
ਪੀਐਮ ਮੋਦੀ ਨੇ ਕਿਹਾ ਕਿ ਦੀਵਾਲੀ ਦੌਰਾਨ ਉਹਨਾਂ ਪੰਜ ਦਿਨਾਂ ਦੀ ਯਾਤਰਾ ਵਿਚ ਉਹ ਅਪਣੇ ਨਾਲ ਲੋੜੀਂਦਾ ਭੋਜਨ ਲੈ ਜਾਂਦੇ ਸਨ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਿਆਂ ਨੂੰ ਅਤੇ ਖ਼ਾਸ ਤੌਰ 'ਤੇ ਅਪਣੇ ਨੌਜਵਾਨ ਦੋਸਤਾਂ ਨੂੰ ਇਕ ਵਿਸ਼ੇਸ਼ ਸਲਾਹ ਦਿਤੀ ਹੈ। ਇਕ ਇੰਟਰਵਿਊ ਦੌਰਾਨ ਪੀਐਮ ਮੋਦੀ ਨੇ ਦੱਸਿਆ ਕਿ ਦੀਵਾਲੀ ਦੇ ਮੌਕੇ ਉਹ ਹਰ ਸਾਲ ਪੰਜ ਦਿਨਾਂ ਤੱਕ ਜੰਗਲ ਵਿਚ ਚਲੇ ਜਾਂਦੇ ਸਨ। ਜਿਥੇ ਨਾ ਸਿਰਫ ਆਬੋ ਹਵਾ ਸਾਫ ਹੁੰਦੀ ਹੈ ਸਗੋਂ ਲੋਕ ਵੀ ਨਹੀਂ ਹੁੰਦੇ। ਪੀਐਮ ਮੋਦੀ ਨੇ ਕਿਹਾ ਕਿ ਦੀਵਾਲੀ ਦੌਰਾਨ ਉਹਨਾਂ ਪੰਜ ਦਿਨਾਂ ਦੀ ਯਾਤਰਾ ਵਿਚ ਉਹ ਅਪਣੇ ਨਾਲ ਲੋੜੀਂਦਾ ਭੋਜਨ ਲੈ ਜਾਂਦੇ ਸਨ।
Beautiful Jungle
ਇਸ ਦੌਰਾਨ ਉਹਨਾਂ ਕੋਲ ਰੇਡਿਓ, ਅਖ਼ਬਰਾਰ, ਟੀਵੀ ਅਤੇ ਇੰਟਰਨੈਟ ਵਰਗਾ ਕੁਝ ਵੀ ਨਹੀਂ ਸੀ ਹੁੰਦਾ। ਲੋਕ ਮੈਨੂੰ ਪੁੱਛਦੇ ਸਨ ਕਿ ਤੁਸੀਂ ਕਿਸ ਨੂੰ ਮਿਲਣ ਜਾ ਰਹੇ ਹੋ? ਮੈ ਕਹਿੰਦਾ ਸਾਂ ਕਿ ਮੈਂ ਅਪਣੇ ਆਪ ਨੂੰ ਮਿਲਣ ਜਾ ਰਿਹਾ ਹਾਂ। ਅਜਿਹੇ ਇਕਾਂਤ ਵਿਚ ਵਿਅਕਤੀ ਅਪਣੇ ਜੀਵਨ 'ਤੇ ਚਿੰਤਨ ਕਰ ਸਕਦਾ ਹੈ। ਮੋਦੀ ਨੇ ਕਿਹਾ ਮੈਂ ਹਰ ਵਿਅਕਤੀ ਨੂੰ ਅਪੀਲ ਕਰਦਾ ਹਾਂ ਕਿ ਉਹ ਅਪਣੀ ਰੋਜ਼ਾਨਾ ਜਿੰਦਗੀ ਦੇ ਕੰਮਾਂ-ਕਾਜਾਂ ਵਿਚੋਂ ਕੁਝ ਸਮਾਂ ਜ਼ਰੂਰ ਕੱਢੇ ਤਾਂ ਕਿ ਜਿੰਦਗੀ ਦੀ ਸਮੀਖਿਆ ਕੀਤੀ ਜਾ ਸਕੇ।
Narendra Modi
ਉਹਨਾਂ ਕਿਹਾ ਕਿ ਇਸ ਤਰ੍ਹਾਂ ਤੁਸੀਂ ਦੁਨੀਆਂ ਵਿਚ ਸੱਚ ਨਾਲ ਜਿਉਣਾ ਸ਼ੁਰੂ ਕਰੋਗੇ ਅਤੇ ਇਹ ਤੁਹਾਨੂੰ ਸਵੈ ਵਿਸ਼ਵਾਸ ਦੇਵੇਗਾ। ਫਿਰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ। ਉਹਨਾਂ ਕਿਹਾ ਕਿ ਤੁਸੀਂ ਬਹੁਤ ਖ਼ਾਸ ਹੋ ਅਤੇ ਤੁਹਾਨੂੰ ਰੌਸ਼ਨੀ ਦੇ ਲਈ ਬਾਹਰ ਦੇਖਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਤੁਹਾਡੇ ਅੰਦਰ ਹੈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਅਪਣੇ ਬਚਪਨ, ਰਾਸ਼ਟਰੀ ਸਵੈ ਸੇਵੀ ਸੰਘ ਦੇ ਪ੍ਰਤੀ ਝੁਕਾਅ ਅਤੇ ਜਦ ਉਹ 17 ਸਾਲ ਦੇ ਸਨ ਤਾਂ
Natural beauty of Himalaya
ਉਸ ਵੇਲ੍ਹੇ ਹਿਮਾਲਿਆ ਦੀ ਦੋ ਸਾਲ ਲੰਮੀ ਯਾਤਰਾ ਬਾਰੇ ਦੱਸਿਆ ਕਿ ਹਿਮਾਲਿਆ ਤੋਂ ਵਾਪਸੀ ਤੋਂ ਬਾਅਦ ਮੈਨੂੰ ਲਗਾ ਕਿ ਜਿੰਦਗੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਵਿਚ ਦੂਜਿਆਂ ਲਈ ਸਮਰਪਣ ਹੋਵੇ। ਵਾਪਸੀ ਤੋਂ ਤੁਰਤ ਬਾਅਦ ਮੈਂ ਅਹਿਮਦਾਬਾਦ ਰਵਾਨਾ ਹੋ ਗਿਆ ਜਿਥੇ ਸ਼ਾਂਤਪੂਰਨ ਜਿੰਦਗੀ ਬਿਤਾਉਣਾ ਔਖਾ ਸੀ। ਮੈਂ ਅਪਣੇ ਚਾਚੇ ਨਾਲ ਕਦੇ-ਕਦੇ ਕੈਂਟੀਨ ਵਿਚ ਉਹਨਾਂ ਦੀ ਮਦਦ ਕਰਦਾ ਹੁੰਦਾ ਸੀ।