
ਬਿਹਾਰ ਦੀ ਰਾਜਧਾਨੀ ਪਟਨਾ ਵਿਚ ਧਾਰਾ 370 ‘ਤੇ ਸੰਬੋਧਨ ਕਰ ਰਹੇ ਰਾਜਨਾਥ ਸਿੰਘ ਕਿਹਾ ਕਿ ਧਾਰਾ 370 ਅਜਿਹਾ ਕੈਂਸਰ ਸੀ ਜਿਸ ਨੇ ਕਸ਼ਮੀਰ ਦਾ ਬਹੁਤ ਖੂਨ ਬਹਾਇਆ
ਨਵੀਂ ਦਿੱਲੀ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਧਾਰਾ 370 ਨੂੰ ਕੈਂਸਰ ਦੱਸਿਆ ਹੈ। ਬਿਹਾਰ ਦੀ ਰਾਜਧਾਨੀ ਪਟਨਾ ਵਿਚ ਧਾਰਾ 370 ‘ਤੇ ਸੰਬੋਧਨ ਕਰ ਰਹੇ ਰਾਜਨਾਥ ਸਿੰਘ ਕਿਹਾ ਕਿ ਧਾਰਾ 370 ਅਜਿਹਾ ਕੈਂਸਰ ਸੀ ਜਿਸ ਨੇ ਕਸ਼ਮੀਰ ਦਾ ਬਹੁਤ ਖੂਨ ਬਹਾਇਆ ਹੈ। ਜੰਮੂ ਕਸ਼ਮੀਰ ਦੀ ਤਿੰਨ ਚੌਥਾਈ ਜਨਤਾ ਧਾਰਾ 370 ਦੀਆਂ ਜ਼ਿਆਦਾਤਰ ਧਾਰਾਵਾਂ ਨੂੰ ਖਤਮ ਕਰਨ ਦੇ ਹੱਕ ਵਿਚ ਸੀ। ਉਹਨਾਂ ਨੇ ਕਿਹਾ ਕਿ ਦੇਖਦੇ ਹਾਂ ਕਿ ਪਾਕਿਸਤਾਨ ਕਿੰਨੇ ਅਤਿਵਾਦੀ ਭੇਜ ਸਕਦਾ ਹੈ, ਕੋਈ ਵਾਪਸ ਨਹੀਂ ਜਾ ਸਕੇਗਾ।
Jammu and Kashmir
ਪਟਨਾ ਵਿਚ ਭਾਜਪਾ ਦੀ ਜਨ ਜਾਗਰਣ ਸਭਾ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਪਾਕਿਸਤਾਨ 1965 ਅਤੇ 1971 ਦੀਆਂ ਗਲਤੀਆਂ ਨੂੰ ਨਹੀਂ ਦੁਹਰਾਏਗਾ, ਹੁਣ ਉਸ ਦੇ ਨਾਲ ਗੱਲਬਾਤ ਸਿਰਫ਼ ਪੀਓਕੇ ‘ਤੇ ਹੀ ਹੋਵੇਗੀ। ਉਹਨਾਂ ਕਿਹਾ ਕਿ ਭਾਜਪਾ ਨੇ ਅਪਣਾ ਰੁਖ ਕਦੀ ਵੀ ਨਰਮ ਨਹੀਂ ਕੀਤਾ, ਧਾਰਾ 370 ਨੂੰ ਖਤਮ ਕਰਨਾ ਸਾਬਿਤ ਕਰਦਾ ਹੈ ਕਿ ਪਾਰਟੀ ਇਮਾਨਦਾਰ ਅਤੇ ਭਰੋਸੇਯੋਗ ਹੈ।
Pok
ਉਹਨਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਕ ਦੇਸ਼ ਦੇ ਅਤਿਵਾਦੀ ਨੂੰ ਦੂਜੇ ਦੇਸ਼ ਵਿਚ ਸੁਤੰਤਰਤਾ ਸੈਨਾਨੀ ਨਹੀਂ ਮੰਨਿਆ ਜਾ ਸਕਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਧਾਰਾ 370 ਨੂੰ ਹਟਾਉਣਾ ਇਕ ਸੁਪਨਾ ਸੀ, ਜਿਸ ਨੂੰ ਪੀਐਮ ਮੋਦੀ ਨੇ ਸੱਚ ਕਰ ਕੇ ਦਿਖਾਇਆ ਹੈ। ਉਹਨਾਂ ਕਿਹਾ ਕਿ ਕਸ਼ਮੀਰ ਵਿਚ ਅਤਿਵਾਦ ਦਾ ਮੁੱਖ ਕਾਰਨ ਧਾਰਾ 370 ਅਤੇ ਧਾਰਾ 35 ਏ ਸੀ। ਇਸ ਅਤਿਵਾਦ ਨੇ ਕਸ਼ਮੀਰ ਨੂੰ ਲਹੂ-ਲੁਹਾਣ ਕਰ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।