ਬੈਂਕ ਖਾਤਾ ਖਲਵਾਉਣ ਵੇਲੇ ਧਰਮ ਦੱਸਣ ਵਾਲੀਆਂ ਅਫਵਾਹਾਂ 'ਤੇ ਕੇਂਦਰ ਸਰਕਾਰ ਦਾ ਵੱਡਾ ਬਿਆਨ
Published : Dec 22, 2019, 11:36 am IST
Updated : Dec 22, 2019, 11:36 am IST
SHARE ARTICLE
Photo
Photo

ਵਿੱਤ ਸਕੱਤਰ ਨੇ ਪੂਰੇ ਮਾਮਲੇ 'ਤੇ ਦਿੱਤੀ ਸਫ਼ਾਈ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਅਜਿਹੀ ਅਫਵਾਹਾਂ ਨੂੰ ਖਾਰਜ਼ ਕੀਤਾ ਹੈ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਭਾਰਤੀ ਨਾਗਰਿਕਾਂ ਨੂੰ ਆਪਣਾ ਬੈਂਕ ਖਾਤਾ ਖਲਵਾਉਣ ਜਾਂ ਕੇਵਾਈਸੀ ਅਪਡੇਟ ਕਰਾਉਣ ਦੇ ਲਈ ਆਪਣਾ ਧਰਮ ਦੱਸਣਾ ਜ਼ਰੂਰੀ ਹੋਵੇਗਾ। ਭਾਰਤ ਸਰਕਾਰ ਦੇ ਵਿੱਤ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਅਜਿਹੀ ਅਫ਼ਵਾਹਾਂ 'ਤੇ ਬਿਲਕੁੱਲ ਵਿਸ਼ਵਾਸ ਨਾ ਕੀਤਾ ਜਾਵੇ।

PhotoPhoto

ਇਸ ਤੋਂ ਪਹਿਲਾਂ ਇਹ ਰਿਪੋਰਟ ਆਈ ਸੀ ਕਿ ਬੈਂਕ ਜਲਦੀ ਹੀ ਆਪਣੇ ਕੇਵਾਈਸੀ ਫਾਰਮ ਵਿਚ ਨਵਾਂ ਕਾਲਮ ਜੋੜ ਸਕਦੇ ਹਨ ਜਿਸ ਵਿਚ ਗ੍ਰਾਹਕਾਂ ਨੂੰ ਆਪਣਾ ਧਰਮ ਦੱਸਣਾ ਹੋਵੇਗਾ ਪਰ ਇਨ੍ਹਾਂ ਖਬਰਾਂ ਨੂੰ ਵਿਤ ਸਕੱਤਰ ਰਾਜੀਵ ਕੁਮਾਰ ਨੇ ਸਿਰਫ਼ ਅਫਵਾਹਾ ਕਰਾਰ ਦਿੱਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ 'ਤੇ ਧਿਆਨ ਨਾਂ ਦੇਣ।

 


 

ਵਿੱਤ ਸਕੱਤਰ ਨੇ ਕਿਹਾ ''ਭਾਰਤੀ ਨਾਗਰਿਕਾਂ ਦੇ ਲਈ ਆਪਣਾ ਖਾਤਾ ਖੋਲ੍ਹਣ,ਪੁਰਾਣਾ ਖਾਤਾ ਅਪਡੇਟ ਕਰਾਉਣ ਦੇ ਲਈ ਧਰਮ ਦੱਸਣ ਦੀ ਜ਼ਰੂਰਤ ਨਹੀਂ ਹੈ ਅਜਿਹੀ ਕਿਸੇ ਵੀ ਫੈਲਾਈ ਜਾ ਰਹੀ ਅਫਵਾਹਾ 'ਤੇ ਵਿਸ਼ਵਾਸ਼ ਕਰਨ ਦੀ ਲੋੜ ਨਹੀਂ ਹੈ''।

file photofile photo

ਮੌਜ਼ੂਦਾ ਸਮੇਂ ਵਿਚ ਬੈਂਕ ਅਕਾਊਂਟ ਖਲਵਾਉਣ ਦੇ ਲਈ ਪੈੱਨ, ਆਧਾਰ,ਵੋਟਰ ਆਈਡੀ, ਬਿਜਲੀ ਬਿਲ ਵਰਗੇ ਦਸਤਾਵੇਜ਼ਾਂ ਦੀ ਜ਼ਰੂਰਤ ਪੈਦੀ ਹੈ ਪਰ ਪਿਛਲੇ ਕੁੱਝ ਦਿਨਾਂ ਤੋਂ ਇਹ ਅਫਵਾਹਾਂ ਫੈਲ ਰਹੀਆਂ ਸਨ ਕਿ ਹੁਣ ਕੇਵਾਈਸੀ ਕਰਾਉਣ ਜਾਂ ਬੈਂਕ ਖਾਤਾ ਖਲਵਾਉਣ ਵੇਲੇ ਆਪਣਾ ਧਰਮ ਦੱਸਣਾ ਹੋਵੇਗਾ ਜਿਸ 'ਤੇ ਹੁਣ ਕੇਂਦਰ ਸਰਕਾਰ ਦੇ ਵਿੱਤ ਸਕੱਤਰ ਨੇ ਸਫ਼ਾਈ ਦਿੱਤੀ ਹੈ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement