ਬਿਸ਼ਪ ਦੀ ਜ਼ਮਾਨਤ ਅਰਜੀ ਖਾਰਜ, ਅਦਾਲਤ ਨੇ 2 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜਿਆ
Published : Sep 22, 2018, 6:11 pm IST
Updated : Sep 22, 2018, 6:11 pm IST
SHARE ARTICLE
Bishop Franco Mulakkal's bail plea rejected
Bishop Franco Mulakkal's bail plea rejected

ਕੇਰਲ ਦੇ ਕੋੱਟਇਮ ਦੀ ਇਕ ਅਦਾਲਤ ਨੇ ਨਨ ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰ ਹੋਏ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਹੈ। ਕੋਰਟ ਨੇ ਬਿਸ਼ਪ ਨੂੰ ਦੋ ....

ਕੋੱਟਇਮ : ਕੇਰਲ ਦੇ ਕੋੱਟਇਮ ਦੀ ਇਕ ਅਦਾਲਤ ਨੇ ਨਨ ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰ ਹੋਏ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਹੈ। ਕੋਰਟ ਨੇ ਬਿਸ਼ਪ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਹੈ।  ਇਸ ਤੋਂ ਪਹਿਲਾਂ ਬਿਸ਼ਪ ਨੂੰ ਲਗਭੱਗ 1.15 ਵਜੇ ਸਖਤ ਸੁਰੱਖਿਆ 'ਚ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਸ਼ੁਕਰਵਾਰ ਸ਼ਾਮ ਨੂੰ ਕੇਰਲ ਪੁਲਿਸ ਨੇ ਬਿਸ਼ਪ ਨੂੰ ਗ੍ਰਿਫ਼ਤਾਰ ਕੀਤਾ ਸੀ। ਬਿਸ਼ਪ ਦੇ ਵਕੀਲਾਂ ਨੇ ਅਦਾਲਤ ਤੋਂ ਇਹ ਦਲੀਲ ਦਿੰਦੇ ਹੋਏ ਰਾਹਤ ਦੀ ਮੰਗ ਕੀਤੀ ਸੀ ਕਿ ਜਾਂਚ ਟੀਮ ਨੇ ਤਿੰਨ ਦਿਨ ਦੀ ਪੁੱਛਗਿਛ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Bishop Franco Mulakkal's bail plea rejectedBishop Franco Mulakkal's bail plea rejected

ਉਥੇ ਹੀ, ਜ਼ਮਾਨਤ ਪਟੀਸ਼ਨ ਦੀ ਪੁਲਿਸ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਅੱਗੇ ਵਧਾਉਣ ਲਈ ਤਿੰਨ ਦਿਨ ਦੀ ਰਿਮਾਂਡ ਮਿਲਣਾ ਜ਼ਰੂਰੀ ਹੈ। ਦੋਹਾਂ ਪੱਖਾਂ ਦੀ ਦਲੀਲ ਸੁਣਨ  ਤੋਂ ਬਾਅਦ ਅਦਾਲਤ ਨੇ ਬਿਸ਼ਪ ਨੂੰ ਸੋਮਵਾਰ ਦੁਪਹਿਰ 2.30 ਵਜੇ ਤੱਕ ਲਈ ਪੁਲਿਸ ਰਿਮਾਂਡ 'ਤੇ ਭੇਜਣ ਦਾ ਆਦੇਸ਼ ਦਿਤਾ। ਸ਼ਨਿਚਰਵਾਰ ਨੂੰ ਬਿਸ਼ਪ ਨੂੰ ਗਵਰਨਮੈਂਟ ਮੈਡੀਕਲ ਕਾਲਜ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਸ਼ੁਕਰਵਾਰ ਰਾਤ ਨੂੰ ਸੀਨੇ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਬਿਸ਼ਪ ਨੂੰ ਇਥੇ ਭਰਤੀ ਕਰਾਇਆ ਗਿਆ ਸੀ।

Bishop Franco Mulakkal's bail plea rejectedBishop Franco Mulakkal's bail plea rejected

54 ਸਾਲ ਦੇ ਬਿਸ਼ਪ ਮੁਲੱਕਲ ਨੂੰ ਸ਼ੁਕਰਵਾਰ ਰਾਤ ਨੂੰ ਏਰਨਾਕੁਲਮ ਵਿਚ ਕਰਾਇਮ ਬ੍ਰਾਂਚ ਦੇ ਸਫਤਰ ਤੋਂ ਕੋੱਟਇਮ ਪੁਲਿਸ ਕਲੱਬ ਲਿਆਇਆ ਗਿਆ ਸੀ। ਹਸਪਤਾਲ ਦੇ ਦਿਲ ਦੀ ਬੀਮਾਰੀ ਵਿਭਾਗ ਵਿਚ ਉਨ੍ਹਾਂ ਨੂੰ 6 ਘੰਟਿਆਂ ਤੱਕ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਸੀ। ਆਧਿਕਾਰਿਕ ਸੂਤਰਾਂ ਦੇ ਮੁਤਾਬਕ ਉਨ੍ਹਾਂ ਦਾ ਬਲਡ ਪ੍ਰੈਸ਼ਰ ਵੱਧ ਗਿਆ ਸੀ। ਜੂਨ ਵਿਚ ਕੋੱਟਇਮ ਪੁਲਿਸ ਨੂੰ ਦਿਤੀ ਅਪਣੀ ਸ਼ਿਕਾਇਤ ਵਿਚ ਨਨ ਨੇ ਇਲਜ਼ਾਮ ਲਗਾਇਆ ਸੀ ਕਿ ਬਿਸ਼ਪ ਨੇ ਇਕ ਗੈਸਟ ਹਾਉਸ ਵਿਚ ਮਈ 2014 ਵਿਚ ਉਨ੍ਹਾਂ ਨਾਲ ਬਲਾਤਕਾਰ ਕੀਤਾ ਸੀ।

Bishop Franco Mulakkal's bail plea rejectedBishop Franco Mulakkal's bail plea rejected

ਇਸ ਤੋਂ ਬਾਅਦ ਕਈ ਵਾਰ ਉਨ੍ਹਾਂ ਦਾ ਯੋਨ ਸ਼ੋਸ਼ਣ ਕੀਤਾ ਗਿਆ। ਨਨ ਦਾ ਕਹਿਣਾ ਸੀ ਕਿ ਗਿਰਜਾ ਘਰ ਪ੍ਰਸ਼ਾਸਨ ਨੂੰ ਵਾਰ - ਵਾਰ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ, ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ। ਹਾਲਾਂਕਿ ਬਿਸ਼ਪ ਨੇ ਸਾਰੇ ਆਰੋਪਾਂ ਨੂੰ ਖਾਰਜ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement