ਵਿਧਾਨ ਸਭਾ ਇਜਲਾਸ ਦੌਰਾਨ ਖੇਤੀਬਾੜੀ ਨੂੰ ਸਮਰਪਿਤ ਹੋਣ ਘੱਟੋ-ਘੱਟ 2 ਦਿਨ: ਹਰਪਾਲ ਸਿੰਘ ਚੀਮਾ
Published : Aug 22, 2021, 6:23 pm IST
Updated : Aug 22, 2021, 6:23 pm IST
SHARE ARTICLE
Harpal Cheema
Harpal Cheema

'ਆਪ' ਵੱਲੋਂ ਗੰਨਾ ਕਾਸ਼ਤਕਾਰ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ

ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Singh Cheema) ਨੇ ਵਿਧਾਨ ਸਭਾ ਦੇ ਆਗਾਮੀ ਇਜਲਾਸ ਦੌਰਾਨ ਘੱਟੋ ਘੱਟ 2 ਦਿਨ ਖੇਤੀਬਾੜੀ ਨੂੰ ਸਮਰਪਿਤ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਗੰਨੇ ਸਮੇਤ ਸਾਰੀਆਂ ਬਦਲਵੀਂਆਂ ਫ਼ਸਲਾਂ ਦੇ ਮੁਨਾਫੇਦਾਰ ਮੁੱਲ ਅਤੇ ਯਕੀਨੀ ਮੰਡੀਕਰਨ ਬਾਰੇ ਇੱਕ ਦੂਰ-ਦਰਸ਼ੀ 'ਰੋਡ ਮੈਪ' (ਨੀਤੀ) ਤਿਆਰ ਕੀਤੀ ਜਾ ਸਕੇ। ਇਸ ਦੇ ਨਾਲ ਹੀ 'ਆਪ' ਆਗੂ ਨੇ ਗੰਨੇ ਦੇ ਸੂਬਾ ਪੱਧਰੀ ਮੁੱਲ (ਐਸ.ਏ.ਪੀ.) 'ਚ ਕੀਤੇ ਮਾਮੂਲੀ ਵਾਧੇ ਅਤੇ ਖੰਡ ਮਿੱਲਾਂ ਵੱਲ ਬਕਾਇਆ ਖੜੀ 160 ਕਰੋੜ ਰੁਪਏ ਦੀ ਰਾਸ਼ੀ ਲੈ ਕੇ ਸੱਤਾਧਾਰੀ ਕਾਂਗਰਸ ਦੀ ਤਿੱਖੀ ਆਲੋਚਨਾ ਕੀਤੀ।

Harpal Cheema Harpal Cheema

ਹੋਰ ਪੜ੍ਹੋ: 7th Pay Commission: ਕੇਂਦਰੀ ਕਰਮਚਾਰੀਆਂ ਲਈ ਖੁਸ਼ਖ਼ਬਰੀ, ਤਨਖ਼ਾਹ ਵਿਚ ਜਲਦ ਹੋ ਸਕਦਾ ਹੈ ਵਾਧਾ!

ਚੀਮਾ ਮੁਤਾਬਿਕ ਕਿਸਾਨੀ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ (Narendra Modi) ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਸਰਕਾਰ 'ਚ ਕੋਈ ਫ਼ਰਕ ਨਹੀਂ, ਦੋਵੇਂ ਸਰਕਾਰਾਂ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ। ਜਿਸ ਕਾਰਨ ਕਿਸਾਨ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਮੋਰਚੇ ਲਾਉਣ ਲਈ ਮਜਬੂਰ ਹੋਏ ਹਨ। ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਤੌਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਲੰਬੇ ਸਮੇਂ ਤੋਂ ਖੇਤੀਬਾੜੀ ਉੱਪਰ ਵਿਸ਼ੇਸ਼ ਇਜਲਾਸ ਦੀ ਮੰਗ ਕਰਦੀ ਆ ਰਹੀ ਹੈ, ਪ੍ਰੰਤੂ ਸੱਤਾਧਾਰੀ ਕਾਂਗਰਸ ਇਸ ਮੁੱਦੇ 'ਤੇ ਸਕਾਰਾਤਮਿਕ ਵਿਚਾਰ-ਚਰਚਾ ਤੋਂ ਭੱਜ ਜਾਂਦੀ ਹੈ। ਜਦਕਿ ਖੇਤੀਬਾੜੀ ਪ੍ਰਧਾਨ ਦੇ ਮੱਦੇਨਜ਼ਰ ਪੰਜਾਬ ਲਈ ਇੱਕ ਦੂਰ-ਦਰਸ਼ੀ ਖੇਤੀਬਾੜੀ ਨੀਤੀ ਸਮੇਂ ਦੀ ਅਹਿਮ ਲੋੜ ਹੈ।

Captain Amarinder Singh Captain Amarinder Singh

ਹੋਰ ਪੜ੍ਹੋ: ਅਫ਼ਗਾਨ ਸੰਕਟ 'ਤੇ ਹਰਦੀਪ ਪੁਰੀ ਦਾ ਬਿਆਨ, ‘ਗੁਆਂਢੀ ਦੇਸ਼ ਦੇ ਹਾਲਾਤ ਦੱਸਦੇ ਨੇ ਕਿ CAA ਕਿਉਂ ਜ਼ਰੂਰੀ'

ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸੂਬੇ 'ਚ ਹੁਣ ਤੱਕ ਰਾਜ ਕਰਦੀਆਂ ਆ ਰਹੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਖੇਤੀਬਾੜੀ ਖੇਤਰ ਬਾਰੇ ਕਦੇ ਵੀ ਗੰਭੀਰਤਾ ਨਾਲ ਨਹੀਂ ਸੋਚਿਆ, ਜਿਸ ਕਾਰਨ ਅੱਜ ਸੂਬੇ ਦਾ ਸਮੁੱਚਾ ਖੇਤੀ ਖੇਤਰ ਸਿੱਧਾ ਕੇਂਦਰ ਸਰਕਾਰ ਦੇ ਘਾਤਕ ਪੰਜੇ ਥੱਲੇ ਆ ਗਿਆ। ਨਤੀਜਣ ਕਿਸਾਨਾਂ-ਮਜ਼ਦੂਰਾਂ ਸਮੇਤ ਖੇਤੀਬਾੜੀ 'ਤੇ ਨਿਰਭਰ ਸਾਰੇ ਵਰਗਾਂ ਨੂੰ ਇੱਕ ਪਾਸੇ ਦਿੱਲੀ ਜਾ ਕੇ ਮੋਦੀ ਖ਼ਿਲਾਫ਼ ਪੱਕਾ ਮੋਰਚਾ ਲਗਾਉਣਾ ਪੈ ਰਿਹਾ ਹੈ, ਦੂਜੇ ਪਾਸੇ ਕਾਂਗਰਸ ਦੀ ਕੈਪਟਨ ਸਰਕਾਰ ਵਿਰੁੱਧ ਜਲੰਧਰ ਹਾਈਵੇ ਜਾਮ ਕਰਨਾ ਪੈ ਰਿਹਾ ਹੈ।

Harpal Cheema Harpal Cheema

ਹੋਰ ਪੜ੍ਹੋ: ਭਾਜਪਾ ਨੂੰ “ਹਿੰਦੂ” ਸ਼ਬਦ ਨੂੰ ਹਾਈਜੈਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ-ਹਰੀਸ਼ ਰਾਵਤ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਚੰਦ ਚਹੇਤੇ ਕਾਰਪੋਰੇਟ ਘਰਾਣਿਆ ਲਈ ਪੰਜਾਬ ਅਤੇ ਦੇਸ਼ ਦੇ ਅੰਨਦਾਤਾ ਨੂੰ ਬਲੀ ਚੜ੍ਹਾਉਣ 'ਤੇ ਤੁਲੇ ਹਨ, ਠੀਕ ਉਸੇ ਤਰ੍ਹਾਂ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ ਤਬਾਹ ਕਰ ਰਹੇ ਹਨ। ਚੀਮਾ ਨੇ ਕਿਹਾ ਕਿ 2017-18 ਤੋਂ ਬਾਅਦ ਹੁਣ 2021-22 ਲਈ ਸਰਕਾਰ ਵੱਲੋਂ ਗੰਨੇ ਦੀ ਸੂਬਾ ਪੱਧਰੀ ਕੀਮਤ 'ਚ ਮਹਿਜ਼ 15 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਗੰਨਾ ਕਾਸ਼ਤਕਾਰਾਂ ਨਾਲ ਬੇਹੱਦ ਕੋਝਾ ਮਜ਼ਾਕ ਕੀਤਾ ਗਿਆ ਹੈ।

