ਸਮੂਹਕ ਬਲਾਤਕਾਰ ਦੇ ਦੋਸ਼ ਮਗਰੋਂ 'ਆਸ਼ੂਭਾਈ ਮਹਾਰਾਜ' ਗ੍ਰਿਫ਼ਤਾਰ
Published : Sep 14, 2018, 10:30 am IST
Updated : Sep 14, 2018, 10:30 am IST
SHARE ARTICLE
'Ashubhai Maharaj' arrested after gangrape allegations
'Ashubhai Maharaj' arrested after gangrape allegations

ਮਾਂ-ਬੇਟੀ ਨਾਲ ਬਲਾਤਕਾਰ ਕਰਨ ਵਾਲੇ ਕਥਿਤ ਦੋਸ਼ੀ ਜੋਤਸ਼ੀ ਆਸ਼ੂਤੋਸ਼ ਮਹਾਰਾਜ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ਾਹਦਰਾ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ........

ਨਵੀਂ ਦਿੱਲੀ : ਮਾਂ-ਬੇਟੀ ਨਾਲ ਬਲਾਤਕਾਰ ਕਰਨ ਵਾਲੇ ਕਥਿਤ ਦੋਸ਼ੀ ਜੋਤਸ਼ੀ ਆਸ਼ੂਤੋਸ਼ ਮਹਾਰਾਜ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ਾਹਦਰਾ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਆਸ਼ੂ ਮਹਾਰਾਜ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਪੁਲਿਸ ਪਿਛਲੇ ਕਈ ਦਿਨਾਂ ਤੋਂ ਉਸ ਦੀ ਭਾਲ ਵਿਚ ਲੱਗੀ ਹੋਈ ਸੀ।ਜਾਣਕਾਰੀ ਮੁਤਾਬਕ ਗਾਜ਼ਿਆਬਾਦ ਦੀ ਰਹਿਣ ਵਾਲੀ ਇਕ ਔਰਤ ਆਸ਼ੂਤੋਸ਼ ਮਹਾਰਾਜ ਉਰਫ ਆਸਿਫ਼ ਖ਼ਾਨ ਵਿਰੁਧ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਔਰਤ ਨੇ ਦੋਸ਼ ਲਗਾਇਆ ਸੀ ਕਿ ਆਸ਼ੂ ਬਾਬੇ ਨੇ ਦਿੱਲੀ ਦੇ ਆਪਣੇ ਆਸ਼ਰਮ 'ਚ ਉਸ ਨਾਲ ਕਈ ਸਾਲਾਂ ਤਕ ਸਮੂਹਕ ਬਲਾਤਕਾਰ ਕੀਤਾ।

ਜਿਸ ਵਿਚ ਬਾਬੇ ਤੋਂ ਇਲਾਵਾ ਉਸ ਦਾ ਮੁੰਡਾ ਅਤੇ ਦੋਸਤ ਵੀ ਸ਼ਾਮਲ ਸਨ। ਜਾਂਚ ਦੌਰਾਨ ਕ੍ਰਾਈਮ ਬ੍ਰਾਂਚ ਨੂੰ ਪਤਾ ਚਲਿਆ ਕਿ ਜੋਤਸ਼ੀ ਦੇ ਭੇਸ ਵਿਚ  ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੇ ਇਸ ਬਾਬੇ ਦਾ ਅਸਲ ਨਾਂ ਆਸਿਫ਼ ਖ਼ਾਨ ਹੈ। ਚੋਣ ਕਮਿਸ਼ਨ ਦੀ ਵੋਟਰ ਸੂਚੀ ਵਿਚ ਵੀ ਆਸ਼ੂ ਭਾਈ ਗੁਰੂਜੀ ਦੀ ਫ਼ੋਟੋ ਸਾਹਮਣੇ ਉਸ ਦਾ ਨਾਂ ਆਸਿਫ਼ ਖ਼ਾਨ ਲਿਖਿਆ ਹੋਇਆ ਹੈ। ਉਸ ਦੇ ਬੇਟੇ ਦੀ ਤਸਵੀਰ ਸਾਹਮਣੇ ਉਸ ਦਾ ਨਾਂ ਸਮਰ ਖ਼ਾਨ ਲਿਖਿਆ ਹੋਇਆ ਹੈ। ਵੋਟਰ ਸੂਚੀ ਵਿਚ ਪਿਓ-ਪੁੱਤ ਦਾ ਨਾਮ ਗ਼ਲਤੀ ਨਾਲ ਗਲਤ ਲਿਖੇ ਜਾਣ ਦੀ ਗੁੰਜਾਇਸ਼ ਨਾ ਦੇ ਬਰਾਬਰ ਹੀ ਹੇ। ਸਮਰ ਖ਼ਾਨ ਦਾ ਜਨਮ ਵਜ਼ੀਰਪੁਰ ਜੇਜੇ ਕਲੋਨੀ ਵਿਚ ਹੋਇਆ ਸੀ।

ਆਸਿਫ਼ ਜੋਤਸ਼ੀ ਅਤੇ ਤੰਤਰ-ਮੰਤਰ ਦਾ ਕੰਮ ਕਰਦਾ ਸੀ। ਜਿਸ ਕਾਰਨ ਆਸਿਫ਼ ਅਤੇ ਉਸ ਦੇ ਪਿਤਾ ਵਿਚਾਲੇ ਚੰਗੀ ਨਹੀਂ ਸੀ ਬਣਦੀ, ਜਿਸ ਕਾਰਨ ਪਿਤਾ ਨੇ ਆਸਿਫ ਨੂੰ 20 ਸਾਲ ਪਹਿਲਾਂ ਘਰੋਂ ਕੱਢ ਦਿਤਾ ਸੀ। ਜਿਸਤੋਂ ਬਾਅਦ ਆਸਿਫ ਨੇ ਆਸ਼ੂ ਬਣ ਕੇ ਜੋਤਸ਼ੀ ਦਾ ਕੰਮ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਠੱਗ ਕੇ ਕਰੋੜਾਂ ਦੀ ਜਾਇਦਾਦ ਬਣਾ ਲਈ। ਆਸਿਫ਼ ਦੇ ਪ੍ਰਵਾਰ ਵਰਤਮਾਨ ਵਿਚ ਵੀ ਵਜ਼ੀਰਪੁਰ ਜੇਜੇ ਕਾਲੋਨੀ ਵਿਚ ਹੀ ਰਹਿੰਦੇ ਹਨ। (ਏਜੰਸੀਆਂ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement