ਨਵਜੋਤ ਸਿੱਧੂ ਨੇ ਅਪਣੀ ਹੀ ਸਰਕਾਰ ਨੂੰ ਨਸੀਹਤ ਦਿੱਤੀ। ਇਸ ਤੋਂ ਇਲਾਵਾ ਸਿੱਧੂ ਨੇ ਆਮ ਆਦਮੀ ਪਰਟੀ ਨੂੰ ਵੀ ਨਿਸ਼ਾਨੇ ’ਤੇ ਲਿਆ।
ਲੁਧਿਆਣਾ: ਪੰਜਾਬ ਕਾਂਗਰਸ ਵਲੋਂ ਅੱਜ ਪਾਰਟੀ ਦੀ ਇਕਜੁੱਟਤਾ ਦਿਖਾਉਣ ਲਈ ਲੁਧਿਆਣਾ ਵਿਚ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਨਾਲ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸੰਘ ਬਾਦਲ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਇਕ ਸਟੇਜ ’ਤੇ ਨਜ਼ਰ ਆਏ। ਇਸ ਦੌਰਾਨ ਨਵਜੋਤ ਸਿੱਧੂ ਨੇ ਅਪਣੀ ਹੀ ਸਰਕਾਰ ਨੂੰ ਨਸੀਹਤ ਦਿੱਤੀ। ਇਸ ਤੋਂ ਇਲਾਵਾ ਸਿੱਧੂ ਨੇ ਆਮ ਆਦਮੀ ਪਰਟੀ ਨੂੰ ਵੀ ਨਿਸ਼ਾਨੇ ’ਤੇ ਲਿਆ। ਸਿੱਧੂ ਨੇ ਰੇਤੇ ਦੀ ਕੀਮਤ ਅਤੇ ਖਾਲੀ ਸਰਕਾਰੀ ਅਸਾਮੀਆਂ ਦਾ ਮਾਮਲਾ ਚੁੱਕਿਆ। ਉਹਨਾਂ ਕਿਹਾ ਕਿ ਸਰਕਾਰ ਉਸ ਦਿਨ ਬਣੇਗੀ ਜਿਸ ਦਿਨ ਵਰਕਰ ਨੂੰ ਇੱਜ਼ਤ ਮਿਲੇਗੀ।
ਹੋਰ ਪੜ੍ਹੋ: ਨਸ਼ਾ ਖਰੀਦਣ ਲਈ ਨੌਜਵਾਨ ਨੇ ਛਾਪੇ ਨਕਲੀ ਨੋਟ, 69,500 ਰੁਪਏ ਦੀ ਨਕਲੀ ਕਰੰਸੀ ਨਾਲ ਕੀਤਾ ਗ੍ਰਿਫ਼ਤਾਰ
ਉਹਨਾਂ ਕਿਹਾ ਕਿ ਮੈਂ ਪੰਜਾਬ ਦੇ ਹਿੱਤ ਦੀ ਗੱਲ ਕਰਦਾ ਰਹਾਂਗਾ, ਚਾਹੇ ਕੋਈ ਅਹੁਦਾ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ। ਸਿੱਧੂ ਨੇ ਕਿਹਾ ਕਿ ਵਰਕਰਾਂ ਲਈ ਲੜਦੇ ਰਹਿਣਗੇ। ਉਹਨਾਂ ਕਿਹਾ ਕਿ ਸੂਬੇ ਵਿਚ ਪੰਜ ਹਜ਼ਾਰ ਚੇਅਰਮੈਨੀ ਦੇ ਅਹੁਦੇ ਖਾਲੀ ਪਏ ਹਨ, ਅੱਜ ਇਹਨਾਂ ਅਹੁਦਿਆਂ ਨੂੰ ਭਰ ਦੋ ਤਾਂ ਅਗਲੀ ਸਰਕਾਰ ਬਣ ਜਾਵੇਗੀ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ 2022 ਵਿਚ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਤਾਂ ਲੋਕਾਂ ਨੂੰ ਆਪਣੇ ਨਾਲ ਜੋੜਨਾ ਪਵੇਗਾ। ਉਹਨਾਂ ਕਿਹਾ ਕਿ ਕਾਂਗਰਸ ਲਈ ਇਕ-ਇਕ ਵਰਕਰ ਬੇਹੱਦ ਜ਼ਰੂਰੀ ਹੈ।
