
ਮੱਧ ਪ੍ਰਦੇਸ਼ ਦੀ ਪ੍ਰਮੁੱਖ ਲੋਕਸਭਾ ਸੀਟਾਂ ਤੋਂ ਦਿੱਗਜ ਲੋਕਾਂ ਨੂੰ ਚੋਣ ਲੜਾਉਣ ਦੀ ਕਾਂਗਰਸ ਵਲੋਂ ਮੰਗ ਉਠ.....
ਭੋਪਾਲ : ਮੱਧ ਪ੍ਰਦੇਸ਼ ਦੀ ਪ੍ਰਮੁੱਖ ਲੋਕਸਭਾ ਸੀਟਾਂ ਤੋਂ ਦਿੱਗਜ ਲੋਕਾਂ ਨੂੰ ਚੋਣ ਲੜਾਉਣ ਦੀ ਕਾਂਗਰਸ ਵਲੋਂ ਮੰਗ ਉਠ ਰਹੀ ਹੈ। ਭੋਪਾਲ ਤੋਂ ਪ੍ਰਿਅੰਕਾ ਗਾਂਧੀ ਅਤੇ ਇੰਦੌਰ ਤੋਂ ਫ਼ਿਲਮ ਅਦਾਕਾਰ ਸਲਮਾਨ ਖ਼ਾਨ ਨੂੰ ਕਾਂਗਰਸ ਦਾ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ। ਰਾਜਧਾਨੀ ਦੇ ਬੋਰਡ ਦਫ਼ਤਰ ਮੋੜ ਉਤੇ ਲੱਗਿਆ ਹੋਰਡਿਗ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ। ਇਹ ਹੋਰਡਿਗ ਕਾਂਗਰਸ ਦੇ ਨੇਤਾਵਾਂ ਨੇ ਲਗਾਇਆ ਹੈ।
Priyanka Gandhi
ਇਸ ਹੋਰਡਿਗ ਵਿਚ ਪ੍ਰਿਅੰਕਾ ਗਾਂਧੀ ਨੂੰ ਭੋਪਾਲ ਤੋਂ ਕਾਂਗਰਸ ਦੀ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ। ਹੋਰਡਿਗ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀਆਂ ਵੀ ਤਸਵੀਰਾਂ ਹਨ। ਇਸੇ ਤਰ੍ਹਾਂ ਕਾਂਗਰਸ ਦੇ ਪ੍ਰਦੇਸ਼ ਸਕੱਤਰ ਰਾਕੇਸ਼ ਯਾਦਵ ਨੇ ਫ਼ਿਲਮ ਅਦਾਕਾਰ ਸਲਮਾਨ ਖ਼ਾਨ ਨੂੰ ਇੰਦੌਰ ਤੋਂ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੀ ਹੈ।
Salman Khan
ਉਨ੍ਹਾਂ ਦਾ ਕਹਿਣਾ ਹੈ ਕਿ ਸਲਮਾਨ ਨੂੰ ਉਮੀਦਵਾਰ ਬਣਾਏ ਜਾਣ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਜੋਗਿੰਦਰ ਸਿੰਘ ਚੌਹਾਨ ਉਰਫ ਗੁੱਡੂ ਚੋਹਾਨ ਨੇ ਪਾਰਟੀ ਪ੍ਰਧਾਨ ਰਾਹੁਲ ਨੂੰ ਪੱਤਰ ਲਿਖ ਕੇ ਭੋਪਾਲ ਸੰਸਦੀ ਖੇਤਰ ਤੋਂ ਕਰੀਨਾ ਕਪੂਰ ਨੂੰ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੀ ਸੀ।