
ਦੱਸ ਦਈਏ ਕਿ ਭਾਰਤੀ ਕੋਚ ਸ਼ਾਸਤਰੀ ਦੀ ਤਨਖ਼ਾਹ ਦੂਸਰੀਆਂ ਟੀਮਾਂ ਦੇ ਕੋਚਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਉਹ ਸਭ ਤੋਂ ਮਹਿੰਗਾ ਕੋਚ ਹੈ
ਨਵੀਂ ਦਿੱਲੀ- ਸਾਊਥ ਅਫ਼ਰੀਕਾ ਦੇ ਖਿਲਾਫ਼ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ ਟੀਮ ਇੰਡੀਆ ਕਲੀਨ ਸਵੀਪ ਦੇ ਨੇੜੇ ਹੈ। ਭਾਰਤੀ ਖਿਡਾਰੀਆਂ ਨੇ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦਾ ਲੋਹਾ ਮਨਵਾਇਆ ਹੈ। ਇਸ ਪ੍ਰਦਰਸ਼ਨ ਵਿਚ ਫੈਨਸ ਦੇ ਨਾਲ-ਨਾਲ ਟੀਮ ਨਾਲ ਜੁੜੇ ਲੋਕ ਵੀ ਕਾਫ਼ੀ ਪ੍ਰਭਾਵਿਤ ਹਨ। ਉੱਥੇ ਹੀ ਟੀਮ ਦੇ ਕੋਚ ਰਵੀ ਸ਼ਾਸ਼ਤਰੀ ਦੀ ਗੱਲ ਕਰੀਏ ਤਾਂ ਮੈਚ ਦੇ ਦੌਰਾਨ ਉਹਨਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਤੇ ਉਹਨਾਂ ਦੇ ਫੈਂਨਸ ਉਹਨਾਂ ਨੂੰ ਜਮ ਕੇ ਟ੍ਰੋਲ ਕਰ ਰਹੇ ਹਨ।
RT If You Think This Is The Best Job To Earn 10 Crore In A Year ? #INDvsSA pic.twitter.com/utBnBQa6IY
— Le Sir Jadeja Fan (@SirrrJadeja) October 21, 2019
ਦਰਅਸਲ ਕੋਚ ਸ਼ਾਸ਼ਤਰੀ ਰਾਂਚੀ ਵਿਚ ਖੇਡੇ ਜਾ ਰਹੇ ਤੀਸਰੇ ਟੈਸਟ ਮੈਚ ਦੇ ਦੌਰਾਨ ਡ੍ਰੈਸਿੰਗ ਰੂਮ ਵਿਚ ਸੌਂ ਗਏ ਅਤੇ ਉਹਨਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਨੂੰ ਲੈ ਕੇ ਉਹਨਾਂ ਦੇ ਫੈਂਨਸ ਉਹਨਾਂ ਨੂੰ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਉਹਨਾਂ ਦੀ ਇਸ ਤਸਵੀਰ ‘ਤੇ ਲਿਖਿਆ ਹੈ ਕਿ 10 ਕਰੋੜ ਰੁਪਏ ਸ਼ਾਸ਼ਤਰੀ ਜੀ ਸੌਣ ਦੇ ਲੈਂਦੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਜਦੋਂ ਬੱਸ ਵਿਚ ਕੰਡਕਟਰ ਟਿਕਟ ਦੀ ਗੱਲ ਕਰਦੇ ਹਨ ਸ਼ਾਸ਼ਤਰੀ ਜੀ ਉਦੋਂ ਇਸ ਤਰ੍ਹਾਂ ਸੌਂਦੇ ਹਨ। ਇਕ ਨੇ ਸ਼ੁਬਮਨ ਗਿੱਲ ਵੱਲ ਇਸ਼ਾਰਾ ਕਰਦੇ ਹੋਏ ਲਿਖਿਆ ਕਿ ਉਹ ਵੀ ਸੋਚਦਾ ਹੋਵੇਗਾ ਕਿ ਇਹ ਚੰਗੀ ਨੌਕਰੀ ਹੈ ਪੈਸਾ ਕਮਾਉਣ ਦੀ।
#RaviShastri #meme
— SHAIKH IRFAN | عرفان (@iam_shaikhirfan) October 21, 2019
कंडक्टर: बोला टिकेट टिकेट,
Me: pic.twitter.com/D9HjQT6hBV
ਦੱਸ ਦਈਏ ਕਿ ਭਾਰਤੀ ਕੋਚ ਸ਼ਾਸਤਰੀ ਦੀ ਤਨਖ਼ਾਹ ਦੂਸਰੀਆਂ ਟੀਮਾਂ ਦੇ ਕੋਚਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਉਹ ਸਭ ਤੋਂ ਮਹਿੰਗਾ ਕੋਚ ਹੈ। ਇਸ ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਪਹਿਲੀ ਪਾਰੀ ਵਿਚ 497 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ, ਦੱਖਣੀ ਅਫ਼ਰੀਕਾ ਨੂੰ 162 'ਤੇ ਆਲ ਆਊਟ ਕਰ ਕਰ ਕੇ ਫਾਲੋਆਨ ਕਰ ਦਿੱਤਾ ਗਿਆ ਅਤੇ ਦੱਖਣੀ ਅਫ਼ਰੀਕਾ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਇਸ ਲੜੀ ਵਿਚ ਭਾਰਤ ਨੇ ਪਹਿਲੇ ਦੋਵੇਂ ਮੈਚ ਵੀ ਜਿੱਤੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।