
ਕਿਹਾ ਕਿ ਇਸ ਲਗਜ਼ਰੀ ਸਹੂਲਤ ਦਾ ਪੈਸਾ ਤਾਂ ਆਮ ਲੋਕ ਹੀ ਭਰ ਰਹੇ ਹੋਣਗੇ!
ਨਵੀਂ ਦਿੱਲੀ: ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਵੀਨ ਠੁਕਰਾਲ (Raveen Thukral) ਨੇ ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚਾਰਟਰਡ ਜਹਾਜ਼ ਰਾਹੀਂ ਦਿੱਲੀ ਜਾਣ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਟਵੀਟ ਕੀਤਾ ਕਿ, " ਵਾਹ.. ਕੀ 'ਗਰੀਬਾਂ ਦੀ ਸਰਕਾਰ' ਹੈ! 5 ਸੀਟਰ ਸਰਕਾਰੀ ਹੈਲੀਕਾਪਟਰ ਉਪਲਬਧ ਹੋਣ 'ਤੇ ਵੀ 4 ਲੋਕਾਂ ਨੂੰ ਲਿਜਾਣ ਲਈ 16 ਸੀਟਰ ਲਿਅਰਜੈੱਟ ਕਿਉਂ?”
PHOTO
ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਇਸ ਲਗਜ਼ਰੀ ਸਹੂਲਤ ਦਾ ਪੈਸਾ ਨਵਜੋਤ ਸਿੱਧੂ, ਚਰਨਜੀਤ ਚੰਨੀ ਜਾਂ ਸੁੱਖਜਿੰਦਰ ਰੰਧਾਵਾ ਤਾਂ ਨਹੀਂ ਦੇ ਰਹੇ ਤਾਂ ਇਸ ਦਾ ਪੈਸਾ ਆਮ ਲੋਕ ਹੀ ਭਰ ਰਹੇ ਹੋਣਗੇ! ਮੈਨੂੰ ਹੁਣ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਨੀਂਦ ਵਿਚ ਹੀ ਸੀ, ਜੋ ਇਹ ਮੰਨਦਾ ਰਿਹਾ ਕਿ ਪੰਜਾਬ ਵਿੱਤੀ ਸੰਕਟ 'ਚ ਹੈ।”