ਲੋਕਸਭਾ ਚੋਣ ਤੋਂ ਪਹਿਲਾਂ ਕਾਂਗਰਸ ਦਾ ਦਾਅ, ਪ੍ਰਿਅੰਕਾ ਗਾਂਧੀ ਨੂੰ ਬਣਾਇਆ ਜਰਨਲ ਸਕਤੱਰ
Published : Jan 23, 2019, 6:20 pm IST
Updated : Jan 23, 2019, 6:20 pm IST
SHARE ARTICLE
 Priyanka Gandhi
Priyanka Gandhi

ਲਗਾਤਾਰ ਲੱਗਦੇ ਅੰਦਾਜ਼ਿਆਂ ਦੇ 'ਚ ਪ੍ਰਿਅੰਕਾ ਗਾਂਧੀ ਰਸਮੀ ਰੂਪ ਤੋਂ ਰਾਜਨੀਤੀ 'ਚ ਆ ਗਈਆਂ ਹਨ। ਅਗਲੀ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਵੱਡੇ ਫੈਸਲੇ....

ਨਵੀਂ ਦਿੱਲੀ: ਲਗਾਤਾਰ ਲੱਗਦੇ ਅੰਦਾਜ਼ਿਆਂ ਦੇ 'ਚ ਪ੍ਰਿਅੰਕਾ ਗਾਂਧੀ ਰਸਮੀ ਰੂਪ ਤੋਂ ਰਾਜਨੀਤੀ 'ਚ ਆ ਗਈਆਂ ਹਨ। ਅਗਲੀ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਵੱਡੇ ਫੈਸਲੇ ਲੈਂਦੇ ਹੋਏ ਉਨ੍ਹਾਂ ਨੂੰ ਜਰਨਲ ਕਸੱਤਰ ਬਣਾਉਂਦੇ ਹੋਏ ਪੂਰਬੀ ਉੱਤਰ ਪ੍ਰਦੇਸ਼ ਦਾ ਚਾਰਜ ਸਪੁਰਦ ਹੈ। ਉਹ ਫਰਵਰੀ ਦੇ ਪਹਿਲੇ ਹਫਤੇ ਤੋਂ ਅਪਣਾ ਕਾਰਜਭਾਰ ਸੰਭਾਲੇਗੀ।

leatter Press Release

ਪਾਰਟੀ ਤੋਂ ਜਾਰੀ ਬਿਆਨ ਦੇ ਮੁਤਾਬਕ, ਇਸ ਦੇ ਨਾਲ ਹੀ ਜਯੋਤੀਰਾਦਿਤਿਅ ਸਿੰਧਿਆ ਨੂੰ ਜਰਨਲ ਸਕਤਰ ਇੰਚਾਰਜ ਬਣਾਇਆ ਗਿਆ ਹੈ। ਉਥੇ ਹੀ ਪਾਰਟੀ ਦੇ ਸੀਨੀਅਰ ਨੇਤਾ ਕੇਸੀ ਵੇਣੁਗੋਪਾਲ ਨੂੰ ਸੰਗਠਨ ਜਰਨਲ ਸਕਤੱਰ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ ਜੋ ਪਹਿਲਾਂ ਦੀ ਤਰ੍ਹਾਂ ਕਰਨਾਟਕ ਦੇ ਇੰਚਾਰਜ ਦੀ ਭੂਮਿਕਾ ਨਿਭਾਂਦੇ ਰਹਿਣਗੇ। ਸੰਗਠਨ ਜਰਨਲ ਸਕੱਤਰ ਦੀ ਜ਼ਿੰਮੇਦਾਰੀ ਸੰਭਾਲ ਰਹੇ ਅਸ਼ੋਕ ਗਹਿਲੋਤ ਰਾਜਸਥਾਨ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਵੇਣੁਗੋਪਾਲ ਦੀ ਨਿਯੁਕਤੀ ਕੀਤੀ ਗਈ ਹੈ।


