ਭਾਰਤ 'ਚ 2.8 ਫੁੱਟ ਤੱਕ ਵੱਧ ਸਕਦਾ ਹੈ ਸਮੁੰਦਰੀ ਪੱਧਰ, ਮੁੰਬਈ 'ਤੇ ਖ਼ਤਰਾ
Published : Dec 22, 2018, 1:27 pm IST
Updated : Dec 22, 2018, 1:27 pm IST
SHARE ARTICLE
Sea levels rising
Sea levels rising

ਭਾਰਤ ਦੇ ਤੱਟਾਂ 'ਤੇ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਸਦੀ ਦੇ ਅਖੀਰ ਤੱਕ ਸਮੁੰਦਰ ਦਾ ਪਾਣੀ ਪੱਧਰ 3.5 ਇੰਚ ਤੋਂ 34 ਇੰਚ (2.8 ਫੁੱਟ) ਤੱਕ ਵੱਧ ਸਕਦਾ ਹੈ। ਮੁੰਬਈ ...

ਮੁੰਬਈ (ਭਾਸ਼ਾ) :- ਭਾਰਤ ਦੇ ਤੱਟਾਂ 'ਤੇ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਸਦੀ ਦੇ ਅਖੀਰ ਤੱਕ ਸਮੁੰਦਰ ਦਾ ਪਾਣੀ ਪੱਧਰ 3.5 ਇੰਚ ਤੋਂ 34 ਇੰਚ (2.8 ਫੁੱਟ) ਤੱਕ ਵੱਧ ਸਕਦਾ ਹੈ। ਮੁੰਬਈ ਸਮੇਤ ਪੱਛਮੀ ਤੱਟ ਅਤੇ ਪੂਰਬੀ ਭਾਰਤ ਦੇ ਪ੍ਰਮੁੱਖ ਡੈਲਟਾ ਵਿਚ ਇਹ ਵੱਡੇ ਖਤਰੇ ਦੀ ਘੰਟੀ ਹੋ ਸਕਦੀ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸਰਕਾਰ ਦੇ ਵੱਲੋਂ ਆਈ ਹੈ। ਸਰਕਾਰ ਨੇ ਹੈਦਰਾਬਾਦ ਸਥਿਤੀ ਨੈਸ਼ਨਲ ਸੈਂਟਰ ਫਾਰ ਆਸ਼ਨ ਇੰਫਾਰਮੈਸ਼ਨ ਸਰਵਿਸ ਦੇ ਹਵਾਲੇ ਤੋਂ ਲੋਕ ਸਭਾ ਵਿਚ ਦੱਸਿਆ ਕਿ ਮੁੰਬਈ ਅਤੇ ਹੋਰ ਪੱਛਮੀ ਤੱਟ ਜਿਵੇਂ ਖੰਬਾਟ, ਗੁਜਰਾਤ ਦਾ ਕੱਛ, ਕੋਂਕਣ ਦੇ ਕੁੱਝ ਹਿੱਸੇ ਅਤੇ ਦੱਖਣ ਕੇਰਲ ਸਮੁੰਦਰ ਪੱਧਰ ਵਧਣ ਦੀ ਸੱਭ ਤੋਂ ਜ਼ਿਆਦਾ ਚਪੇਟ ਵਿਚ ਆ ਸਕਦੇ ਹਨ।

Global warmingGlobal warming

ਸਮੁੰਦਰ ਪੱਧਰ ਵਧਣ ਨੂੰ ਇਸ ਲਈ ਵੀ ਵੱਡਾ ਖ਼ਤਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਰਿਵਰ ਸਿਸਟਮ ਪੂਰੀ ਤਰ੍ਹਾਂ ਗੜਬੜਾ ਸਕਦਾ ਹੈ। ਅਜਿਹੇ ਵਿਚ ਭਾਰਤ ਦੀ ਖਾਦ ਸੁਰੱਖਿਆ 'ਤੇ ਇਸ ਦਾ ਸੱਭ ਤੋਂ ਜ਼ਿਆਦਾ ਅਸਰ ਪਵੇਗਾ। ਦੱਸ ਦਈਏ ਕਿ ਬੀਤੇ ਦਿਨੀਂ ‘ਪ੍ਰੋਸਿਡਿੰਗਸ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸੇਸ’’ ਨਾਮ ਦੀ ਮੈਗਜ਼ੀਨ ਦੀ ਇਕ ਸਟਡੀ ਵਿਚ ਦੱਸਿਆ ਗਿਆ ਸੀ ਕਿ ਬੀਤੇ 25 ਸਾਲਾਂ ਵਿਚ ਸਮੁੰਦਰ ਦੇ ਜਲਸਤਰ ਵਿਚ ਅਸਮਾਨ ਵਾਧੇ ਦੀ ਵਜ੍ਹਾ ਨਾਲ ਕੁਦਰਤੀ ਪਰਿਵਰਤਨਸ਼ੀਲਤਾ ਨਹੀਂ ਸਗੋਂ ਕੁੱਝ ਹੱਦ ਤੱਕ ਇਨਸਾਨੀ ਗਤੀਵਿਧੀਆਂ ਦੀ ਵਜ੍ਹਾ ਨਾਲ ਹੋਇਆ ਜਲਵਾਯੂ ਤਬਦੀਲੀ ਹੈ।

Sea LevelSea Level

ਇਨ੍ਹਾਂ ਦੇ ਮੁਤਾਬਕ ਵਿਸ਼ਵ ਦੇ ਉਹ ਹਿੱਸੇ ਜਿੱਥੇ ਸਮੁੰਦਰੀ ਪਾਣੀ ਦਾ ਪੱਧਰ ਔਸਤ ਤੋਂ ਕਿਤੇ ਜ਼ਿਆਦਾ ਵਾਧਾ ਹੋਇਆ ਹੈ ਉੱਥੇ ਇਹ ਚਲਨ ਜਾਰੀ ਰਹਿ ਸਕਦਾ ਹੈ ਅਤੇ ਇਸ ਦੀ ਵਜ੍ਹਾ ਜਲਵਾਯੂ ਦਾ ਗਰਮ ਹੋਣਾ ਹੈ। ਅਮਰੀਕਾ ਦੇ 'ਨੈਸ਼ਨਲ ਸੈਂਟਰ ਫਾਰ ਏਟਮਾਸਫੇਰਿਕ ਰਿਸਰਚ' ਦੇ ਜਾਨ ਫਸੁਲੋ ਨੇ ਕਿਹਾ ਸੀ ਇਹ ਜਾਣਨ ਤੋਂ ਬਾਅਦ ਕਿ ਇਸ ਖੇਤਰੀ ਪੈਟਰਨ ਦੇ ਪਿੱਛੇ ਇਕ ਵਜ੍ਹਾ ਜਲਵਾਯੂ ਤਬਦੀਲੀ ਵੀ ਹੈ,

SeashoreSeashore

ਅਸੀਂ ਇਸ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਇਹ ਪੈਟਰਨ ਜਾਰੀ ਰਹਿਣਗੇ ਅਤੇ ਜੇਕਰ ਭਵਿੱਖ ਵਿਚ ਜਲਵਾਯੂ ਤਬਦੀਲੀ ਲਗਾਤਾਰ ਜਾਰੀ ਰਹਿੰਦਾ ਹੈ ਤਾਂ ਇਹ ਪੈਟਰਨ ਹੋਰ ਗਹਿਰਾ ਵੀ ਸਕਦੇ ਹਨ। ਖੋਜਕਾਰਾਂ ਦੇ ਮੁਤਾਬਕ ਦੁਨੀਆਂ ਦੇ ਕੁੱਝ ਹਿਸਿਆਂ ਵਿਚ ਸਥਾਨਿਕ ਸਮੁੰਦਰੀ ਜਲਸਤਰ ਵਿਚ ਵਾਧਾ ਔਸਤ ਦੇ ਮੁਕਾਬਲੇ ਲਗਭੱਗ ਦੁੱਗਣੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement