ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਅਪਣਾਇਆ ਵਖਰਾ ਤਰਿਕਾ 
Published : Nov 22, 2018, 11:45 am IST
Updated : Nov 22, 2018, 11:45 am IST
SHARE ARTICLE
Crime
Crime

ਦੇਸ਼ 'ਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਹੀ ਜਾ ਰਹੀਆਂ ਨੇ ਅਤੇ ਲੁਟੇਰੇ ਹੁਣ ਨਵੇਂ-ਨਵੇਂ ਤਰਿਕੇ ਲੱਭ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲੱਗ ਪਏ ...

ਐਸ ਝੱਜਰ (ਭਾਸ਼ਾ): ਦੇਸ਼ 'ਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਹੀ ਜਾ ਰਹੀਆਂ ਨੇ ਅਤੇ ਲੁਟੇਰੇ ਹੁਣ ਨਵੇਂ-ਨਵੇਂ ਤਰਿਕੇ ਲੱਭ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲੱਗ ਪਏ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਤੋਂ ਜਿੱਥੇ ਲੁਟੇਰਿਆਂ ਨੇ ਸਾਧੂ ਦਾ ਰੂਪ ਧਾਰ ਕੇ ਇਕ ਨੌਜਵਾਨ ਕੋਲੋਂ 40 ਹਜ਼ਾਰ ਰੁਪਏ ਅਤੇ ਸੋਨੇ ਦੀ ਅੰਗੂਠੀ ਲੁੱਟ ਕੇ ਫਰਾਰ ਹੋ ਗਏ।

Robbery Robbery

ਦੱਸ ਦਈਏ ਕਿ ਕਾਰ 'ਚ ਸਾਧੂ ਦਾ ਰੂਪ ਧਾਰ ਕੇ ਆਏ 2 ਲੁਟੇਰਿਆਂ ਨੇ ਬੇਰੀ ਦੇ ਇਕ ਨੌਜਵਾਨ ਤੋਂ ਰਸਤਾ ਪੁਛਣ ਲਈ ਕਾਰ ਰੋਕੀ ਜਿਸ ਤੋਂ ਬਾਅਦ ਲੁਟੇਰਿਆਂ ਨੇ ਨੌਜਾਵਾਨ ਨੂੰ ਬੇਹੋਸ਼ ਕਰ ਉਸ ਕੋਲੋਂ 40 ਹਜ਼ਾਰ ਰੁਪਏ ਅਤੇ ਉਸ ਦੀ ਉਂਗਲੀ 'ਚੋਂ ਸੋਨੇ ਦੀ ਅੰਗੂਠੀ ਲੁੱਟ ਕੇ ਫਰਾਰ ਹੋ ਗਏ। ਦੂਜੇ ਪਾਸੇ ਪੀੜਤ ਨੌਜਵਾਨ ਦੇ ਹੋਸ਼ ਵਿਚ ਆਉਣ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿਤੀ। 

Crime Crime

ਜਾਣਕਾਰੀ ਮੁਤਾਬਕ ਬੇਰੀ ਨਿਵਾਸੀ ਨੌਜਵਾਨ ਸੰਜੈ ਮੰਗਲਵਾਰ ਨੂੰ ਪਿੰਡ ਪਹਾੜੀਪੁਰ ਤੋਂ ਬੇਰੀ ਆ ਰਿਹਾ ਸੀ। ਮਾਂਗਵਾਸ ਪਿੰਡ ਵਿਚ ਡ੍ਰੇਨ ਨੰਬਰ 8  ਦੇ ਕੋਲ ਚਿੱਟੇ ਰੰਗ ਦੀ ਗੱਡੀ ਵਿਚ ਸਵਾਰ ਸਾਧੂ ਦੇ ਰੂਪ ਵਿਚ 2 ਨੌਜਵਾਨ ਨੇ ਉਸ ਨੂੰ ਰੋਕ ਕੇ ਕਪੂਰੀ ਦੀ ਪਹਾੜੀ ਦਾਦਰੀ ਦਾ ਰਸਤਾ ਪੁੱਛਿਆ। ਉਦੋਂ ਸਾਧੂਆਂ ਨੇ ਕੁੱਝ ਅਜਿਹਾ ਕੀਤਾ ਕਿ ਨੌਜਵਾਨ ਬੇਹੋਸ਼ ਹੋ ਗਿਆ।

ਪੀੜਤ ਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਸਾਧੂ ਮੌਕੇ ਤੋਂ ਫਰਾਰ ਸਨ। ਉਸ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿਤੀ ਨਾਲ ਹੀ ਉਸ ਨੇ ਕਿਹਾ ਕਿ ਘਟਨਾ ਦੇ ਸਮੇਂ ਨੇੜੇ-ਤੇੜੇ ਦੇ ਖੇਤਾਂ ਵਿਚ ਕੁੱਝ ਕਿਸਾਨ ਕੰਮ ਕਰ ਰਹੇ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement