
ਏਟੀਐਮ ਤੋਂ ਡਾਟਾ ਚੋਰੀ ਕਰ ਕੇ ਰਕਮ ਕੱਢਣ ਦੌਰਾਨ ਫੜੇ ਗਏ ਆਗਰਾ ਦੇ ਸੋਮੇਸ਼ ਕੱਕੜ ਅਤੇ ਅਜੇ ਤਿਆਗੀ ਸਾਈਬਰ ਕ੍ਰਾਈਮ ਦੀ ਤਕਨੀਕ ਦੇ ਮਾਹਰ ਦੱਸੇ ਜਾ ਰਹੇ ਹਨ।
ਦੇਹਰਾਦੂਨ, ( ਪੀਟੀਆਈ) : ਚੀਨ ਵੱਲੋਂ ਭਾਰਤੀ ਬੈਂਕ ਖਾਤਿਆਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਦੇਸ਼ ਭਰ ਵਿਚ ਸਾਈਬਰ ਅਪਰਾਧੀ ਚਾਈਨਾ ਵਿਚ ਤਿਆਰ ਕੀਤੇ ਗਏ ਸਕੀਮਰ ਰਾਹੀਂ ਭਾਰਤੀਆਂ ਦੇ ਬੈਂਕ ਖਾਤਿਆਂ ਵਿਚ ਡਾਕਾ ਮਾਰ ਰਹੇ ਹਨ। ਕੁਝ ਰੁਪਏ ਵਿਚ ਇਹ ਸਕੀਮਰ ਅਸਾਨੀ ਨਾਲ ਬਜ਼ਾਰ ਵਿਚ ਉਪਲਬਧ ਹਨ। ਦੇਹਰਾਦੂਨ ਵਿਚ ਫੜੇ ਗਏ ਸਾਈਬਰ ਅਪਰਾਧੀਆਂ ਨੇ ਪੁਲਿਸ ਪੁਛਗਿਛ ਵਿਚ ਇਹ ਖੁਲਾਸਾ ਕੀਤਾ ਹੈ। ਦੋਸ਼ੀਆਂ ਦਾ ਕਹਿਣਾ ਹੈ ਕਿ ਇਸ ਤਕਨੀਕ ਰਾਹੀਂ ਆਗਰਾ ਵਿਚ ਸੱਭ ਤੋਂ ਵੱਧ ਵਿਦੇਸ਼ੀਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ।
Dehradun poilice
ਕਿਉਂਕਿ ਵਿਦੇਸ਼ੀਆਂ ਦੇ ਖਾਤਿਆਂ ਵਿਚੋਂ ਰਕਮ ਉਡਾਉਣ ਵਿਚ ਪੁਲਿਸ ਕੇਸ ਦਾ ਖ਼ਤਰਾ ਨਾ ਦੇ ਬਰਾਬਰ ਹੁੰਦਾ ਹੈ। ਦੇਹਰਾਦੂਨ ਵਿਚ ਇੰਡੀਅਨ ਓਵਰਸੀਜ਼ ਬੈਂਕ ਦੇ ਏਟੀਐਮ ਤੋਂ ਡਾਟਾ ਚੋਰੀ ਕਰ ਕੇ ਰਕਮ ਕੱਢਣ ਦੌਰਾਨ ਫੜੇ ਗਏ ਆਗਰਾ ਦੇ ਸੋਮੇਸ਼ ਕੱਕੜ ਅਤੇ ਅਜੇ ਤਿਆਗੀ ਸਾਈਬਰ ਕ੍ਰਾਈਮ ਦੀ ਤਕਨੀਕ ਦੇ ਮਾਹਰ ਦੱਸੇ ਜਾ ਰਹੇ ਹਨ। ਕਿਸੇ ਸਾਈਟ ਤੋਂ ਉਹਨਾਂ ਨੇ ਏਟੀਅਮ ਕਾਰਡ ਕਲੋਨਿੰਗ ਦੀ ਪੂਰੀ ਜਾਣਕਾਰੀ ਹਾਸਲ ਕਰ ਕੇ ਇਸ ਖੇਡ ਦੀਆਂ ਬਾਰੀਕੀਆਂ 'ਤੇ ਪੂਰਾ ਕੰਮ ਕੀਤਾ ਹੈ। ਨਹਿਰੂ ਕਲੋਨੀ ਇੰਸਪੈਕਟਰ ਰਾਜੇਸ਼ ਸ਼ਾਹ ਮੁਤਾਬਕ ਸੋਮੇਸ਼ ਏਟੀਐਮ
