
ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਹੈ ਸਾਧਵੀ ਪ੍ਰਗਿਆ ਠਾਕੁਰ
ਭੋਪਾਲ : ਆਪਣੇ ਵਿਵਾਦਤ ਬਿਆਨਾਂ ਕਰਕੇ ਸੁਰੱਖੀਆਂ ਵਿਚ ਰਹਿਣ ਵਾਲੀ ਭਾਜਪਾ ਦੀ ਭੋਪਾਲ ਤੋਂ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ। ਦਰਅਸਲ ਸਾਧਵੀ ਪ੍ਰਗਿਆ ਨੇ ਦਿੱਲੀ ਤੋਂ ਭੋਪਾਲ ਆਉਣ ਦੇ ਦੌਰਾਨ ਇਕ ਨਿੱਜੀ ਜਹਾਜ਼ ਸੇਵਾ ਦੀ ਸੇਵਾਵਾਂ ਵਿਚ ਕਮੀ ਅਤੇ ਕਰਮਾਚਰੀਆਂ ਦੇ ਖਰਾਬ ਵਿਵਹਾਰ ਦੀ ਸ਼ਿਕਾਇਤ ਹਵਾਈ ਅੱਡੇ 'ਤੇ ਦਰਜ ਕਰਵਾਈ ਹੈ। ਉਸ ਨੇ ਸਪਾਇਸ ਜੈੱਟ ਦੇ ਜਹਾਜ਼ ਵਿਚ ਦਿੱਲੀ ਤੋਂ ਭੋਪਾਲ ਆਉਣ ਤੋਂ ਬਾਅਦ ਸ਼ਨਿੱਚਰਵਾਰ ਸ਼ਾਮ ਨੂੰ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਆਪਣੀ ਸ਼ਿਕਾਇਤ ਦਿੱਤੀ ਹੈ।
file photo
ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ ਦੇ ਡਾਇਰੈਕਟਰ ਅਨੀਸ ਵਿਕਰਮ ਨੇ ਦੱਸਿਆ ''ਕਿ ਮੈਨੂੰ ਸੀਟ ਅਲਾਟਮੈਂਟ ਸਬੰਧੀ ਸ਼ਿਕਾਇਤ ਮਿਲੀ ਹੈ ਅਸੀ ਸੋਮਵਾਰ ਨੂੰ ਇਸ ਮਾਮਲੇ 'ਤੇ ਗੌਰ ਕਰਾਂਗੇ''ਸੂਤਰਾਂ ਮੁਤਾਬਕ ਆਪਣੀ ਸੀਟ ਦੇ ਅਲਾਟਮੈਂਟ ਤੋਂ ਨਿਰਾਸ਼ ਪ੍ਰਗਿਆ ਠਾਕੁਰ ਭੋਪਾਲ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਵੀ ਕੁੱਝ ਸਮਾਂ ਵਿਮਾਨ ਵਿਚ ਬੈਠੀ ਰਹੀ। ਉਨ੍ਹਾਂ ਨੇ ਕਿਹਾ ਕਿ ਸਾਡੀ ਅਪੀਲ ਤੋਂ ਬਾਅਦ ਆਖਰਕਾਰ ਉਹ ਨੀਚੇ ਉਤਰੀ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ।
file photo
ਪ੍ਰਗਿਆ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਕਿਹਾ ਕਿ ''ਮੈ ਧਰਨਾ ਨਹੀਂ ਦਿੱਤਾ। ਮੈ ਅਧਿਕਾਰੀਆਂ ਨੂੰ ਦੱਸਿਆ ਕਿ ਅਸਲ ਵਿਚ ਸਪਾਇਸ ਜੈੱਟ ਜਹਾਜ਼ ਸੇਵਾ ਦਾ ਸਟਾਫ਼ ਯਾਤਰੀਆਂ ਦੇ ਨਾਲ ਸਹੀ ਵਿਵਹਾਰ ਨਹੀਂ ਕਰਦਾ ਹੈ। ਉਨ੍ਹਾਂ ਨੇ ਮੇਰੇ ਨਾਲ ਪਹਿਲਾਂ ਵੀ ਠੀਕ ਤਰ੍ਹਾਂ ਵਿਵਹਾਰ ਨਹੀਂ ਕੀਤਾ ਸੀ ਅਤੇ ਅੱਜ ਵੀ ਉਨ੍ਹਾਂ ਦਾ ਵਿਵਹਾਰ ਚੰਗਾ ਨਹੀਂ ਸੀ''।
file photo
ਪ੍ਰਗਿਆ ਨੇ ਦੱਸਿਆ ਕਿ ''ਉਨ੍ਹਾਂ ਨੇ ਮੈਨੂੰ ਬੁੱਕ ਕੀਤੀ ਸੀਟ ਨਹੀਂ ਦਿੱਤੀ ਮੈ ਉਨ੍ਹਾਂ ਨੂੰ ਨਿਯਮ ਵਿਖਾਉਣ ਲਈ ਕਿਹਾ ਅਤੇ ਨਹੀਂ ਦਿਖਾਉਣ 'ਤੇ ਅੰਤ ਵਿਚ ਮੈ ਡਾਇਰੈਕਟਰ ਨੂੰ ਬੁਲਾਇਆ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ''।