
ਪਿਛਲੇ ਤਿੰਨ ਸਾਲਾਂ ਤੋਂ ਕਰ ਰਿਹਾ ਸੀ ਨੌਕਰੀ
ਉੱਤਰ ਪ੍ਰਦੇਸ਼: ਬਲੀਆ ਜ਼ਿਲ੍ਹੇ ਵਿਚ ਪ੍ਰਸਾਸ਼ਨ ਨੇ ਨਕਲੀ ਸਰਟੀਫਿਕੇਟ ਦੇ ਅਧਾਰ 'ਤੇ ਪਿਛਲੇ 3 ਸਾਲਾਂ ਤੋਂ ਨੌਕਰੀ ਕਰ ਰਹੇ ਮਾਲ ਵਿਭਾਗ ਦੇ ਇਕ ਕਰਮਚਾਰੀ ਨੂੰ ਬਰਖਾਸਤ ਕਰ ਦਿੱਤਾ ਹੈ। ਕਰਮਚਾਰੀ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਬਲੀਆ ਸਦਰ ਤਹਿਸੀਲ ਦੇ ਡਿਪਟੀ ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਬਲੀਆ ਤਹਿਸੀਲ ਵਿਚ ਕਾਰਜਕਾਰੀ ਲੇਖਾਕਾਰ ਅਜੇ ਕੁਮਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਨਕਲੀ ਸਰਟੀਫਿਕੇਟ ਦੇ ਅਧਾਰ 'ਤੇ ਨੌਕਰੀ ਪਾਉਣ ਦਾ ਮਾਮਲਾ ਧਿਆਨ ਵਿਚ ਆਉਣ 'ਤੇ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਅਸ਼ਿਵਨੀ ਕੁਮਾਰ ਨੇ ਨਕਲੀ ਸਰਟੀਫਿਕੇਟ ਦੇ ਅਧਾਰ 'ਤੇ ਤਿੰਨ ਸਾਲ ਪਹਿਲਾਂ ਨੌਕਰੀ ਹਾਸਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਲੇਖਾਕਾਰ ਦੇ ਵਿਰੁੱਧ ਕੇਸ ਦਰਜ ਕਰਾਉਣ ਦੇ ਨਾਲ ਹੀ ਉਸਨੂੰ ਦਿੱਤੀ ਗਈ ਤਨਖਾਹ ਦੀ ਵਸੂਲੀ ਦੀ ਕਾਰਵਾਈ ਕੀਤੀ ਜਾ ਰਹੀ ਹੈ।