The police investigation
ਵਿਚ ਸਕੀਮਰ ਅਤੇ ਕੈਮਰਾ ਲਗਾ ਕੇ ਦੂਰ ਬੈਠ ਕੇ ਵੀ ਏਟੀਐਮ ਕਾਰਡ ਦਾ ਡਾਟਾ ਹਾਸਲ ਕਰਨ ਦੀ ਤਕਨੀਕ ਵਿਚ ਮਾਹਰ ਹੈ। ਸੋਮੇਸ਼ ਨੇ ਆਨਲਾਈਨ ਸਕੀਮਰ ਉਪਲਬਧ ਕਰਵਾਉਣ ਵਾਲੀਆਂ ਕਈਆਂ ਵੈਬਸਾਈਟਾਂ ਦੇ ਨਾਮ ਵੀ ਪੁਲਿਸ ਨੂੰ ਦੱਸੇ ਹਨ। ਜਿਥੋਂ ਕਿ ਆਸਾਨੀ ਨਾਲ ਏਟੀਐਮ ਕਾਰਡ ਕਲੋਨਿੰਗ ਦੇ ਉਪਕਰਣ ਉਪਲਬਧ ਕਰਵਾਏ ਜਾ ਰਹੇ ਹਨ। ਇਹ ਸਾਰੇ ਉਪਕਰਣ ਚੀਨ ਵਿਚ ਹੀ ਤਿਆਰ ਕੀਤੇ ਜਾ ਰਹੇ ਹਨ। ਦੇਸ਼ ਭਰ ਵਿਚ ਸਾਈਬਰ ਅਪਰਾਧੀ ਇਸ ਤਰ੍ਹਾਂ ਦੇ ਉਪਕਰਣ ਜਮ੍ਹਾਂ ਕਰ ਕੇ ਭਾਰਤੀ ਨਾਗਰਿਕਾਂ ਦੇ ਬੈਂਕ ਖਾਤਿਆਂ ਤੋਂ ਰਕਮ ਉਡਾ ਰਹੇ ਹਨ।
ATM Card Skimmer
ਸੋਮੇਸ਼ ਨੇ ਪੁਛਗਿਛ ਦੌਰਾਨ ਦੱਸਿਆ ਕਿ ਆਗਰਾ ਵਿਚ ਏਟੀਐਮ ਕਾਰਡ ਕਲੋਨਿਗ ਸੱਭ ਤੋਂ ਵੱਧ ਹੈ। ਕਿਉਂਕਿ ਉਥੇ ਵਿਦੇਸ਼ੀਆਂ ਅਤੇ ਸੈਲਾਨੀਆਂ ਦੀ ਆਵਾਜਾਈ ਵੱਧ ਹੁੰਦੀ ਹੈ। ਵਿਦੇਸ਼ੀ ਸੈਲਾਨੀਆਂ ਦੇ ਅੰਤਰਰਾਸ਼ਟਰੀ ਏਟੀਐਮ ਕਾਰਡ ਦੀ ਕਲੋਨਿੰਗ ਕਰ ਕੇ ਰੱਖ ਲੈਂਦੇ ਸਨ। ਸੈਲਾਨੀ ਦੇ ਵਿਦੇਸ਼ ਵਾਪਸ ਜਾਣ ਤੋਂ ਬਾਅਦ ਉਸ ਦੇ ਖਾਤੇ ਵਿਚੋਂ ਰਕਮ ਉਡਾ ਲਈ ਜਾਂਦੀ ਹੈ। ਬਹੁਤ ਸਾਰੇ ਲੋਕ ਇਸ ਕੰਮ ਵਿਚ ਜੁੜੇ ਹੋਏ ਹਨ। ਪਰ ਚਿਪ ਵਾਲੇ ਏਟੀਐਮ ਕਾਰਡ ਆਉਣ ਕਾਰਨ ਏਟੀਐਮ ਕਲੋਨਿੰਗ ਹੁਣ ਸੰਭਵ ਨਹੀਂ ਹੋਵੇਗੀ। ਅਜਿਹਾ ਕੋਈ ਉਪਕਰਣ ਨਹੀਂ ਆਇਆ ਜੋ ਚਿਪ ਦੀ ਕਾਟ ਕਰ ਸਕੇ। ਇਸ ਧੰਦੇ ਵਿਚ ਲਗੇ ਲੋਕਾਂ ਨੂੰ ਇਸੇ ਦੀ ਉਡੀਕ ਹੈ।