
ਜਦ ਤਕ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਬਾਹਰ ਨਹੀਂ ਕਢਦੇ ਉਦੋਂ ਤਕ ਹੋਵੇਗਾ ਖੇਲਾ : ਮਮਤਾ
ਕੋਲਕਾਤਾ : ਪੇਗਾਸਸ ਜਾਸੂਸੀ ਵਿਵਾਦ ਦੇ ਮੁੱਦੇ ’ਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ’ਤੇ ਦੇਸ਼ ਨੂੰ ‘ਨਿਗਰਾਨੀ ਹੇਠਲਾ ਰਾਸ਼ਟਰ’ ਬਣਾਉਣ ਦੀ ਕੋਸ਼ਿਸ਼ ਕਰਨਾ ਦੇਸ਼ ਲਗਾਇਆ। ਮਮਤਾ ਬੈਨਰਜੀ ਅਤੇ ਉਨ੍ਹਾਂ ਦੀ ਪਾਰਟੀ ਤਿ੍ਰਣਮੂਲ ਕਾਂਗਰਸ ਨੇ ਅੱਜ ਸ਼ਹੀਦ ਦਿਵਸ ਮਨਾਇਆ। ਪਾਰਟੀ ਦੇ ਗਠਨ ਤੋਂ ਬਾਅਦ ਤੋਂ ਹਰ ਸਾਲ 21 ਜੁਲਾਈ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਮਮਤਾ ਬੈਨਰਜੀ ਨੇ ਇਕ ਰੈਲੀ ਨੂੰ ਆਨਲਾਈਨ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ‘‘ਭਾਜਪਾ ਇਕ ਲੋਕਤੰਤਰਿਕ ਦੇਸ਼ ਨੂੰ ਕਲਿਆਣਕਾਰੀ ਰਾਸ਼ਟਰ ਦੇ ਬਜਾਏ ਨਿਗਰਾਨੀ ਹੇਠਲੇ ਰਾਸ਼ਟਰ ’ਚ ਤਬਦੀਲ ਕਰਨਾ ਚਾਹੁੰਦੀ ਹੈ।
Mamata Banerjee
ਹੋਰ ਪੜ੍ਹੋ: ਅੱਜ ਤੋਂ ਸ਼ੁਰੂ ਹੋਵੇਗੀ ‘ਕਿਸਾਨ ਸੰਸਦ’, ਕਿਸਾਨਾਂ ਦੀ ਪੂਰੀ ਤਿਆਰੀ
ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਨੇ ਮਾਂ, ਮਿੱਟੀ ਅਤੇ ਮਾਨੁਸ ਨੂੰ ਚੁਣਿਆ ਹੈ। ਇਥੋਂ ਦੇ ਲੋਕਾਂ ਨੇ ਪੈਸੇ ਦੀ ਤਾਕਤ ਨੂੰ ਰੱਦ ਕਰ ਦਿਤਾ ਹੈ। ਭਾਜਪਾ ਪੂਰੀ ਤਰ੍ਹਾਂ ਤਾਨਾਸ਼ਾਹੀ ’ਤੇ ਉਤਰੀ ਹੋਈ ਹੈ। ਤਿ੍ਰਪੁਰਾ ਵਿਚ ਸਾਡਾ ਪ੍ਰੋਗਰਾਮ ਬੰਦ ਕਰ ਦਿਤਾ ਗਿਆ ਹੈ। ਕੀ ਇਹ ਲੋਕਤੰਤਰ ਹੈ? ਉਹ ਦੇਸ਼ ਦੀਆਂ ਸੰਸਥਾਵਾਂ ਨੂੰ ਤਬਾਹ ਕਰ ਰਹੇ ਹਨ। ਮੋਦੀ ਸਰਕਾਰ ਨੂੰ ਪਲਾਸਟਰ ਲਗਾਉਣ ਦੀ ਲੋੜ ਹੈ। ਹੁਣ ਸਾਨੂੰ ਕੰਮ ਸੁਰੂ ਕਰਨਾ ਪਏਗਾ। ਮਮਤਾ ਨੇ ਕਿਹਾ ਕਿ ਹੁਣ ਤਕ ਭਾਜਪਾ ਨੂੰ ਸਿਰਫ਼ ਬੰਗਾਲ ਤੋਂ ਬਾਹਰ ਭਜਾਇਆ ਹੈ, ਹੁਣ
Pegasus spyware
ਹੋਰ ਪੜ੍ਹੋ: ਸੰਪਾਦਕੀ: ਨਸ਼ਾ ਤਸਕਰੀ ਤੇ ਨੌਜਵਾਨਾਂ ਅੰਦਰ ਬੇਰਜ਼ੁਗਾਰੀ ਦਾ ਦਾਮਨ ਤੇ ਚੋਲੀ ਦਾ ਸਾਥ ਹੁੰਦਾ ਹੈ
ਜਦੋਂ ਤਕ ਦੇਸ਼ ਦੀ ਸੱਤਾ ਤੋਂ ਬਾਹਰ ਨਹੀਂ ਕੱਢਦੇ ਉਦੋ ਤਕ ਜਾਰੀ ਰਹੇਗਾ ਖੇਲਾ।
ਮਮਤਾ ਬੈਨਰਜੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਰੁਧ ਨਵਾਂ ਮੋਰਚਾ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਅਜੇ 3 ਸਾਲ ਬਾਕੀ ਹਨ ਪਰ ਸਾਨੂੰ ਬਹੁਤ ਜਲਦੀ ਸੁਰੂਆਤ ਕਰਨੀ ਪਏਗੀ। ਟੀਐਮਸੀ ਦੇ ਸਹੀਦੀ ਦਿਵਸ ’ਤੇ ਆਯੋਜਤ ਪ੍ਰੋਗਰਾਮ ਵਿਚ ਮਮਤਾ ਬੈਨਰਜੀ ਨੇ ਦੂਜੀਆਂ ਵਿਰੋਧੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਇਕ ਦਿਨ ਮੀਟਿੰਗ ਬੁਲਾਉਣ ਅਤੇ ਭਵਿੱਖ ਲਈ ਇਕ ਖਾਕਾ ਤਿਆਰ ਕਰਨ ਦੀ ਅਪੀਲ ਕੀਤੀ ਹੈ।
BJP
ਇਸ ਮਹੀਨੇ ਮਮਤਾ 27 ਜੁਲਾਈ ਨੂੰ 3 ਦਿਨਾਂ ਲਈ ਦਿੱਲੀ ਪਹੁੰਚ ਰਹੀ ਹੈ। ਉਹ 29 ਜੁਲਾਈ ਤਕ ਉਥੇ ਰਹੇਗੀ। ਮਮਤਾ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਅਜੇ 3 ਸਾਲ ਬਾਕੀ ਹਨ ਪਰ ਸਾਨੂੰ ਬਹੁਤ ਜਲਦੀ ਸੁਰੂਆਤ ਕਰਨੀ ਪਏਗੀ। ਜੇ ਕੋਰੋਨਾ ਦੀ ਸਥਿਤੀ ਵਿਚ ਸੁਧਾਰ ਹੁੰਦਾ ਹੈ, ਤਾਂ ਇਸ ਸਰਦੀ ਵਿਚ ਅਸੀਂ ਕੋਲਕਾਤਾ ਦੇ ਬਿ੍ਰਗੇਡ ਪਰੇਡ ਮੈਦਾਨ ਵਿਚ ਵਿਰੋਧੀ ਨੇਤਾਵਾਂ ਨਾਲ ਰੈਲੀ ਕਰਾਂਗੇ। ma