
ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਆਪਣੀ ਨੁਕਸਾਨ ਦੱਸਣਾ...
ਨਵੀਂ ਦਿੱਲੀ: ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਆਪਣੀ ਨੁਕਸਾਨ ਦੱਸਣਾ ਨਹੀਂ ਚਾਹੁੰਦਾ। ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਜੇਕਰ ਪਾਕਿਸਤਾਨ ਐਕਸ਼ਨ ਲੈਣ ਦੀ ਸੋਚੇਗਾ ਤਾਂ ਭਾਰਤ ਦਾ ਰੀਐਕਸ਼ਨ ਬਹੁਤ ਵੱਡਾ ਹੋਵੇਗਾ। ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਪਾਕਿਸਤਾਨ ਦੀ ਗੋਲੀਬਾਰੀ ਤੋਂ ਬਾਅਦ ਭਾਰਤੀ ਫੌਜ ਦੀ ਜਵਾਬੀ ਕਾਰਵਾਈ 'ਚ 6-10 ਫੌਜੀ ਮਾਰੇ ਗਏ।
Bipin Rawat
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਕਿਸੇ ਵੀ ਹਰਕਤ ਦਾ ਸਖਤ ਜਵਾਬ ਦਿੱਤਾ ਜਾਵੇਗਾ। ਫੌਜ ਮੁਖੀ ਨੇ ਕਿਹਾ ਕਿ ਕਾਰਵਾਈ ਘੁਸਪੈਠ ਰੋਕਣ ਲਈ ਸੀ, ਕਈ ਅਤਿਵਾਦੀ ਸਰਹੱਦ ਪਾਰ ਤੋਂ ਭਾਰਤ 'ਚ ਵੜ੍ਹਣ ਦੀ ਕੋਸ਼ਿਸ਼ 'ਚ ਸਨ। ਅਤਿਵਾਦੀਆਂ ਦੇ ਡਰ ਨਾਲ ਬੱਚੇ ਸਕੂਲ ਨਹੀਂ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਅਲਰਟ 'ਤੇ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਹਾਲਾਤ 'ਤੇ ਲਗਾਤਾਰ ਫੌਜ ਮੁਖੀ ਜਨਰਲ ਬਿਪਿਨ ਰਾਵਤ ਨਾਲ ਸੰਪਰਕ 'ਚ ਹਨ।
Army Chief Bipin Rawat
ਉਥੇ ਹੀ ਪਾਕਿਸਤਾਨ ਨੇ ਵੀ ਸਵੀਕਾਰ ਕੀਤਾ ਹੈ ਕਿ ਭਾਰਤ ਦੇ ਹਮਲੇ 'ਚ ਉਸ ਦਾ ਕਾਫੀ ਨੁਕਸਾਨ ਹੋਇਆ ਹੈ। ਪਾਕਿਸਤਾਨ ਨੇ ਗੋਲੀਬਾਰੀ ਦੀ ਆੜ 'ਚ ਅੱਤਵਾਦੀਆਂ ਦੇ ਘੁਸਪੈਠ ਦੀ ਕੋਸ਼ਿਸ਼ ਅਜਿਹੇ ਸਮੇਂ 'ਚ ਕੀਤੀ ਸੀ ਜਦੋਂ ਸੋਮਵਾਰ ਨੂੰ ਰੱਖਿਆ ਮੰਤਰੀ ਅਤੇ ਆਰਮੀ ਚੀਫ ਲੱਦਾਖ ਦੌਰੇ 'ਤੇ ਜਾਣ ਵਾਲੇ ਹਨ।