PM ModiPM Modi

ਹੋਰ ਪੜ੍ਹੋ: PM ਵੱਲੋਂ ਕਲਿਆਣ ਸਿੰਘ ਨੂੰ ਸ਼ਰਧਾਂਜਲੀ, ਕਿਹਾ- ਉਹਨਾਂ ਦੇ ਸੁਪਨੇ ਪੂਰੇ ਕਰਨ 'ਚ ਕੋਈ ਕਸਰ ਨਾ ਛੱਡਿਓ

ਐਨਾ ਹੀ ਨਹੀਂ ਕਿਸਾਨਾਂ ਵੱਲੋਂ ਸੂਬੇ ਦੀਆਂ ਸਹਿਕਾਰੀ ਅਤੇ ਨਿੱਜੀ ਮਿੱਲਾਂ ਵੱਲ ਖੜੇ ਅਰਬਾਂ ਰੁਪਏ ਦੇ ਪੁਰਾਣੇ ਬਕਾਏ ਲਈ ਸਮੇਂ ਸਮੇਂ 'ਤੇ ਧਰਨੇ ਲਗਾਏ ਅਤੇ ਮੰਗ ਪੱਤਰ ਕਾਂਗਰਸੀਆਂ ਨੂੰ ਸੌਂਪੇ ਗਏ, ਪ੍ਰੰਤੂ ਨਿੱਜੀ ਖੰਡ ਮਿੱਲ ਮਾਫ਼ੀਆ ਦੇ ਦਬਾਅ ਥੱਲੇ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਇੱਕ ਨਹੀਂ ਸੁਣੀ।ਉਲਟਾ ਖੰਡ ਮਿੱਲ ਮਾਫ਼ੀਆ ਦੇ ਪ੍ਰਮੁੱਖ ਅਤੇ ਰਾਣਾ ਸ਼ੂਗਰਜ਼ ਦੇ ਮਾਲਕ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਗੰਨਾ ਵਿਕਾਸ ਬੋਰਡ 'ਚ ਸ਼ਾਮਿਲ ਕਰਕੇ ਮੁੱਲ ਤੈਅ ਕਰਨ ਵਾਲੀਆਂ ਮੀਟਿੰਗਾਂ ਵਿੱਚ ਬਿਠਾ ਲਿਆ। ਕਾਂਗਰਸ ਸਰਕਾਰ ਦੀ ਅਜਿਹੀ ਅਣਦੇਖੀ ਅਤੇ ਜ਼ਿਆਦਤੀ ਤੋਂ ਦੁਖੀ ਅਤੇ ਨਿਰਾਸ਼ ਅੰਨਦਾਤਾ ਦੇ ਦਿੱਲੀ ਬਾਰਡਰ 'ਤੇ ਧਰਨੇ ਅਤੇ ਜਲੰਧਰ ਹਾਈਵੇ ਜਾਮ ਕਰਨ ਦਾ ਆਮ ਆਦਮੀ ਪਾਰਟੀ ਸਿਧਾਂਤਿਕ ਅਤੇ ਵਿਹਾਰਿਕ, ਦੋਵੇਂ ਪੱਖਾਂ ਤੋਂ ਪੂਰਾ ਸਮਰਥਨ ਕਰਦੀ  ਹੈ।

Sukhjinder RandhawaSukhjinder Randhawa

ਹੋਰ ਪੜ੍ਹੋ: ਕਾਬੁਲ ਤੋਂ ਪਰਤੇ ਅਫ਼ਗਾਨ ਸਿੱਖ MP ਨੇ ਬਿਆਨਿਆ ਦਰਦ, ਕਿਹਾ, 'ਸਭ ਖ਼ਤਮ ਹੋ ਚੁੱਕਾ ਹੈ'

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਨਾਂ ਸ਼ੱਕ ਅਜਿਹੇ ਰੋਸ ਪ੍ਰਦਰਸ਼ਨਾਂ ਨਾਲ ਆਮ ਲੋਕਾਂ ਅਤੇ ਰਾਹਗੀਰਾਂ-ਮੁਸਾਫ਼ਰਾਂ ਨੂੰ ਭਾਰੀ ਦਿੱਕਤਾਂ ਆਉਂਦੀਆਂ ਹਨ, ਪਰ ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੈ, ਜਿਸ ਨੂੰ ਅੰਨਦਾਤਾ ਦੀ ਗੁਹਾਰ ਸੁਣਾਈ ਨਹੀਂ ਦੇ ਰਹੀ। ਚੀਮਾ ਨੇ ਸੂਬਾ ਸਰਕਾਰ ਤੋਂ ਗੰਨਾ ਕਾਸ਼ਤਕਾਰਾਂ ਦੀ ਮੰਗ ਅਨੁਸਾਰ 400 ਰੁਪਏ ਪ੍ਰਤੀ ਕੁਇੰਟਲ ਲਾਭਦਾਇਕ ਮੁੱਲ ਘੋਸ਼ਿਤ ਕਰਨ ਅਤੇ ਬਕਾਇਆ ਖੜੀ 160 ਕਰੋੜ ਰੁਪਏ ਦੀ ਰਾਸ਼ੀ ਦੇ ਤੁਰੰਤ ਭੁਗਤਾਨ ਦੀ ਮੰਗ ਕੀਤੀ। ਜਿਸ ਵਿੱਚੋਂ 106 ਕਰੋੜ ਕਾਂਗਰਸੀਆ ਤੇ ਅਕਾਲੀਆਂ ਦੇ ਪ੍ਰਮੁੱਖ ਆਗੂਆਂ ਦੀਆਂ ਨਿੱਜੀ ਮਿੱਲਾਂ ਹਨ।

Sukhjinder Randhawa Sukhjinder Randhawa

ਹੋਰ ਪੜ੍ਹੋ: ਕਾਬੁਲ ਏਅਰਪੋਰਟ ਦੇ ਬਾਹਰ 7 ਲੋਕਾਂ ਦੀ ਮੌਤ- ਬ੍ਰਿਟੇਨ ਰੱਖਿਆ ਮੰਤਰਾਲੇ

ਇਸ ਦੇ ਨਾਲ ਹੀ ਚੀਮਾ ਨੇ ਸਹਿਕਾਰੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਅਸਤੀਫ਼ਾ ਮੰਗਿਆ ਅਤੇ ਕਿਹਾ ਕਿ ਜੇ ਉਹ ਰਾਣਾ ਗੁਰਜੀਤ ਸਿੰਘ ਵਰਗੇ ਖੰਡ ਮਿੱਲ ਮਾਫ਼ੀਆ ਨੂੰ ਗੰਨੇ ਦਾ ਮੁੱਲ ਤੈਅ ਕਰਨ ਵਾਲੀ ਕਮੇਟੀ ਦਾ ਹਿੱਸਾ ਬਣਾ ਕੇ ਕਿਸਾਨਾਂ ਦਾ ਸ਼ੋਸ਼ਣ ਕਰਾ ਰਹੇ ਹਨ ਤਾਂ ਉਨ੍ਹਾਂ ਨੂੰ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ। ਚੀਮਾ ਨੇ ਕਿਹਾ ਕਿ ਵਿਧਾਨ ਸਭਾ ਇਜਲਾਸ ਮੌਕੇ ਕਾਂਗਰਸ, ਕੈਪਟਨ ਅਤੇ ਸੁੱਖੀ ਰੰਧਾਵਾ ਸਮੇਤ ਬਾਦਲਾਂ ਤੋਂ ਇਸ ਬਾਰੇ ਜਵਾਬ ਮੰਗਿਆ ਜਾਵੇਗਾ, ਕਿਉਂਕਿ ਫਗਵਾੜਾ ਖੰਡ ਮਿੱਲ ਦਾ ਮਾਲਕ ਬਾਦਲਾਂ ਦੀਆਂ ਅੱਖਾਂ ਦਾ ਤਾਰਾ ਅਤੇ ਸੀਨੀਅਰ ਅਕਾਲੀ ਆਗੂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement