
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਅੱਜ 'ਮਨ ਕੀ ਬਾਤ' ਪ੍ਰੋਗਰਾਮ ਵਿਚ ਦਿੱਲੀ ਵਿਚ ਚੱਲ ਰਹੇ ਹੁਨਰ ਹਾਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਨਰ ਹਾਟ ਦੇਸ਼
ਨਵੀਂ ਦਿੱਲੀ - ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਅੱਜ 'ਮਨ ਕੀ ਬਾਤ' ਪ੍ਰੋਗਰਾਮ ਵਿਚ ਦਿੱਲੀ ਵਿਚ ਚੱਲ ਰਹੇ ਹੁਨਰ ਹਾਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਨਰ ਹਾਟ ਦੇਸ਼ ਭਰ ਵਿਚ ਰੁਜਗਾਰ ਲਈ ਵਧੇਰੇ ਲਾਹੇਵੰਦ ਸਿੱਧ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਕਈ ਲੋਕਾਂ ਨੂੰ ਰੁਜਗਾਰ ਮਿਲ ਚੁੱਕਾ ਹੈ । ਉਹਨਾਂ ਦੁਆਰਾ ਦੇਸ਼ -ਵਿਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ
File Photo
ਕਿ ਉਹ ਵੀ ਹੁਨਰ ਹਾਟ ਜਾਣ ਅਤੇ ਦੇਖਣ ਕਿ ਭਾਰਤ ਕਿੰਨ੍ਹਾ ਕਲਾ ਭਰਪੂਰ ਦੇਸ਼ ਹੈ, ਨਾਲ ਹੀ ਉਨ੍ਹਾਂ ਲਿਟੀ ਚੋਖਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹਨਾਂ ਕੁੱਝ ਦਿਨ ਪਹਿਲਾ ਦਿੱਲੀ ਦੇ ਹੁਨਰ ਹਾਟ ਵਿੱਚ ਛੋਟੀ ਜਿਹੀ ਜਗ੍ਹਾ 'ਤੇ ਦੇਸ਼ ਦੀ ਵਿਸ਼ਾਲਤਾ ,ਸੰਸਕਰਿਤੀ ,ਪਰੰਪਰਾਵਾ , ਖਾਨਪਾਨ ਅਤੇ ਜ਼ਜ਼ਬਾਤਾਂ ਆਦਿ ਖਜਾਨੇ ਦੇ ਦਰਸ਼ਨ ਕੀਤੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘੱਟਗਿਣਤੀ ਮਾਮਲਿਆਂ ਦੇ ਮੰਤਰਾਲੇ ਵਲੋਂ ਲਾਈ ਗਈ 'ਹੁਨਰ ਹਾਟ' ਵਿਚ ਅਚਾਨਕ ਪਹੁੰਚ ਗਏ ਅਤੇ ਉਥੇ ਬਿਹਾਰੀ ਖਾਣਾ 'ਲਿਟੀ ਚੋਖਾ' ਖਾਧਾ ਤੇ ਮਿੱਟੀ ਦੇ ਕੱਪ ਵਿਚ ਚਾਹ ਵੀ ਪੀਤੀ ਜਿਸ ਦਾ ਭੁਗਤਾਨ ਉਨ੍ਹਾਂ ਖ਼ੁਦ ਕੀਤਾ ਸੀ।
man ki baat narender modi
ਸੂਤਰਾਂ ਮੁਤਾਬਕ ਮੋਦੀ ਦਿਨ ਵਿਚ ਲਗਭਗ ਡੇਢ ਵਜੇ ਇੰਡੀਆ ਗੇਟ ਲਾਗੇ ਰਾਜਪੱਥ 'ਤੇ ਲੱਗੀ 'ਹੁਨਰ ਹਾਟ' ਵਿਚ ਪਹੁੰਚੇ ਸਨ ਅਤੇ ਉਥੇ ਲਗਭਗ 50 ਮਿੰਟਾਂ ਤਕ ਰਹੇ। ਮੋਦੀ ਨੇ ਵੱਖ ਵੱਖ ਸਟਾਲਾਂ 'ਤੇ ਜਾ ਕੇ ਉਤਪਾਦ ਵੇਖੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਪਹਿਲੀ ਵਾਰ ਕਿਸੇ ਹੁਨਰ ਹਾਟ ਵਿਚ ਪਹੁੰਚੇ ਸਨ।
File Photo
ਸੂਤਰਾਂ ਨੇ ਦਸਿਆ, 'ਪ੍ਰਧਾਨ ਮੰਤਰੀ ਦਾ ਇਹ ਦੌਰਾ ਤੈਅ ਨਹੀਂ ਸੀ। ਉਹ ਬੁੱਧਵਾਰ ਦੀ ਦੁਪਹਿਰ ਅਚਾਨਕ ਹੀ ਉਕਤ ਥਾਂ ਪਹੁੰਚ ਗਏ ਤੇ ਉਨ੍ਹਾਂ ਨੂੰ ਵੇਖ ਕੇ ਲੋਕ ਹੈਰਾਨ ਰਹਿ ਗਏ। ਉਨ੍ਹਾਂ ਦੇ ਪਹੁੰਚਣ ਦੀ ਜਾਣਕਾਰੀ ਮਿਲਦਿਆਂ ਹੀ ਘੱਟਗਿਣਤੀ ਮਾਮਲੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਤੁਰਤ ਉਥੇ ਪੁੱਜੇ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।