ਕੇਂਦਰ ਦੇ 1.2 ਕਰੋੜ ਕਰਮਚਾਰੀਆਂ ਲਈ ਖੁਸ਼ਖ਼ਬਰੀ! ਕੱਲ ਹੋਵੇਗੀ ਅਹਿਮ ਬੈਠਕ, ਜਲਦ ਵਧੇਗੀ ਤਨਖ਼ਾਹ
Published : Jun 25, 2021, 11:57 am IST
Updated : Jun 25, 2021, 11:57 am IST
SHARE ARTICLE
7th Pay Commission: DA benefits to central govt employees from July 1
7th Pay Commission: DA benefits to central govt employees from July 1

1 ਜੁਲਾਈ ਤੋਂ ਮਹਿੰਗਾਈ ਭੱਤਾ ਤੇ ਮਹਿੰਗਾਈ ਰਾਹਤ ਵਧਣ ਦਾ ਇੰਤਜ਼ਾਰ ਕਰ ਰਹੇ ਕੇਂਦਰ ਸਰਕਾਰ ਦੇ 48 ਲੱਖ ਕਰਮਚਾਰੀਆਂ ਤੇ 60 ਲੱਖ ਪੈਨਸ਼ਨਰਾਂ ਲਈ ਚੰਗੀ ਖ਼ਬਰ ਹੈ।

ਨਵੀਂ ਦਿੱਲੀ: 1 ਜੁਲਾਈ ਤੋਂ ਮਹਿੰਗਾਈ ਭੱਤਾ (Dearness allowance) ਤੇ ਮਹਿੰਗਾਈ ਰਾਹਤ (Dearness Reliefਵਧਣ ਦਾ ਇੰਤਜ਼ਾਰ ਕਰ ਰਹੇ ਕੇਂਦਰ ਸਰਕਾਰ ਦੇ 48 ਲੱਖ ਕਰਮਚਾਰੀਆਂ ਤੇ 60 ਲੱਖ ਪੈਨਸ਼ਨਰਾਂ ਲਈ ਚੰਗੀ ਖ਼ਬਰ ਹੈ। ਦਰਅਸਲ ਕੇਂਦਰ ਸਰਕਾਰ ਦੇ ਕਰਮਚਾਰੀਆਂ (Central Government Employees) ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਨੈਸ਼ਨਲ ਕੌਂਸਲ ਆਫ ਜੇਸੀਐਮ (National Council of JCM) ਦੀ ਕੱਲ੍ਹ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਣ ਜਾ ਰਹੀ ਹੈ। ਇਹ ਬੈਠਕ ਪਿਛਲੇ ਮਹੀਨੇ 8 ਮਈ ਨੂੰ ਹੋਣ ਵਾਲੀ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਇਸ ਬੈਠਕ ਨੂੰ ਟਾਲ ਦਿੱਤਾ ਗਿਆ ਸੀ। ਉਦੋਂ ਤੋਂ ਹੀ ਕਰਮਚਾਰੀ ਇਸ ਦਿਨ ਦੀ ਉਡੀਕ ਵਿਚ ਹਨ।

SalarySalary

ਹੋਰ ਪੜ੍ਹੋ: ਵੱਡੀ ਲਾਪਰਵਾਹੀ: ਨੌਜਵਾਨ ਨੇ ਅਦਾਕਾਰਾ ਦੀ ਤਸਵੀਰ ਲਗਾ ਕੇ ਪਾਸ ਕੀਤੀ STET ਪ੍ਰੀਖਿਆ, ਨਤੀਜਾ ਵਾਇਰਲ

ਨੈਸ਼ਨਲ ਕੌਂਸਲ ਆਫ ਜੇਸੀਐਮ (National Council of JCM) ਦੇ ਸ਼ਿਵਾ ਗੋਪਾਲ ਮਿਸ਼ਰਾ ਨੇ ਦੱਸਿਆ ਕਿ ਇਸ ਬੈਠਕ ਦਾ ਮੁੱਖ ਮਕਸਦ ਕੇਂਦਰੀ ਕਰਮਚਾਰੀਆਂ ਨੂੰ 7ਵੇਂ ਤਨਖਾਹ ਕਮਿਸ਼ਨ (7th Pay Commission) ਦੇ ਮਹਿੰਗਾਈ ਭੱਤੇ ਬਕਾਇਆ ਦਾ ਭੁਗਤਾਨ ਤੇ ਕੇਂਦਰ ਸਰਕਾਰ ਸੇਵਾ ਮੁਕਤ ਕਰਮਚਾਰੀਆਂ ਨੂੰ 7ਵੇਂ ਤਨਖਾਹ ਕਮਿਸ਼ਨ ਦੀ ਮਹਿੰਗਾਈ ਰਾਹਤ ਦੇਣਾ ਹੋਵੇਗਾ। ਨੈਸ਼ਨਲ ਕੌਂਸਲ ਆਫ ਜੇਸੀਐਮ ਨੇ ਦੱਸਿਆ ਕਿ ਇਸ ਬੈਠਕ ਦੀ ਪ੍ਰਧਾਨਗੀ ਭਾਰਤ ਦੇ ਕੈਬਨਿਟ ਸਕੱਤਰ (Cabinet Secretary of India) ਕਰਨਗੇ।

Government EmployeesGovernment Employees

ਹੋਰ ਪੜ੍ਹੋ: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੱਜ ਦੇ ਦਿਨ ਕੀਤਾ ਸੀ ਦੇਸ਼ 'ਚ ਐਂਮਰਜੈਂਸੀ ਦਾ ਐਲਾਨ

ਸ਼ਿਵਾ ਗੋਪਾਲ ਨੇ ਕਿਹਾ ਕਿ ਕੈਬਨਿਟ ਸਕੱਤਰ ਤੇ ਵਿੱਤ ਮੰਤਰਾਲੇ ਦਾ ਡੀਏ ਤੇ ਡੀਆਰ ਨੂੰ ਲੈ ਕੇ ਰਵੱਈਆ ਕਾਫੀ ਸਕਾਰਾਤਮਕ ਹੈ ਕਿਉਂਕਿ ਇਹ 1.2 ਕਰੋੜ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਜ਼ (Central government pensioners) ਨਾਲ ਜੁੜਿਆ ਮੁੱਦਾ ਹੈ। ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਡੀਏ ਤੇ ਡੀਆਰ ਨੂੰ 1 ਜੁਲਾਈ ਤੋਂ ਫਿਰ ਤੋਂ ਸ਼ੁਰੂ ਕਰਨ ਦਾ ਐਲ਼ਾਨ ਕੀਤਾ ਸੀ ਪਰ ਬਕਾਇਆ ਡੀਏ ਨੂੰ ਲੈ ਕੇ ਅਧਿਕਾਰਕ ਰੂਪ ਤੋਂ ਕੁਝ ਨਹੀਂ ਕਿਹਾ ਗਿਆ।

pensionPension

ਹੋਰ ਪੜ੍ਹੋ: ਚੀਨ 'ਚ ‘ਮਾਰਸ਼ਲ ਆਰਟ’ਸਕੂਲ 'ਚ ਲੱਗੀ ਅੱਗ, 18 ਦੀ ਮੌਤ, 16 ਜਖ਼ਮੀ 

ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ, 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਨੂੰ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਭੁਗਤਾਨ ਕਰਨ ਵਾਲੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੀਆਂ ਤਿੰਨ ਕਿਸ਼ਤਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਤਿੰਨ ਕਿਸ਼ਤਾਂ ਮਿਲਣ ਤੋਂ ਬਾਅਦ ਕੁਲ ਡੀਏ ਵਧ ਕੇ 28 ਪ੍ਰਤੀਸ਼ਤ ਹੋ ਜਾਵੇਗਾ ਜਿਸ ਵਿਚ 1 ਜਨਵਰੀ 2020 ਤੋਂ 4 ਪ੍ਰਤੀਸ਼ਤ, 1 ਜੁਲਾਈ 2020 ਤੋਂ 4 ਪ੍ਰਤੀਸ਼ਤ ਅਤੇ 1 ਜਨਵਰੀ 2021 ਤੋਂ 4 ਪ੍ਰਤੀਸ਼ਤ ਵਾਧਾ ਸ਼ਾਮਲ ਹੈ। ਕੇਂਦਰੀ ਕਰਮਚਾਰੀਆਂ ਨੂੰ ਫਿਲਹਾਲ 17% ਡੀਏ ਮਿਲ ਰਿਹਾ ਹੈ। ਪਿਛਲੇ ਸਾਲ ਕੇਂਦਰੀ ਕੈਬਨਿਟ ਨੇ ਸਰਕਾਰੀ ਕਰਮਚਾਰੀਆਂ ਲਈ ਡੀਏ ਵਿਚ ਵਾਧੇ ਦਾ ਐਲਾਨ ਕੀਤਾ ਸੀ ਪਰ ਕੋਰੋਨਾ ਕਾਰਨ ਇਸ ਨੂੰ ਮੁਲਤਵੀ ਕੀਤਾ ਗਿਆ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement