
ਪਾਣੀ ਦਾ ਨਵਾਂ ਕੁਨੈਕਸ਼ਨ ਹੋਵੇਗਾ ਹੋਰ ਵੀ ਸਸਤਾ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਗੰਦੇ ਪਾਣੀ ਨੂੰ ਲੈ ਕੇ ਹੋ ਰਹੀ ਸਿਆਸਤ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਪਾਣੀ ਕਨੈਕਸ਼ਨ ਲੈਣਾ ਹੋਰ ਵੀ ਸਸਤਾ ਹੋਵੇਗਾ। ਉਹਨਾਂ ਕਿਹਾ ਕਿ ਹੁਣ ਪਾਣੀ ਦੇ ਨਵੇਂ ਕੁਨੈਕਸ਼ਨ ਲਈ ਸਿਰਫ 2310 ਰੁਪਏ ਹੀ ਦੇਣੇ ਹੋਣਗੇ। ਜਦਕਿ ਡਿਵੈਲਪਮੈਂਟ ਇੰਫ੍ਰਾਸਟ੍ਰਕਚਰ ਜਾਰਚ ਹੁਣ ਦਿੱਲੀ ਦੇ ਲੋਕਾਂ ਤੋਂ ਨਹੀਂ ਲਿਆ ਜਾਵੇਗਾ।
Arvind Kejriwalਸੀਐਮ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਪਾਣੀ ਨੂੰ ਲੈ ਕੇ ਗੰਦੀ ਰਾਜਨੀਤੀ ਹੋ ਰਹੀ ਹੈ। ਕੁੱਝ ਲੋਕ ਪਾਣੀ ਨੂੰ ਲੈ ਕੇ ਸਿਆਸਤ ਕਰ ਰਹੇ ਹਨ। ਪਰ ਉਹ ਇਸ ਰਾਜਨੀਤੀ ਵਿਚ ਨਹੀਂ ਪੈਣਾ ਚਾਹੁੰਦੇ। ਉਹਨਾਂ ਦਾ ਉਦੇਸ਼ ਦਿੱਲੀ ਦੇ ਲੋਕਾਂ ਨੂੰ ਸਾਫ ਪਾਣੀ ਪਹੁੰਚਾਉਣਾ ਹੈ। ਜੇ ਕਿਸੇ ਨੂੰ ਸ਼ਿਕਾਇਤ ਹੋਵੇ ਕਿ ਉਹਨਾਂ ਨੂੰ ਗੰਦਾ ਪਾਣੀ ਮਿਲ ਰਿਹਾ ਹੈ ਤਾਂ ਉਹ ਉਹਨਾਂ ਨੂੰ ਦੱਸਣ ਅਤੇ ਉਹ ਉਸ ਸਮੱਸਿਆ ਦਾ ਹੱਲ ਕੱਢਣਗੇ।
Water ਇਸ ਪ੍ਰਕਾਰ ਹਰ ਇਕ ਵਿਅਕਤੀ ਨੂੰ ਸਾਫ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਦਿੱਲੀ ਦੇ ਕੁੱਝ ਇਲਾਕਿਆਂ ਵਿਚ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਜਿੱਥੋਂ ਸ਼ਿਕਾਇਤਾਂ ਆ ਰਹੀਆਂ ਹਨ ਉੱਥੇ ਪਾਈਲਾਨ ਨੂੰ ਬਦਲਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਉਹ ਦਿੱਲੀ ਨੂੰ ਸਾਫ਼-ਸੁਥਰਾ ਅਤੇ ਸਸਤਾ ਪਾਣੀ ਦੇਣਾ ਚਾਹੁੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਪਾਣੀ ਦਾ ਨਵਾਂ ਕੁਨੈਕਸ਼ਨ ਲੈਣਾ ਸਸਤਾ ਹੋਵੇਗਾ। ਪਾਈਪ ਅਤੇ ਸੀਵਰ ਲਾਈਨ ਲਗਾਉਣ ਦੇ ਪੈਸੇ ਵੀ ਹੁਣ ਨਹੀਂ ਲਏ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।