
ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿਚ ਇਕ ਵਾਰ ਫਿਰ ਜਲਦ ਵਾਧਾ ਹੋ ਸਕਦਾ ਹੈ। ਕੇਂਦਰ ਸਰਕਾਰ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਇਕ ਵਾਰ ਫਿਰ ਤੋਂ ਵਧਾਏਗੀ।
ਨਵੀਂ ਦਿੱਲੀ: ਕੇਂਦਰੀ ਕਰਮਚਾਰੀਆਂ ਦੀ ਤਨਖਾਹ (Salary of Central Govt Employees will Increase) ਵਿਚ ਇਕ ਵਾਰ ਫਿਰ ਜਲਦ ਵਾਧਾ ਹੋ ਸਕਦਾ ਹੈ। ਕੇਂਦਰ ਸਰਕਾਰ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਇਕ ਵਾਰ ਫਿਰ ਤੋਂ ਵਧਾਏਗੀ। ਹਾਲ ਹੀ ਵਿਚ ਸਰਕਾਰ ਨੇ ਕਰਮਚਾਰੀਆਂ ਦੇ ਡੀਏ ਵਿਚ 11 ਫੀਸਦੀ ਦਾ ਵਾਧਾ ਕੀਤਾ ਸੀ। ਇਹ ਵਾਧਾ ਬੀਤੇ ਡੇਢ ਸਾਲ ਤੋਂ ਅਟਕੇ ਹੋਏ ਡੀਏ ਉੱਤੇ ਸੀ।
7th Pay Commission
ਹੋਰ ਪੜ੍ਹੋ: PM ਵੱਲੋਂ ਕਲਿਆਣ ਸਿੰਘ ਨੂੰ ਸ਼ਰਧਾਂਜਲੀ, ਕਿਹਾ- ਉਹਨਾਂ ਦੇ ਸੁਪਨੇ ਪੂਰੇ ਕਰਨ 'ਚ ਕੋਈ ਕਸਰ ਨਾ ਛੱਡਿਓ
ਕੋਰੋਨਾ ਅਤੇ ਲਾਕਡਾਊਨ ਦੇ ਚਲਦਿਆਂ ਸਰਕਾਰ ਨੇ ਮਾਰਚ 2020 ਤੋਂ ਜੂਨ 2021 ਤੱਕ ਲਈ ਡੀਏ ਵਾਧੇ ’ਤੇ ਰੋਕ ਲਗਾਈ ਹੋਈ ਸੀ। ਇਸ ਮਿਆਦ ਦੇ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਡੀਏ ਨੂੰ 17 ਫੀਸਦੀ ਤੋਂ 28 ਫੀਸਦੀ ਕਰ ਦਿੱਤਾ। ਹਾਲਾਂਕਿ ਇਕ ਵਾਰ ਫਿਰ ਤੋਂ ਡੀਏ ਵਿਚ ਵਾਧੇ ਦੀ ਸੰਭਾਵਨਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਕਰਮਚਾਰੀਆਂ ਨੂੰ ਘੱਟੋ ਘੱਟ 3 ਫੀਸਦੀ ਇਜ਼ਾਫਾ ਮਿਲੇਗਾ।
Central Govt Employees
ਹੋਰ ਪੜ੍ਹੋ: ਭਾਜਪਾ ਨੂੰ “ਹਿੰਦੂ” ਸ਼ਬਦ ਨੂੰ ਹਾਈਜੈਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ-ਹਰੀਸ਼ ਰਾਵਤ
ਅਜਿਹਾ ਇਸ ਲਈ ਕਿਉਂਕਿ ਜੂਨ 2021 ਦਾ ਡੀਏ ਅਜੇ ਤੈਅ ਨਹੀਂ ਹੋਇਆ ਹੈ। 3 ਫੀਸਦੀ ਦਾ ਵਾਧਾ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਜਨਵਰੀ 2021 ਤੋਂ ਮਈ 2021 ਤੱਕ ਦੇ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਅੰਕੜਿਆਂ ਤੋਂ ਇਸ ਦੇ ਸੰਕੇਤ ਮਿਲੇ ਹਨ।
Salary
ਹੋਰ ਪੜ੍ਹੋ: ਅਫ਼ਗਾਨ ਸੰਕਟ 'ਤੇ ਹਰਦੀਪ ਪੁਰੀ ਦਾ ਬਿਆਨ, ‘ਗੁਆਂਢੀ ਦੇਸ਼ ਦੇ ਹਾਲਾਤ ਦੱਸਦੇ ਨੇ ਕਿ CAA ਕਿਉਂ ਜ਼ਰੂਰੀ'
ਜੇਕਰ ਸਰਕਾਰ ਇਹ ਫੈਸਲਾ ਲੈਂਦੀ ਹੈ ਤਾਂ ਕੇਂਦਰੀ ਕਰਮਚਾਰੀਆਂ ਦਾ ਡੀਏ ਵਧ ਕੇ 31 ਫੀਸਦੀ ਹੋ ਜਾਵੇਗਾ। ਦੱਸ ਦਈਏ ਕਿ ਡੀਏ ’ਤੇ ਫੈਸਲਾ ਏਆਈਸੀਪੀਆਈ ਦੀ ਸਿਫਾਰਿਸ਼ ਤੋਂ ਬਾਅਦ ਲਿਆ ਜਾਂਦਾ ਹੈ। ਸਰਕਾਰ ਸਾਲ ਵਿਚ ਦੋ ਵਾਰ ਡੀਏ ਵਿਚ ਵਾਧਾ ਕਰਦੀ ਹੈ। ਇਹ ਵਾਧਾ ਹਰ ਛਿਮਾਹੀ ਵਿਚ ਹੁੰਦਾ ਹੈ।