
ਅਮਰੀਕੀ ਖੁਫੀਆ ਏਜੰਸੀਆਂ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਉਹਨਾਂ ਦੇਸ਼ਾਂ ਵਿਚੋਂ ਇੱਕ ਹੈ ਜੋ ਜਲਵਾਯੂ ਪਰਿਵਰਤਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ
ਨਵੀਂ ਦਿੱਲੀ: ਅਮਰੀਕੀ ਖੁਫੀਆ ਏਜੰਸੀਆਂ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਉਹਨਾਂ ਦੇਸ਼ਾਂ ਵਿਚੋਂ ਇੱਕ ਹੈ ਜੋ ਜਲਵਾਯੂ ਪਰਿਵਰਤਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਅਤੇ ਜਿਨ੍ਹਾਂ ਨੂੰ ਇਸ ਦੇ ਪ੍ਰਭਾਵਾਂ ਨਾਲ ਲੜਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Climate Change
ਹੋਰ ਪੜ੍ਹੋ: ਚੀਨ ਵਿਚ ਕੋਰੋਨਾ ਦੀ ਵਾਪਸੀ, ਫਿਰ ਤੋਂ ਘਰਾਂ ਵਿਚ ਕੈਦ ਹੋਏ ਲੋਕ, ਉਡਾਣਾਂ ਰੱਦ
ਰਿਪੋਰਟ ਵਿਚ ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵੀ ‘ਸੰਵੇਦਨਸ਼ੀਲ ਦੇਸ਼ਾਂ’ ਦੀ ਸੂਚੀ ਵਿਚ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹਨਾਂ ਦੇਸ਼ਾਂ ਕੋਲ ਜਲਵਾਯੂ ਪਰਿਵਰਤਨ ਦੇ ਅਸਰ ਨਾਲ ਲੜਨ ਦੀ ਤਿਆਰੀ ਨਹੀਂ ਹੈ। ਯੂਐਸ ਆਫਿਸ ਆਫ਼ ਨੈਸ਼ਨਲ ਇੰਟੈਲੀਜੈਂਸ (ਓਡੀਐਨਆਈ) ਦਾ ਵੀ ਅਨੁਮਾਨ ਹੈ ਕਿ ਗਲੋਬਲ ਵਾਰਮਿੰਗ ਦੇ ਕਾਰਨ ਭੂ -ਰਾਜਨੀਤਿਕ ਤਣਾਅ ਵੀ ਵਧੇਗਾ।
Climate Change
ਹੋਰ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤ ਦੀ ਭਿਆਨਕ ਸੜਕ ਹਾਦਸੇ ’ਚ ਮੌਤ
ਇਸ ਰਿਪੋਰਟ ਵਿਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਮਿਆਂਮਾਰ, ਇਰਾਕ, ਉੱਤਰੀ ਕੋਰੀਆ, ਗਵਾਟੇਮਾਲਾ, ਹੈਤੀ, ਹੋਂਡਾਰਸ, ਨਿਕਾਰਾਗੁਆ ਅਤੇ ਕੋਲੰਬੀਆ ਨੂੰ ‘ਚਿੰਤਾਜਨਕ’ ਦੇਸ਼ਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਸਮਾਚਾਰ ਏਜੰਸੀ ਰਾਇਟਰਸ ਅਨੁਸਾਰ ਓਡੀਐਨਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਧ ਰਹੇ ਤਾਪਮਾਨ, ਪਾਣੀ ਦੀ ਗੈਰ-ਉਪਲਬਧਤਾ ਅਤੇ ਬੇਅਸਰ ਸਰਕਾਰ ਕਾਰਨ ਅਫ਼ਗਾਨਿਸਤਾਨ ਦੀ ਸਥਿਤੀ ਖਾਸ ਤੌਰ ’ਤੇ ਚਿੰਤਾਜਨਕ ਹੈ।
Climate change
ਹੋਰ ਪੜ੍ਹੋ: ਕੈਪਟਨ ਵਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਕਾਂਗਰਸ ਸਮੇਤ ਸਿਆਸੀ ਪਾਰਟੀਆਂ ’ਚ ਬੇਚੈਨੀ
ਉਹਨਾਂ ਕਿਹਾ ਕਿ ਭਾਰਤ ਸਮੇਤ ਦੱਖਣੀ ਏਸ਼ੀਆ ਦੇ ਹੋਰਨਾਂ ਦੇਸ਼ਾਂ ਵਿਚ ਪਾਣੀ ਨੂੰ ਲੈ ਕੇ ਵਿਵਾਦ ਹੋਵੇਗਾ ਅਤੇ ਇਹ ‘ਭੂ -ਰਾਜਨੀਤਿਕ’ ਤਣਾਅ ਦਾ ਇਕ ਵੱਡਾ ਕਾਰਨ ਵੀ ਬਣ ਜਾਵੇਗਾ। ਰਿਪੋਰਟ ਅਨੁਸਾਰ ਮੱਧ ਅਫਰੀਕਾ ਅਤੇ ਪ੍ਰਸ਼ਾਂਤ ਖੇਤਰ ਦੇ ਛੋਟੇ ਦੇਸ਼ਾਂ ਵਿਚ ਜਲਵਾਯੂ ਪਰਿਵਰਤਨ ਦੇ ਕਾਰਨ ਅਸਥਿਰਤਾ ਦਾ ਖਤਰਾ ਵਧ ਜਾਵੇਗਾ, ਜਿਸ ਦਾ ਅਸਰ ਦੁਨੀਆਂ ਦੀ ਸਭ ਤੋਂ ਗਰੀਬ ਆਬਾਦੀ ਉੱਤੇ ਪਵੇਗਾ।