ਹੋਰ ਪੜ੍ਹੋ: Airtel ਦੇ 32 ਕਰੋੜ ਗਾਹਕਾਂ ਲਈ ਬੁਰੀ ਖਬਰ, ਕੰਪਨੀ ਨੇ ਪ੍ਰੀਪੇਡ ਪਲਾਨ ਦੇ ਟੈਰਿਫ 'ਚ ਕੀਤਾ ਵਾਧਾ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵਲੋਂ ਟਿਕਟ ਵਿਚ ਔਰਤਾਂ ਨੂੰ 40 ਫੀਸਦ ਰਾਖਵਾਂਕਰਨ ਦੇਣ ਦੀ ਚਰਚਾ ਕਰਦੇ ਹੋਏ ਸਿੱਧੂ ਪੰਜਾਬ ਵਿਚ 50 ਫੀਸਦੀ ਔਰਤਾਂ ਨੂੰ ਟਿਕਟ ਵਿਚ ਹਿੱਸੇਦਾਰੀ ਦੇਣ ਦਾ ਐਲਾਨ ਕੀਤਾ। ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਵਿਚ ਰੇਤਾ 1000 ਰੁਪਏ ਤੋਂ ਜ਼ਿਆਦਾ ਵਿਚ ਨਹੀਂ ਵਿਕਣ ਦੇਣਗੇ ਅਤੇ ਜੇਕਰ ਇਸ ਭਾਅ ਤੋਂ ਜ਼ਿਆਦਾ ਰੇਤਾ ਵਿਕਦਾ ਹੈ ਤਾਂ ਫਿਰ ਮੈਂ ਅਸਤੀਫ਼ਾ ਦੇ ਦੇਵਾਂਗਾ।
ਹੋਰ ਪੜ੍ਹੋ: ਪੰਜਾਬ ਦੇ ਲੋਕ ਕੇਜਰੀਵਾਲ ਨੂੰ ਦੇਣ 1 ਮੌਕਾ ਸਭ ਅਕਾਲੀਆਂ ਤੇ ਕਾਂਗਰਸੀਆਂ ਨੂੰ ਭੁੱਲ ਜਾਣਗੇ: ਸਿਸੋਦੀਆ
ਨਵਜੋਤ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਅਜਿਹਾ ਸਿਸਟਮ ਬਣਾਇਆ ਹੈ ਕਿ ਪੰਜਾਬ ਦੇ ਖਜ਼ਾਨੇ 'ਚ 25 ਤੋਂ 30 ਹਜ਼ਾਰ ਕਰੋੜ ਰੁਪਿਆ ਆਵੇਗਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦਾ ਖਜ਼ਾਨਾ ਭਰਿਆ ਹੋਵੇ ਤਾਂ ਇਕ ਵੀ ਈਟੀਟੀ ਅਧਿਆਪਕ ਅੱਜ ਸੜਕ 'ਤੇ ਨਾ ਹੋਵੇ। ਉਹਨਾਂ ਕਿਹਾ ਕਿ ਮਾਫ਼ੀਆ ਰਾਜ ਪੰਜਾਬ ਦੇ ਨਕਸ਼ੇ ਤੋਂ ਮਿਟਾਉਣਾ ਪਵੇਗਾ। ਉਹਨਾਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਪੰਜਾਬ ਨਾਲ ਧੋਖਾ ਨਹੀਂ ਕਰਨਗੇ।
ਹੋਰ ਪੜ੍ਹੋ: ਡੇਰਾ ਪ੍ਰੇਮੀ ਦਾ ਕਤਲ ਕਰ ਕੇ ਥਾਣੇ ਦੇ ਬਾਹਰ ਸੁੱਟੀ ਲਾਸ਼, ਤਫ਼ਤੀਸ਼ ਜਾਰੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਦਿਆਂ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਦੇ ਹਰ ਸਵਾਲ ਦਾ ਜਵਾਬ ਪੰਜਾਬ ਮਾਡਲ ਹੈ। ਇਸ ਦੌਰਾਨ ਨਵਜੋਤ ਸਿੱਧੂ ਨੇ ਚੰਨੀ ਸਰਕਾਰ ਦੀ ਤਾਰੀਫ਼ ਵੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿਚ ਸਾਢੇ ਚਾਰ ਸਾਲ ਵਿਚ ਜੋ ਨਹੀਂ ਹਇਆ ਉਹ ਤਿੰਨ ਮਹੀਨੇ ਵਿਚ ਕੀਤਾ ਗਿਆ ਹੈ। ਉਹਨਾਂ ਨੇ ਕਾਂਗਰਸ ਪ੍ਰਤੀ ਅਪਣੀ ਵਫ਼ਾਦਾਰੀ ਪ੍ਰਗਟਾਉਂਦਿਆਂ ਕਿਹਾ ਕਿ ਸਿੱਧੂ ਮਰਦੇ ਦਮ ਤੱਕ ਰਾਹੁਲ ਗਾਂਧੀ ਅਤੇ ਸੋਨੀਆ ਗਂਧੀ ਦਾ ਵਫਾਦਾਰ ਰਹੇਗਾ।