ਦਿੱਲੀ ਹਾਈ ਕੋਰਟ ਨੇ ਅਧਿਕਾਰੀਆਂ ਨੂੰ ਦਿੱਤੇ ਹੁਕਮ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਵਲੋਂ 11 ਜੂਨ 2025 ਨੂੰ ਕੇਂਦਰੀ ਜੇਲ੍ਹ ਨੰਬਰ 15, ਮੰਡੌਲੀ, ਨਵੀਂ ਦਿੱਲੀ ਦੇ ਸੁਪਰਡੈਂਟ ਨੂੰ ਦਿੱਤੀ ਦਰਖ਼ਾਸਤ ਸਬੰਧੀ 22 ਜਨਵਰੀ ਤੋਂ ਚਾਰ ਹਫਤਿਆਂ ਵਿਚ ਪੈਰੋਲ ਸਬੰਧੀ ਫੈਸਲੇ ਨੂੰ ਭਾਈ ਹਵਾਰਾ ਤੇ ਉਹਨਾਂ ਦੇ ਵਕੀਲ ਨੂੰ ਸੂਚਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਭਾਈ ਜਗਤਾਰ ਸਿੰਘ ਹਵਾਰਾ ਵਲੋਂ ਦਿੱਲੀ ਹਾਈ ਕੋਰਟ ਵਿਚ ਪੈਰਵਾਈ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ, ਐਡਵੋਕੇਟ ਏਕਤਾ ਵਤਸ ਤੇ ਐਡਵੋਕੇਟ ਜਾਹਨਵੀ ਗਰਗ ਕਰ ਰਹੇ ਹਨ।
