
ਭਾਰਤ-ਪਾਕਿ ਸਰਹੱਦ 'ਤੇ ਸਥਿਤ ਹੁਸੈਨੀਵਾਲਾ ਸਰਹੱਦ 'ਤੇ ਬੀਤੀ ਰਾਤ 10.30 ਕੁ ਵਜੇ ਦੇ ਕਰੀਬ ਇਕ ਵਾਰ ਫਿਰ ਪਾਕਿਸਤਾਨ
ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ 'ਤੇ ਸਥਿਤ ਹੁਸੈਨੀਵਾਲਾ ਸਰਹੱਦ 'ਤੇ ਬੀਤੀ ਰਾਤ 10.30 ਕੁ ਵਜੇ ਦੇ ਕਰੀਬ ਇਕ ਵਾਰ ਫਿਰ ਪਾਕਿਸਤਾਨ ਵਲੋਂ ਉਡਾਏ ਗਏ 3 ਡਰੋਨਾਂ ਦੇ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਡਰੋਨਾਂ ਨੂੰ ਦੇਖਦੇ ਸਾਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।ਜਿਸ ਕਾਰਨ ਪਾਕਿਸਤਾਨੀ ਡਰੋਨ ਪਾਕਿ ਵਾਪਸ ਜਾਣ 'ਚ ਕਾਮਯਾਬ ਹੋ ਗਏ।
Pakistan drone
ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕਾਂ 'ਚ ਡਰ ਪੈਦਾ ਹੋ ਗਿਆ। ਦੱਸ ਦਈਏ ਕਿ 8 ਅਕਤੂਬਰ ਨੂੰ ਵੀ ਹੁਸੈਨੀਵਾਲਾ 'ਚ ਬੀਐਸਐਫ ਨੇ ਡਰੋਨ ਉੱਡਦਾ ਦੇਖਿਆ ਸੀ। ਭਾਰਤ ਪਾਕਿ ਸਰਹੱਦ ਦੀ ਚੈਕ ਪੋਸਟ ਐਚ ਕੇ ਟਾਵਰ ਦੇ ਕੋਲ ਪਾਕਿਸਤਾਨ ਦੇ ਵੱਲ 5 ਵਾਰ ਡਰੋਨ ਉੱਡਦਾ ਦੇਖਿਆ ਗਿਆ। ਇਹ ਡਰੋਨ ਇੱਕ ਵਾਰ ਭਾਰਤੀ ਸੀਮਾ 'ਚ ਵੀ ਪਰਵੇਸ਼ ਹੋਇਆ ਸੀ।
Pakistan drone
ਪਾਕਿਸਤਾਨ ਦੇ ਵੱਲੋਂ ਉੱਡੇ ਇਸ ਡਰੋਨ ਨੂੰ ਪਹਿਲੀ ਵਾਰ ਰਾਤ 10 ਵਜੇ ਤੋਂ 10 : 40 ਤੱਕ ਦੇਖਿਆ ਗਿਆ। ਇਸ ਤੋਂ ਬਾਅਦ ਰਾਤ 12 ਵਜਕੇ 25 ਮਿੰਟ 'ਤੇ ਇਹ ਡਰੋਨ ਦੁਬਾਰਾ ਦਿਖਾਈ ਦਿੱਤਾ ਸੀ ਜਿਸ ਦੇ ਮੁੱਦੇਨਜ਼ਰ ਬੀ. ਐੱਸ. ਐੱਫ. ਜਵਾਨਾਂ ਅਤੇ ਸੁਰੱਖਿਆਂ ਏਜੰਸੀਆਂ ਵਲੋਂ ਸਰਹੱਦਾਂ ਦੀ ਚੌਕਸੀ ਵਧਾ ਦਿੱਤੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।