
ਬਲਾਤਕਾਰ ਮਾਮਲੇ ਵਿਚ ਸੀਬੀਆਈ ਜਾਂਚ ਦੇ ਆਦੇਸ਼ ਖ਼ਿਲਾਫ਼ ਦਾਤੀ ਮਹਾਰਾਜ ਦੀ ਪਟੀਸ਼ਨ ਉਤੇ ਸੁਪਰੀਮ ਕੋਰਟ ਅੱਜ ਅਹਿਮ...
ਨਵੀਂ ਦਿੱਲੀ (ਪੀਟੀਆਈ) : ਬਲਾਤਕਾਰ ਮਾਮਲੇ ਵਿਚ ਸੀਬੀਆਈ ਜਾਂਚ ਦੇ ਆਦੇਸ਼ ਖ਼ਿਲਾਫ਼ ਦਾਤੀ ਮਹਾਰਾਜ ਦੀ ਪਟੀਸ਼ਨ ਉਤੇ ਸੁਪਰੀਮ ਕੋਰਟ ਅੱਜ ਅਹਿਮ ਸੁਣਵਾਈ ਕਰੇਗਾ। ਜੱਜ ਐਨਵੀ ਰੁਮੰਨਾ ਦੀ ਪ੍ਰਧਾਨਗੀ ਵਾਲੀ ਬੈਂਚ ਦਾਤੀ ਮਹਾਰਾਜ ਦੀ ਪਟੀਸ਼ਨ ਉਤੇ ਪਹਿਲੀ ਵਾਰ ਸੁਣਵਾਈ ਕਰੇਗੀ। ਦਾਤੀ ਮਹਾਰਾਜ ਨੇ ਦਿੱਲੀ ਹਾਈਕੋਰਟ ਦੇ 3 ਅਕਤੂਬਰ ਦੇ ਉਸ ਆਦੇਸ਼ ਨੂੰ ਚੁਣੌਤੀ ਦਿਤੀ ਹੈ, ਜਿਸ ਵਿਚ ਹਾਈਕੋਰਟ ਨੇ ਦਾਤੀ ਮਹਾਰਾਜ ਦੇ ਖ਼ਿਲਾਫ਼ ਬਲਾਤਕਾਰ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਕ੍ਰਾਇਮ ਬ੍ਰਾਂਚ ਤੋਂ ਸੀਬੀਆਈ ਦੇ ਹਵਾਲੇ ਕਰ ਦਿੱਤਾ ਸੀ।
Daati Maharaj
ਦੱਸ ਦਈਏ ਕਿ ਤਿੰਨ ਅਕਤੂਬਰ ਨੂੰ ਪੀੜਿਤਾ ਦੀ ਪਟੀਸ਼ਨ ਉਤੇ ਸੁਣਵਾਈ ਸਕਦੇ ਹੋਏ ਦਿੱਲੀ ਹਾਈਕੋਰਟ ਨੇ ਮਾਮਲੇ ਨੂੰ ਦਿੱਲੀ ਪੁਲਿਸ ਕ੍ਰਾਇਮ ਬ੍ਰਾਂਚ ਤੋਂ ਸੀਬੀਆਈ ਨੂੰ ਟ੍ਰਾਂਸਫ਼ਰ ਕਰਨ ਦਾ ਆਦੇਸ਼ ਦਿਤਾ ਸੀ। ਹਾਈਕੋਰਟ ਨੇ ਸੀਬੀਆਈ ਨੂੰ ਦੁਬਾਰਾ ਜਾਂਚ ਕਰਕੇ ਸਪਲੀਮੈਂਟਰੀ ਚਾਰਜ਼ਸ਼ੀਟ ਦਾਖ਼ਲ ਕਰਨ ਦਾ ਵੀ ਆਦੇਸ਼ ਦਿੱਤਾ ਸੀ। ਹਾਈਕੋਰਟ ਨੇ ਦਾਤੀ ਮਹਾਰਾਜ ਦੀ ਗ੍ਰਿਫ਼ਤਾਰੀ ਨਾ ਹੋਣ ਉਤੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੂੰ ਫਟਕਾਰ ਵੀ ਲਗਾਈ ਸੀ। ਪੀੜਿਤਾ ਨੇ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰਕੇ ਸੀਬੀਆਈ ਜਾਂਚ ਅਤੇ ਦਾਤੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ।
Daati Maharaj
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਬਲਾਤਕਾਰ ਮਾਮਲੇ ਵਿਚ ਦਾਤੀ ਮਹਾਰਾਜ ਦੇ ਖ਼ਿਲਾਫ਼ ਸਾਕੇਤ ਕੋਰਟ ਵਿਚ ਚਾਰਜ਼ਸ਼ੀਟ ਦਾਖ਼ਲ ਕੀਤੀ ਸੀ। ਦਾਤੀ ਮਹਾਰਾਜ ਦੀ ਬਿਨ੍ਹਾ ਗ੍ਰਿਫ਼ਤਾਰੀ ਤੋਂ ਇਹ ਚਾਰਜ਼ਸ਼ੀਟ ਦਾਖ਼ਲ ਕੀਤੀ ਗਈ ਸੀ। ਦਾਤੀ ਅਤੇ ਉਸ ਦੇ ਤਿੰਨ ਸੌਤੇਲੇ ਭਰਾਵਾਂ ਦਾ ਨਾਮ ਵੀ ਚਾਰਜ਼ਸ਼ੀਟ ਦੇ ਕਾਲਮ ਨੰਬਰ 11 ਵਿਚ ਦੋਸ਼ੀ ਦੇ ਤੌਰ ਤੇ ਰੱਖਿਆ ਗਿਆ ਹੈ। ਕ੍ਰਾਈਮ ਬ੍ਰਾਂਚ ਨੂੰ ਦਾਤੀ ਮਹਾਰਾਜ ਨੂੰ ਗ੍ਰਿਫ਼ਤਾਰ ਕਰਨ ਦੇ ਡਾਕਟਰੀ ਸਬੂਤ ਨਹੀਂ ਮਿਲੇ ਸੀ। ਕ੍ਰਾਈਮ ਬ੍ਰਾਂਚ ਸੂਤਰਾਂ ਦੇ ਮੁਤਾਬਿਕ ਪੀੜਿਤਾ ਨੇ ਪਾਲੀ ਆਸ਼ਰਮ ਵਿਚ ਜਿਹੜੀਆਂ ਤਿੰਨ ਤਰੀਕਾਂ ਉਤੇ ਉਸ ਨਾਲ ਬਲਾਤਕਾਰ ਹੋਣ ਦੀ ਐਫ਼ਆਈਆਰ ਦਰਜ਼ ਕਰਾਈ ਗਈ ਸੀ।
Daati Maharaj
ਉਸ ਵਿਚੋਂ ਇਕ ਤਰੀਕ ਨੂੰ ਲੜਕੀ ਪਾਲੀ ਵਿਚ ਮੌਜੂਦ ਨਹੀਂ ਸੀ। ਸਗੋਂ ਅਜਮੇਰ ਵਿਚ ਅਪਣੇ ਕਾਲਜ਼ ਵਿਚ ਮੌਜੂਦ ਸੀ ਜਿਸ ਦੇ ਸਬੂਤ ਕਾਲਜ਼ ਵਿਚ ਪੀੜਿਤਾ ਦੀ ਹਾਜ਼ਰੀ ਤੋਂ ਪਤਾ ਚੱਲਿਆ ਹੈ। ਪੀੜਿਤ ਲੜਕੀ ਦੀ ਸ਼ਿਕਾਇਤ ਉਤੇ ਫਤਿਹਪੁਰੀ ਬੇਰੀ ਥਾਣੇ ਦੀ ਪੁਲਿਸ ਨੇ 7 ਜੂਨ ਨੂੰ ਦਾਤੀ ਅਤੇ ਉਸ ਦੇ ਤਿੰਨ ਭਰਾਵਾਂ, ਅਸ਼ੋਕ, ਅਰਜਨ, ਅਤੇ ਅਨਿਲ ਦੇ ਖ਼ਿਲਾਫ਼ ਬਲਾਤਕਾਰ ਦੇ ਦੋਸ਼ ਵਿਚ ਐਫ਼ਆਈਆਰ ਦਰਜ਼ ਕੀਤੀ ਸੀ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਸਥਿਤ, ਦੋਸ਼ੀਆਂ ਨੇ ਸਾਲ 2016 ਵਿਚ ਇਥੇ ਅਤੇ ਰਾਜਸਥਾਨ ਸਥਿਤ ਅਪਣੇ ਆਸ਼ਰਮ ‘ਚ ‘ਚਰਨ ਸੇਵਾ’ ਦੇ ਨਾਮ ਉਤੇ ਉਸ ਦਾ ਸ਼ਰੀਰੀਕ ਸ਼ੋਸ਼ਣ ਕੀਤਾ ਸੀ। ਦੋਸ਼ ਦੇ ਮੁਤਾਬਿਕ ਲੜਕੀ ‘ਤੇ ਪੇਸ਼ਾਬ ਪੀਣ ਤਕ ਦਾ ਦਬਾਅ ਬਣਾਇਆ ਗਿਆ ਸੀ। 12 ਜੂਨ ਨੂੰ ਇਹ ਕੇਸ ਸਥਾਨਿਕ ਪੁਲਿਸ ਤੋਂ ਲੈ ਕੇ ਕ੍ਰਾਈਮ ਬ੍ਰਾਂਚ ਨੂੰ ਟ੍ਰਾਂਸਫਰ ਕਰ ਦਿਤਾ ਗਿਆ ਸੀ।