ਉੱਤਰ ਪ੍ਰਦੇਸ਼ ਲਈ ਇੰਚਾਰਜ ਜਰਨਲ ਸਕੱਤਰ ਦੀ ਭੂਮਿਕਾ ਨਿਭਾ ਰਹੇ ਗੁਲਾਮ ਨਬੀ ਆਜ਼ਾਦ ਨੂੰ ਹੁਣ ਹਰਿਆਣਾ ਦੀ ਜ਼ਿੰਮੇਦਾਰੀ ਦਿਤੀ ਗਈ ਹੈ। ਪ੍ਰਿਅੰਕਾ ਗਾਂਧੀ ਨੂੰ ਭਾਜਪਾ ਦਾ ਗੜ੍ਹ ਮੰਨੇ ਜਾਣ ਵਾਲੇ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਦਾਰੀ ਦੇਣ ਨੂੰ ਕਾਂਗਰਸ ਦਾ ਵੱਡਾ ਦਾਅ ਕਿਹਾ ਜਾ ਰਿਹਾ ਹੈ। ਜਿੱਥੇ ਪਾਰਟੀ ਕਰਮਚਾਰੀ ਵੀ ਪ੍ਰਿਅੰਕਾ ਦੇ ਰਾਜਨੀਤੀ ਵਿਚ ਆਉਣ ਨੂੰ ਲੈ ਕੇ ਉਤਸ਼ਾਹਿਤ ਹਨ, ਉਥੇ ਹੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਵੀ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਹਨ।


ਕਾਂਗਰਸ ਸੀਨੀਅਰ ਨੇਤਾ ਮੋਤੀਲਾਲ ਵੋਰਾ ਨੇ ਪ੍ਰਿਅੰਕਾ ਗਾਂਧੀ ਨੂੰ ਜਰਨਲ ਸਕਤੱਰ ਬਣਾਏ ਜਾਣ 'ਤੇ ਕਿਹਾ ਹੈ ਕਿ ਪ੍ਰਿਅੰਕਾ ਤੋਂ ਆਉਣ ਦਾ ਅਸਰ ਹੋਰ ਖੇਤਰਾਂ 'ਤੇ ਵੀ ਪਵੇਗਾ। ਉਨ੍ਹਾਂਨੇ ਕਿਹਾ ਕਿ ਪ੍ਰਿਅੰਕਾ ਨੂੰ ਦਿਤੀ ਗਈ ਜ਼ਿੰਮੇਦਾਰੀ ਬੇਹੱਦ ਅਹਿਮ ਹੈ। ਇਸ ਦਾ ਅਸਰ ਸਿਰਫ ਪੂਰਬੀ ਯੂਪੀ 'ਤੇ ਹੀ ਨਹੀਂ, ਸਗੋਂ ਹੋਰ ਇਲਾਕਿਆਂ 'ਤੇ ਵੀ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਿਅੰਕਾ ਗਾਂਧੀ ਦੇ ਚੋਣ ਮੈਦਾਨ 'ਚ ਉੱਤਰਨ  ਦੇ  ਅੰਦਾਜ਼ੇ ਕਈ ਸਾਲਾਂ ਤੋਂ ਲਗਾਏ ਜਾ ਰਹੇ ਹਨ।


ਹੁਣ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸ ਦੀ ਪਰੰਪਰਾਗਤ ਰਾਇਬਰੇਲੀ ਸੀਟ ਤੋਂ ਚੋਣ ਲੜ ਸਕਦੀ ਹੈ। ਹਾਲਾਂਕਿ ਹੁਣ ਤੱਕ ਇਸ ਬਾਰੇ ਪਾਰਟੀ ਤੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਪ੍ਰਿਅੰਕਾ ਗਾਂਧੀ ਨੂੰ ਇਹ ਜ਼ਿੰਮੇਵਾਰੀ ਮਿਲਣ 'ਤੇ ਭਾਜਪਾ ਨੇ ਇਸ ਨੂੰ ਰਾਹੁਲ ਗਾਂਧੀ ਦੀ ਨਕਾਮੀ ਦੱਸਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement