਿਹਾ ਕਿ ਤੁਸੀਂ ਮੂੰਹ ਖੋਲ੍ਹੋ ਜਿੰਨਾ ਚਾਹੋਗੇ ਪੈਸਾ ਮਿਲੇਗਾ। ਇਹ ਪੁੱਛੇ ਜਾਣ ’ਤੇ ਕਿ ਇਸ ਗੱਲ ਦਾ ਕੀ ਸਬੂਤ ਹੈ ਤਾਂ ਮÇਲੰਗਾ ਨੇ ਕਿਹਾ, ‘ਜੇ ਮੇਰੀ ਗੱਲ ਝੂਠੀ ਹੈ ਤਾਂ ਪਾਇਲਟ ਆ ਕੇ ਕਹਿਣ ਦੇਣ ਕਿ ਮੈਂ ਝੂਠ ਬੋਲ ਰਿਹਾ ਹਾਂ। ਬਾਕੀ ਮੈਂ ਤਾਂ ਮੰਦਰ ਵਿਚ ਜਾ ਕੇ ਵੀ ਇਹ ਗੱਲ ਕਹਿ ਸਕਦਾ ਹਾਂ।’
ਵਿਧਾਇਕ ਮੁਤਾਬਕ ਉਸ ਨੇ ਪਾਇਲਟ ਨੂੰ ਕਿਹਾ ਕਿ ਉਸ ਦੀ ਆਤਮਾ ਇਸ ਤਰ੍ਹਾਂ ਦੇ ਕੰਮਾਂ ਲਈ ਤਿਆਰ ਨਹੀਂ। ਉਸ ਨੇ ਕਿਹਾ ਕਿ ਉਸ ਨੇ ਇਸ ਬਾਬਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਦੱਸ ਦਿਤਾ ਸੀ। ਉਧਰ, ਸਚਿਨ ਪਾਇਲਟ ਨੇ ਵਿਧਾਇਕ ਦੇੇ ਦੋਸ਼ਾਂ ਨੂੰ ਝੂਠ ਦਸਦਿਆਂ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਤੋਂ ਉਦਾਸ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿਚ ਕਾਨੂੰਨੀ ਕਾਰਵਾਈ ਕਰਨਗੇ। ਪਾਇਲਟ ਨੇ ਕਿਹਾ, ‘ਮੈਂ ਉਦਾਸ ਹਾਂ, ਹੈਰਾਨ ਨਹੀਂ। ਮੈਂ ਕਾਨੂੰਨੀ ਕਾਰਵਾਈ ਕਰਾਂਗਾ।’ (ਏਜੰਸੀ)