
ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ...
ਨਵੀਂ ਦਿੱਲੀ (ਮਨੀਸ਼ਾ): ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਦੋ ਮਹੀਨੇ ਤੋਂ ਜਾਰੀ ਹੈ। ਕਿਸਾਨੀ ਮੋਰਚੇ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਲੋਕਾਂ ਵੱਲੋਂ ਅੰਦੋਲਨ ਵਿਚ ਕਈਂ ਤਰ੍ਹਾਂ ਦੇ ਯੋਗਦਾਨ ਪਾਏ ਗਏ ਹਨ। ਉਥੇ ਹੀ ਅੱਜ ਕਿਸਾਨੀ ਅੰਦੋਲਨ ਵਿਚ ਸਾਂਝੀ ਸੱਥ ਬਣਾਈ ਗਈ ਹੈ ਜਿਸ ਵਿਚ ਦਿੱਲੀ, ਪੰਜਾਬ, ਹੋਰ ਪਾਸਿਆਂ ਤੋਂ ਆਏ ਬੱਚਿਆਂ ਵੱਲੋਂ ਪੇਟਿੰਗਜ਼ ਬਣਾਈਆਂ ਜਾ ਰਹੀਆਂ ਹਨ, ਜਿੱਥੇ ਖੇਤੀ, ਕਿਸਾਨਾਂ, ਪੰਜਾਬ, ਆਦਿ ਦੀਆਂ ਕਈਂ ਤਰ੍ਹਾਂ ਦੀਆਂ ਖ਼ੂਬਸੂਰਤ ਪੇਟਿੰਗਜ਼ ਨਾਲ ਬਣਾਈਆਂ ਤਸਵੀਰਾਂ ਸਜਾਈਆਂ ਗਈਆਂ ਹਨ ਅਤੇ ਬੱਚਿਆਂ ਨੂੰ ਰੋਜ਼ ਪੜ੍ਹਾਇਆ ਵੀ ਜਾਂਦਾ ਹੈ।
ਸਪੋਕਸਮੈਨ ਦੀ ਪੱਤਰਕਾਰ ਮਨੀਸ਼ਾ ਨੇ ਬੱਚਿਆਂ ਨਾਲ ਪੇਟਿੰਗਜ਼ ਬਾਰੇ ਗੱਲਾਂ ਸਾਝੀਆਂ ਕੀਤੀਆਂ। ਇਸ ਦੌਰਾਨ ਪੇਟਿੰਗ ਬਣਾਉਣ ਵਾਲੀ ਲੜਕੀ ਨੇ ਕਿਹਾ ਕਿ ਅਸੀਂ ਦਿੱਲੀ ਤੋਂ ਆਏ ਹਾਂ ਅਤੇ ਅਸੀਂ ਕਦੇ ਵੀ ਸੋਚਿਆ ਨਹੀਂ ਕਿ ਦਿੱਲੀ ਦੇ ਹਾਈਵੇ ਉੱਤੇ ਘਰ ਤੋਂ ਬੇਘਰ ਹੋ ਕੇ ਸਾਨੂੰ ਇੱਥੇ ਧਰਨਾ ਪ੍ਰਦਰਸ਼ਨ ਕਰਨਾ ਪਵੇਗਾ ਕਿਉਂਕਿ ਸਾਡੇ ਦੇਸ਼ ਦੀ ਸਰਕਾਰ ਚੰਗੀ ਨਹੀਂ ਹੈ।
Delhi Girls
ਉਨ੍ਹਾਂ ਕਿਹਾ ਕਿ ਮੈਨੂੰ ਇੱਥੇ ਆ ਕੇ ਮਾਣ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਬੇਕਾਰ ਸਰਕਾਰ ਦੀ ਵਜ੍ਹਾ ਨਾਲ ਸਾਨੂੰ ਇੱਥੇ ਆਉਣਾ ਪਿਆ ਪਰ ਮੈਨੂੰ ਕਿਸਾਨ ਭਰਾਵਾਂ ਦੀ ਹਿਮਾਇਤ ਵਿਚ ਇਸ ਅੰਦੋਲਨ ‘ਚ ਆ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਮੈਂ ਕਿਸਾਨਾਂ ਦੇ ਹੱਕ ਲਈ ਕੁਝ ਨ ਕੁਝ ਇੱਥੇ ਆ ਕੇ ਕਰ ਰਹੀ ਹਾਂ। ਉਥੇ ਹੀ ਸਾਂਝੀ ਸੱਥ ਵਿਚ 15 ਸਾਲ ਦੀ ਲੜਕੀ ਨਵਨੀਤ ਕੌਰ ਨੇ ਕਿਹਾ ਕਿ ਅੰਦੋਲਨ ਵਿਚ ਪਹੁੰਚ ਕਿ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਪੇਟਿੰਗ ਬਣਾਉਣ ਦਾ ਫ਼ਾਇਦਾ ਇਹ ਹੈ ਕਿ ਜਿਨ੍ਹਾਂ ਨੂੰ ਪੰਜਾਬੀ ਜਾਂ ਹਿੰਦੀ ਨਹੀਂ ਆਉਂਦੀ ਤਾਂ ਉਹ ਪੇਟਿੰਗ ਵਾਲੀਆਂ ਤਸਵੀਰਾਂ ਦੇ ਜ਼ਰੀਏ ਦੇਖ ਕੇ ਕਿਸਾਨੀ ਬਾਰੇ ਸਭ ਕੁਝ ਸਮਝ ਸਕਦੇ ਹਨ।
Kissan Morcha
ਨਵਨੀਤ ਕੌਰ ਨੇ ਮੋਦੀ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾ ਬਾਰੇ ਕਿਹਾ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਨੇ ਹੀ ਬਣਾਇਆ ਹੈ ਪਰ ਜੇ ਉਹ ਇਨ੍ਹਾਂ ਲੋਕਾਂ ਜਾਂ ਦੇਸ਼ ਦੇ ਕਿਸਾਨਾਂ ਦਾ ਦਰਦ ਨਹੀਂ ਦੇਖ ਸਕਦੇ ਤਾਂ ਉਨ੍ਹਾਂ ਨੂੰ ਪੀਐਮ ਬਣਾਉਣ ਦਾ ਕੋਈ ਫ਼ਾਇਦਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਹੋਰ ਵੀ ਕਈਂ ਕਾਨੂੰਨ ਜਾਂ ਕੰਮ ਕੀਤੇ ਹਨ ਜਿਨਾਂ ਕਰਕੇ ਦੇਸ਼ ਦੇ ਲੋਕ ਉਨ੍ਹਾਂ ਦੇ ਵਿਰੋਧ ਵਿਚ ਆਏ ਹਨ।
Painting
ਪਰ ਜੇ ਪ੍ਰਧਾਨ ਮੰਤਰੀ ਮੋਦੀ ਖੇਤੀ ਕਾਨੂੰਨ ਪਹਿਲਾਂ ਹੀ ਰੱਦ ਕਰ ਦਿੰਦੇ ਤਾਂ ਲੋਕਾਂ ਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਮਾਣ ਹੋਣਾ ਸੀ ਪਰ ਹੁਣ ਬਹੁਤ ਸਮਾਂ ਲੰਘ ਚੁੱਕਿਐ ਜੇ ਮੋਦੀ ਹੁਣ ਇਹ ਕਾਨੂੰਨ ਰੱਦ ਕਰ ਵੀ ਦਿੰਦੇ ਹਨ ਤਾਂ ਵੀ ਉਨ੍ਹਾਂ ਨੂੰ ਪਹਿਲਾਂ ਵਰਗਾ ਮਾਣ ਦੇਸ਼ ਦੇ ਲੋਕਾਂ ਅਤੇ ਕਿਸਾਨਾਂ ਵੱਲੋਂ ਨਹੀਂ ਦਿੱਤਾ ਜਾਵੇਗਾ।