ਹਰਿਦੁਆਰ ਦੀ ਧੀ ਬਣੀ ਜੱਜ, ਮਾਂ ਨੇ ਪੜ੍ਹਾਇਆ ਸੀ ਚੂੜੀਆਂ ਵੇਚ ਕੇ 
Published : Dec 22, 2019, 3:48 pm IST
Updated : Dec 22, 2019, 3:48 pm IST
SHARE ARTICLE
Judge
Judge

ਅਕਮਲ ਜਹਾਂ ਅਨਸਾਰੀ ਨੇ ਜੱਜ ਬਣ ਕੇ ਸਮੁੱਚੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ

ਉੱਤਰ ਪ੍ਰਦੇਸ਼- ਕੋਈ ਹੋਰ ਤੁਹਾਨੁੰ ਆਪਣੀ ਮੰਜ਼ਿਲ ਹਾਸਲ ਕਰਨ ਦਾ ਰਾਹ ਤਾਂ ਜ਼ਰੂਰ ਵਿਖਾ ਸਕਦਾ ਹੈ ਪਰ ਉਸ ਮੰਜ਼ਿਲ ’ਤੇ ਪੁੱਜਣ ਲਈ ਸਖ਼ਤ ਮਿਹਨਤ ਤੁਹਾਨੂੰ ਖ਼ੁਦ ਕਰਨੀ ਪੈਂਦੀ ਹੈ। ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ਤੋਂ ਵਕਾਲਤ (LLB) ਪਾਸ ਕਰਨ ਕਰਨ ਵਾਲੀ ਵਿਦਿਆਰਥਣ ਅਕਮਲ ਜਹਾਂ ਅਨਸਾਰੀ ਨੇ ਸਿੱਧ ਕਰ ਦਿੱਤਾ ਹੈ।

haridwar Akmal Ansari Become JudgeHaridwar Akmal Ansari Become Judge

ਹਰਿਦੁਆਰ ਨਿਵਾਸੀ ਅਕਮਲ ਜਹਾਂ ਅਨਸਾਰੀ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ’ਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਪੜ੍ਹਨ ਦੀ ਇੱਛਾ ਪ੍ਰਗਟਾਈ, ਤਾਂ ਪਰਿਵਾਰ ਨੇ ਸਮਾਜ ਦੇ ਮਾਹੌਲ ਨੂੰ ਵੇਖਦਿਆਂ ਸ਼ਹਿਰ ਤੋਂ ਬਾਹਰ ਉਸ ਦੀ ਪੜ੍ਹਾਈ ਕਰਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ  ਪਰ ਧੀ ਅਕਮਲ ਨੇ ਕਿਸੇ ਦੀ ਨਹੀਂ ਸੁਣੀ ਤੇ ਉਸ ਦੀ ਜ਼ਿੱਦ ਅੱਗੇ ਪਰਿਵਾਰਕ ਮੈਂਬਰਾਂ ਨੂੰ ਝੁਕਣਾ ਪਿਆ।

Women JudgeWomen Judge

ਮਾਂ ਨੇ ਧੀ ਦੇ ਉੱਜਲ ਭਵਿੱਖ ਦੀ ਖ਼ਾਤਰ ਚੂੜੀਆਂ ਦੀ ਦੁਕਾਨ ਖੋਲ੍ਹ ਲਈ ਤੇ LLB ਦੀ ਪੜ੍ਹਾਈ ਲਈ AMU ਵਿੱਚ ਦਾਖ਼ਲਾ ਦਿਵਾਇਆ। ਉਸ ਦਾ ਨਤੀਜਾ ਇਹ ਰਿਹਾ ਕਿ ਅੱਜ ਅਕਮਲ ਜਹਾਂ ਅਨਸਾਰੀ ਨੇ ਜੱਜ ਬਣ ਕੇ ਸਮੁੱਚੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ। ਹਰਿਦੁਆਰ ਦੇ ਘੀਸੂਪੁਰਾ ਪਿੰਡ ਦੀ ਜੰਮਪਲ਼ ਅਤੇ AMU ਤੋਂ LLB ਤੇ ਫਿਰ LLM (ਵਕਾਲਤ ਦੀ ਪੋਸਟ–ਗ੍ਰੈਜੂਏਸ਼ਨ) ਤੱਕ ਦੀ ਪੜ੍ਹਾਈ ਕਰਨ ਵਾਲੀ ਅਕਮਲ ਜਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੁਰੂ ਤੋਂ ਹੀ ਜੱਜ ਬਣਨ ਦੀ ਇੱਛਾ ਸੀ। ਸਾਲ 2007 ’ਚ ਪਿਤਾ ਦਾ ਦੇਹਾਂਤ ਹੋ ਗਿਆ, ਤਾਂ ਘਰ ਦਾ ਸਾਰਾ ਬੋਝ ਮਾਂ ਹਾਸ਼ਮੀ ਬੇਗਮ ਦੇ ਮੋਢਿਆਂ ਉੱਤੇ ਆ ਪਿਆ।

Haridwar Akmal Ansari Become JudgeHaridwar Akmal Ansari Become Judge

ਮਾਂ ਨੇ ਹਿੰਮਤ ਨਹੀਂ ਹਾਰੀ ਤੇ ਮਿਹਨਤ ਕਰ ਕੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀ। ਹਰਿਦੁਆਰ ਦੇ ਇੱਕ ਇੰਟਰ ਕਾਲਜ ਤੋਂ ਇੰਟਰਮੀਡੀਏਟ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ AMU ਤੋਂ ਪਹਿਲਾਂ B.A. LLB ਅਤੇ LLM ਦੀ ਪੜ੍ਹਾਈ ਕੀਤੀ, ਨਾਲ ਹੀ ਉਸ ਜੱਜ ਬਣਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਜੱਜ ਬਣਨ ਤੋਂ ਬਾਅਦ ਅਕਮਲ ਜਹਾਂ ਨੇ ਦੇਸ਼ ਦੀਆਂ ਸਾਰੀਆਂ ਮੁਸਲਿਮ ਭੈਣਾਂ ਨੂੰ ਸੁਨੇਹਾ ਦਿੱਤਾ ਕਿ ਉਹ ਘਰਾਂ ’ਚ ਨਾ ਰਹਿਣ। ਘਰਾਂ ਤੋਂ ਬਾਹਰ ਨਿੱਕਲਣ ਤੇ ਦੁਨੀਆ ਨੂੰ ਵੇਖਣ।

Judge HammerJudge 

ਉਨ੍ਹਾਂ ਕਿਹਾ ਕਿ ਜੇ ਉਹ ਟੀਚਾ ਤੈਅ ਕਰ ਕੇ ਪੜ੍ਹਾਈ ਕਰਨਗੀਆਂ, ਤਾਂ ਮੰਜ਼ਿਲ ਜ਼ਰੂਰ ਹੀ ਉਨ੍ਹਾਂ ਦੇ ਕਦਮ ਚੁੰਮੇਗੀ। ਅਕਮਲ ਜਹਾਂ ਅਨਸਾਰੀ ਦੇ ਦੋ ਵੱਡੇ ਭਰਾ ਹਨ। ਦੋਵੇਂ ਭਰਾ ਸਾਜਿਦ ਤੇ ਰਾਸ਼ਿਦ ਆਟੋ ਚਲਾਉਂਦੇ ਹਨ। ਜਦ ਕਿ ਛੋਟਾ ਭਰਾ ਹਸਨੈਨ AMU ਤੋਂ ਬੀਏ ਐੱਲਐੱਲਬੀ ਦੀ ਪੜ੍ਹਾਈ ਕਰ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement