Twitter ਦੀ ਕਾਰਵਾਈ: ਹੁਣ RSS ਮੁਖੀ ਮੋਹਨ ਭਾਗਵਤ ਦੇ ਅਕਾਊਂਟ ਤੋਂ ਹਟਾਇਆ Blue Tick
Published : Jun 5, 2021, 1:04 pm IST
Updated : Jun 5, 2021, 1:04 pm IST
SHARE ARTICLE
Twitter removes verification tick from RSS chief Mohan Bhagwat’s account
Twitter removes verification tick from RSS chief Mohan Bhagwat’s account

ਮਾਈਕ੍ਰੋਬਲਾਗਿੰਗ ਐਪ Twitter ਨੇ ਵੱਡੀ ਕਾਰਵਾਈ ਕਰਦੇ ਹੋਏ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਦੇ ਨਿਜੀ ਟਵਿੱਟਰ ਹੈਂਡਲ ਤੋਂ ਨੀਲਾ ਟਿਕ ਹਟਾ ਦਿੱਤਾ

ਨਵੀਂ ਦਿੱਲੀ:  ਮਾਈਕ੍ਰੋਬਲਾਗਿੰਗ ਐਪ ਟਵਿਟਰ (Twitter) ਨੇ ਵੱਡੀ ਕਾਰਵਾਈ ਕਰਦੇ ਹੋਏ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ (Mohan Bhagwat) ਦੇ ਨਿਜੀ ਟਵਿੱਟਰ ਹੈਂਡਲ ਤੋਂ ਨੀਲਾ ਟਿਕ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਟਵਿਟਰ ਨੇ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ (M. Venkaiah Naidu) ਅਤੇ ਆਰਐਸਐਸ ਦੇ ਕਈ ਨੇਤਾਵਾਂ ਦੇ ਨਿਜੀ ਟਵਿੱਟਰ ਹੈਂਡਲਜ਼ ਤੋਂ ਨੀਲੇ ਟਿਕ ਹਟਾ ਦਿੱਤੇ ਸਨ।

Mohan BhagwatMohan Bhagwat

ਇਹ ਵੀ ਪੜ੍ਹੋ: Donald Trump ਖ਼ਿਲਾਫ਼ ਫੇਸਬੁੱਕ ਦੀ ਕਾਰਵਾਈ, ਦੋ ਸਾਲ ਲਈ ਸਸਪੈਂਡ ਕੀਤਾ ਅਕਾਊਂਟ

ਇਹਨਾਂ ਵਿਚ ਸੁਰੇਸ਼ ਸੋਨੀ, ਸੁਰੇਸ਼ ਜੋਸ਼ੀ ਅਤੇ ਅਰੁਣ ਕੁਮਾਰ ਵਰਗੇ ਕਈ ਆਗੂ ਸ਼ਾਮਲ ਹਨ। ਹਾਲਾਂਕਿ ਇਸ ਤੋਂ ਬਾਅਦ ਹੋਏ ਹੰਗਾਮੇ ਤੋਂ ਬਾਅਦ ਟਵਿਟਰ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਟਵਿਟਰ ਹੈਂਡਲ 'ਤੇ ਨੀਲਾ ਟਿਕ ਫਿਰ ਤੋਂ ਲਗਾ ਦਿੱਤਾ ਹੈ।

TwitterTwitter

ਇਹ ਵੀ ਪੜ੍ਹੋ:  ਕੋਰੋਨਾ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖੁਸ਼ੀਆਂ, ਇਕ ਸਾਲ ’ਚ ਹੀ ਵਿਧਵਾ ਹੋਈਆਂ ਸੱਸ-ਨੂੰਹ

ਵੈਂਕਈਆ ਨਾਇਡੂ ਦੇ ਟਵਿੱਟਰ ਅਕਾਊਂਟ ਤੋਂ ਵੈਰੀਫਿਕੇਸ਼ਨ ਹਟਾਉਣ ਤੋਂ ਨਾਰਾਜ਼ ਆਈਟੀ ਮੰਤਰਾਲੇ ਨੇ ਕਿਹਾ ਕਿ ਟਵਿਟਰ ਦਾ ਇਹ ਇਰਾਦਾ ਗਲਤ ਹੈ ਕਿ ਦੇਸ਼ ਦੀ ਨੰਬਰ-2 ਅਥਾਰਟੀ ਨਾਲ ਅਜਿਹਾ ਸਲੂਕ ਕੀਤਾ ਗਿਆ। ਉਪ ਰਾਸ਼ਟਰਪਤੀ ਰਾਜਨੀਤੀ ਤੋਂ ਉਪਰ ਹਨ। ਉਹ ਸੰਵਿਧਾਨਕ ਅਹੁਦੇ ਉੱਤੇ ਹਨ। ਕੀ ਟਵਿੱਟਰ ਅਮਰੀਕਾ ਦੇ ਸੰਵਿਧਾਨਕ ਅਹੁਦਿਆਂ 'ਤੇ ਲੋਕਾਂ ਨਾਲ ਦੁਰਵਿਵਹਾਰ ਕਰ ਸਕਦਾ ਹੈ? ਟਵਿੱਟਰ ਦੇਖਣਾ ਚਾਹੁੰਦਾ ਹੈ ਕਿ ਭਾਰਤ ਕਿਸ ਹੱਦ ਤਕ ਸਬਰ ਕਰਦਾ ਹੈ।

Twitter restores blue tick on Vice President Venkaiah Naidu's personal accountTwitter restores blue tick on Vice President Venkaiah Naidu's personal account

ਇਹ ਵੀ ਪੜ੍ਹੋ:  ਉਪ ਰਾਸ਼ਟਰਪਤੀ ਦੇ ਨਿੱਜੀ Twitter ਅਕਾਊਂਟ ’ਤੇ ਕੁਝ ਘੰਟਿਆਂ ਬਾਅਦ ਹੀ ਵਾਪਸ ਆਇਆ Blue Tick

ਦਰਅਸਲ ਟਵਿਟਰ ਨਿਯਮਾਂ ਅਨੁਸਾਰ ਪਿਛਲੇ 6 ਮਹੀਨਿਆਂ ਵਿਚ ਅਕਾਊਂਟ ਲਾਗਇੰਨ ਕਰਨਾ ਜ਼ਰੂਰੀ ਹੈ, ਤਾਂ ਹੀ ਇਸ ਨੂੰ ਐਕਟਿਵ ਅਕਾਊਂਟ ਮੰਨਿਆ ਜਾਵੇਗਾ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਟਵੀਟ, ਰੀਵੀਟ, ਲਾਈਨ, ਫੋਲੋ, ਅਨਫੋਲੋ ਕਰੋ। ਪਰ ਅਕਾਊਂਟ ਨੂੰ ਐਕਟਿਵ ਰੱਖਣ ਲਈ 6 ਮਹੀਨਿਆਂ ਵਿਚ ਇਕ ਵਾਰ ਲਾਗਇੰਨ ਕਰਨਾ ਜ਼ਰੂਰੀ ਹੈ ਅਤੇ ਪ੍ਰੋਫਾਈਲ ਨੂੰ ਅਪਡੇਟ ਕਰਨਾ ਜ਼ਰੂਰੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement