
ਦੇਸ਼ ਭਰ ਤੋਂ ਲੋਕ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਵਿਚੋਂ ਇਕ ਕਲਿਆਣ ਸਿੰਘ ਦੇ ਅੰਤਿਮ ਦਰਸ਼ਨ ਲਈ ਲਖਨਊ ਪਹੁੰਚ ਰਹੇ ਹਨ।
ਨਵੀਂ ਦਿੱਲੀ: ਦੇਸ਼ ਭਰ ਤੋਂ ਲੋਕ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ (Former UP CM) ਅਤੇ ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਵਿਚੋਂ ਇਕ ਕਲਿਆਣ ਸਿੰਘ ਦੇ ਅੰਤਿਮ ਦਰਸ਼ਨ ਲਈ ਲਖਨਊ ਪਹੁੰਚ ਰਹੇ ਹਨ। ਇਸ ਦੌਰਾਨ ਇਕ ਤਸਵੀਰ ਨੂੰ ਲੈ ਕੇ ਕਾਂਗਰਸ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਦਰਅਸਲ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਦੇਸ਼ ਦੇ ਰਾਸ਼ਟਰੀ ਝੰਡੇ ਦੇ ਉੱਪਰ ਭਾਰਤੀ ਜਨਤਾ ਪਾਰਟੀ ਦਾ ਝੰਡਾ (BJP flag placed over Indian tricolour) ਰੱਖਿਆ ਗਿਆ ਹੈ।
PM Modi Pays Tributes to Former UP CM
ਹੋਰ ਪੜ੍ਹੋ: ਵਿਧਾਨ ਸਭਾ ਇਜਲਾਸ ਦੌਰਾਨ ਖੇਤੀਬਾੜੀ ਨੂੰ ਸਮਰਪਿਤ ਹੋਣ ਘੱਟੋ-ਘੱਟ 2 ਦਿਨ: ਹਰਪਾਲ ਸਿੰਘ ਚੀਮਾ
ਕਾਂਗਰਸ ਨੇਤਾ ਸ਼੍ਰੀਨਿਵਾਸ ਬੀਵੀ (Indian Youth Congress president Srinivas B.V.) ਨੇ ਤਸਵੀਰ ਨੂੰ ਟਵੀਟ ਕਰਦਿਆਂ ਪੁੱਛਿਆ ਕਿ ਕੀ ਇਹ ਸਹੀ ਹੈ? ਨਿਊ ਇੰਡੀਆ ਵਿਚ ਭਾਰਤੀ ਝੰਡੇ ਦੇ ਉੱਪਰ ਪਾਰਟੀ ਦਾ ਝੰਡਾ ਰੱਖਣਾ? ਉਹਨਾਂ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕ ਰੋਸ ਜਤਾ ਰਹੇ ਹਨ। ਅਸ਼ਵਨੀ ਬਗਰੀ ਨਾਂਅ ਦੇ ਇਕ ਯੂਜ਼ਰ ਨੇ ਲਿਖਿਆ ਕਿ ਇਹਨਾਂ ’ਤੇ ਕੇਸ ਹੋਣਾ ਚਾਹੀਦਾ ਹੈ। ਤਿਰੰਗੇ ਦੇ ਉੱਪਰ ਭਾਜਪਾ ਦਾ ਝੰਡਾ ਕਿਵੇਂ ਹੋ ਸਕਦਾ ਹੈ? ਸੰਵਿਧਾਨ ਵਿਚ ਕਾਨੂੰਨ ਸਭ ਦੇ ਲਈ ਬਰਾਬਰ ਹੁੰਦੇ ਹਨ। ਫਿਰ ਭਾਜਪਾ ਲਈ ਕਿਉਂ ਨਹੀਂ?
Tweet
ਹੋਰ ਪੜ੍ਹੋ: 7th Pay Commission: ਕੇਂਦਰੀ ਕਰਮਚਾਰੀਆਂ ਲਈ ਖੁਸ਼ਖ਼ਬਰੀ, ਤਨਖ਼ਾਹ ਵਿਚ ਜਲਦ ਹੋ ਸਕਦਾ ਹੈ ਵਾਧਾ!
ਸ਼ਰਧਾ ਨਾਂਅ ਦੇ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇੱਥੇ ਵੀ ਅਪਣੇ ਝੰਡੇ ਦਾ ਪ੍ਰਚਾਰ। ਕੋਈ ਮੌਕਾ ਨਹੀਂ ਛੱਡਦੇ ਅਪਣਾ ਪ੍ਰਚਾਰ ਕਰਨ ਦਾ। ਦੱਸ ਦਈਏ ਕਿ ਕਲਿਆਣ ਸਿੰਘ ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਵਿਚੋਂ ਇਕ ਸਨ ਅਤੇ 6 ਦਸੰਬਰ 1992 ਨੂੰ ਅਯੁੱਧਿਆ ਵਿਚ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸਨ। ਇਸ ਘਟਨਾ ਤੋਂ ਬਾਅਦ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
BJP faces condemnation for placing party flag over India's Flag
ਹੋਰ ਪੜ੍ਹੋ: ਅਫ਼ਗਾਨ ਸੰਕਟ 'ਤੇ ਹਰਦੀਪ ਪੁਰੀ ਦਾ ਬਿਆਨ, ‘ਗੁਆਂਢੀ ਦੇਸ਼ ਦੇ ਹਾਲਾਤ ਦੱਸਦੇ ਨੇ ਕਿ CAA ਕਿਉਂ ਜ਼ਰੂਰੀ'
ਕਲਿਆਣ ਸਿੰਘ ਨੂੰ ਬੀਤੀ 4 ਜੁਲਾਈ ਨੂੰ ਲਾਗ ਅਤੇ ਕੁਝ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਐਸਜੀਪੀਜੀਆਈ ਦੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੇ ਸਰੀਰ ਦੇ ਕਈ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਸ਼ਨੀਵਾਰ ਰਾਤ ਨੂੰ ਉਹਨਾਂ ਦੀ ਮੌਤ ਹੋ ਗਈ।