
ਰਮਾਬਾਈ ਨੇ ਕਿਹਾ ਕਿ ਸਰਕਾਰ ਬਣਾਉਣ ਵੇਲ੍ਹੇ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਾਨੂੰ ਮੰਤਰੀ ਬਣਾਇਆ ਜਾਵੇਗਾ।
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਪਥਰਿਆ ਤੋਂ ਬਸਪਾ ਵਿਧਾਇਕ ਰਮਾਬਾਈ ਅਹਿਰਵਾਰ ਨੇ ਕਮਲਨਾਥ ਸਰਕਾਰ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਜਾਂਦਾ ਤਾਂ ਉਹਨਾਂ ਦਾ ਹਾਲ ਵੀ ਕਰਨਾਟਕਾ ਵਰਗਾ ਹੋਵੇਗਾ। ਰਮਾਬਾਈ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਦੋ ਵਿਧਾਇਕ ਚੁਣੇ ਗਏ ਹਨ। ਸਰਕਾਰ ਬਣਾਉਣ ਵੇਲ੍ਹੇ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਾਨੂੰ ਮੰਤਰੀ ਬਣਾਇਆ ਜਾਵੇਗਾ।
Baspa Chief Mayawati
ਪਰ ਅਜਿਹਾ ਕੁਝ ਨਹੀਂ ਹੋਇਆ। ਕਾਂਗਰਸ ਛੇਤੀ ਤੋਂ ਛੇਤੀ ਅਪਣਾ ਵਾਅਦਾ ਪੂਰਾ ਕਰੇ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਇਥੇ ਕਰਨਾਟਕਾ ਵਰਗੀ ਹਾਲਤ ਬਣੇ। ਰਮਾਬਾਈ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਮਾਇਆਵਤੀ ਨੇ ਸਮਰਥਨ ਦਿਤਾ ਹੈ। ਇਸ ਲਈ ਕੋਈ ਵਿਧਾਇਕ ਅਪਣੀ ਮਰਜ਼ੀ ਨਹੀਂ ਕਰ ਸਕਦਾ। ਅਜਿਹੇ ਵਿਚ ਕਾਂਗਰਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
Kamal Nath
ਉਹਨਾਂ ਕਿਹਾ ਕਿ ਅਜ਼ਾਦ ਉਮੀਦਵਾਰਾਂ ਦਾ ਕੋਈ ਭਰੋਸਾ ਨਹੀਂ ਹੈ ਕਿ ਉਹ ਕਿਸ ਵੇਲ੍ਹੇ ਕਿਤੇ ਹੋਰ ਚਲੇ ਜਾਣ। ਮੱਧ ਪ੍ਰਦੇਸ਼ ਦੀ ਸਰਕਾਰ ਫੌੜੀਆਂ ਦੇ ਸਹਾਰੇ ਟਿਕੀ ਹੋਈ ਹੈ। ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਚ 230 ਸੀਟਾਂ ਵਾਲੀ ਵਿਧਾਨਸਭਾ ਵਿਚ ਕਾਂਗਰਸ ਨੂੰ 114 ਅਤੇ ਭਾਜਪਾ ਨੂੰ 109 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਕਾਂਗਰਸ ਨੇ ਬਸਪਾ ਦੇ ਦੋ, ਸਪਾ ਦੇ ਇਕ ਅਤੇ ਚਾਰ ਅਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਮਿਲ ਕੇ ਸਰਕਾਰ ਬਣਾਈ ਸੀ।