
ਗੁਜਰਾਤ ਉਚ ਅਦਾਲਤ ਨੇ ਸੂਰਤ ਵਿਚ ਇੰਜੀਨਿਅਰਿੰਗ ਦੀ ਪੜਾਈ ਕਰ ਰਹੀ ਲੜਕੀ ਨਾਲ ਬਲਾਤਕਾਰ
ਅਹਿਮਦਾਬਾਦ : ਗੁਜਰਾਤ ਉਚ ਅਦਾਲਤ ਨੇ ਸੂਰਤ ਵਿਚ ਇੰਜੀਨਿਅਰਿੰਗ ਦੀ ਪੜਾਈ ਕਰ ਰਹੀ ਲੜਕੀ ਨਾਲ ਬਲਾਤਕਾਰ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਦਿਗੰਬਰ ਜੈਨ ਮੁਨੀ ਦੀ ਜ਼ਮਾਨਤ ਦੀ ਮੰਗ ਖਾਰਿਜ ਕਰ ਦਿੱਤੀ। ਦੋਸ਼ੀ ਜੈਨ ਮੁਨੀ ਸ਼ਾਂਤੀ ਸਾਗਰ ਵਲੋਂ ਦਰਜ ਜ਼ਮਾਨਤ ਮੰਗ ਵਿਚ ਕਿਹਾ ਗਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਗਲਤ ਰੂਪ ਨਾਲ ਫਸਾਇਆ ਗਿਆ ਹੈ।
ਦੋਸ਼ੀ ਦੇ ਖਿਲਾਫ ਦੋਸ਼ ਪੱਤਰ ਪੇਸ਼ ਕਰ ਦਿੱਤਾ ਗਿਆ ਹੈ। ਹੁਣ ਇਸ ਮਾਮਲੇ ਵਿਚ ਜਾਂਚ ਬਾਕੀ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਜ਼ਮਾਨਤ ਦਿਤੀ ਜਾਣੀ ਚਾਹੀਦੀ ਹੈ। ਰਾਜ ਸਰਕਾਰ ਨੇ ਦੋਸ਼ੀ ਦੀ ਜ਼ਮਾਨਤ ਮੰਗ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਧਰਮ ਦੇ ਨਾਂ ‘ਤੇ ਸ਼ੋਸ਼ਣ ਕਰਣ ਦੇ ਗੰਭੀਰ ਦੋਸ਼ੀ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ।
ਪੀੜਤਾ ਦੀ ਮੈਡੀਕਲ ਰਿਪੋਰਟ ਅਤੇ ਹੋਰ ਸਬੂਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਦੋਸ਼ੀ ਦੇ ਵਿਰੁਧ ਕਾਫ਼ੀ ਸਮਰੱਥ ਸਬੂਤ ਹਨ । ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਮੱਧ ਪ੍ਰਦੇਸ਼ ਮੂਲ ਦੀ ਲੜਕੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਸੀ। ਇਸ ਮਾਮਲੇ ਵਿਚ ਸੂਰਤ ਪੁਲਿਸ ਨੇ ਦੋਸ਼ੀ ਜੈਨ ਮੁਨੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਸ਼ਹਿਰ ਸ਼ੈਸਨ ਕੋਰਟ ਨੇ ਸਾਲ 2015 ਵਿਚ ਪਾਟੀਦਾਰ ਅੰਦੋਲਨ ਨੂੰ ਲੈ ਕੇ ਰਾਜਦਰੋਹ ਦੇ ਮਾਮਲੇ ਵਿਚ ਗ੍ਰਿਫ਼ਤਾਰ ਪਾਟੀਦਾਰ ਨੇਤਾ ਹਾਰਦਿਕ ਪਟੇਲ ਦੇ ਅਹਿਮ ਸਾਥੀ ਅਤੇ ਪਾਟੀਦਾਰ ਰਾਖ਼ਵਾਂਕਰਨ ਅੰਦੋਲਨ ਕਮੇਟੀ (ਕੋਲ) ਸੂਰਤ ਦੇ ਸੰਯੋਜਕ ਅਲਪੇਸ਼ ਕਥੀਰਿਆ ਦੀ ਜ਼ਮਾਨਤ ਮੰਗ ਖਾਰਿਜ ਕਰ ਦਿੱਤੀ।
ਅਦਾਲਤ ਨੇ ਪਿਛਲੇ ਦਿਨ ਰਾਜ ਸਰਕਾਰ ਅਤੇ ਕਥੀਰਿਆ ਵਲੋਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖਿਆ ਸੀ । ਰਾਜ ਸਰਕਾਰ ਵੱਲੋਂ ਦੋਸ਼ੀ ਦੀ ਜ਼ਮਾਨਤ ਮੰਗ ਦਾ ਵਿਰੋਧ ਕਰਦੇ ਹੋਏ ਇਹ ਦਲੀਲ ਦਿੱਤੀ ਸੀ ਕਿ ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ ਦੇ ਦੋਸ਼ੀ ਹਾਰਦਿਕ ਪਟੇਲ ਨੂੰ ਵੀ ਜਾਂਚ ਦੇ ਦੌਰਾਨ 8 ਮਹੀਨੇ ਤੱਕ ਜ਼ਮਾਨਤ ਨਹੀਂ ਦਿੱਤੀ ਗਈ ਸੀ।
ਉਧਰ ਕਥੀਰਿਆ ਦੇ ਵਕੀਲ ਰਫੀਕ ਲੋਖੰਡਵਾਲਾ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਦੇ ਦੋਸ਼ੀ ਕੇਤਨ ਪਟੇਲ , ਚਿਰਾਗ ਪਟੇਲ ਅਤੇ ਦਿਨੇਸ਼ ਬਾਂਭਣਿਆ ਦੀ ਜ਼ਮਾਨਤ ਮੰਗ ਦਾ ਰਾਜ ਸਰਕਾਰ ਵਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ । ਅਹਿਮਦਾਬਾਦ ਕਰਾਇਮ ਬ੍ਰਾਂਚ ਨੇ ਰਾਜ ਦਰੋਹ ਦੇ ਮਾਮਲੇ ਵਿਚ ਪਿਛਲੇ ਮਹੀਨੇ ਕਥੀਰਿਆ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿਚ ਹਾਰਦਿਕ ਅਤੇ ਹੋਰ ਵੀ ਦੋਸ਼ੀ ਹਨ ਜਿਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ।